
ਇਸ ਯੋਜਨਾ ਵਿਚ 12 ਕਰੋੜ ਛੋਟੇ ਅਤੇ ਮਰਜੀਨਲ ਕਿਸਾਨਾਂ, ਉਹਨਾਂ ਨੂੰ ਤਿੰਨ ਕਿਸ਼ਤਾਂ ਵਿਚ...
ਨਵੀਂ ਦਿੱਲੀ: ਕੇਂਦਰ ਸਰਕਾਰ ਨਵੇਂ ਸਾਲ ’ਤੇ ਕਿਸਾਨਾਂ ਨੂੰ ਇਕ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। 2 ਜਨਵਰੀ ਨੂੰ ਮੋਦੀ ਸਰਕਾਰ ਦੀ ਫਲੈਗਸ਼ਿਪ ਯੋਜਨਾ ਤਹਿਤ ਕਰੋੜਾਂ ਕਿਸਾਨਾਂ ਨੂੰ ਇਸ ਯੋਜਨਾ ਦਾ ਫ਼ਾਇਦਾ ਮਿਲੇਗਾ। ਇਕ ਮੀਡੀਆ ਰਿਪੋਰਟ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਕਰਨਾਟਕ ਦੇ ਤੁਮਕੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੇ ਕਰੋੜ ਕਿਸਾਨਾਂ ਲਈ 12, 000 ਕਰੋੜ ਦੀ ਰਕਮ ਜਾਰੀ ਕਰੇਗੀ।
Photoਸੂਤਰਾਂ ਨੇ ਦਸਿਆ ਕਿ ਕਿਸਾਨਾਂ ਨੂੰ ਦਸੰਬਰ ਮਹੀਨੇ ਦੀ 2,000 ਰੁਪਏ ਦੀ ਕਿਸ਼ਤ ਨਹੀਂ ਮਿਲੀ ਹੈ। ਸਰਕਾਰ ਦੀ ਯੋਜਨਾ ਕਿਸਾਨਾਂ ਨੂੰ ਨਵੇਂ ਸਾਲ ’ਤੇ ਇਕੱਠੀ ਹੀ ਰਕਮ ਦੇਣ ਦੀ ਹੈ। ਇਸ ਵਿੱਤੀ ਸਾਲ ਦੀ ਇਹ ਆਖਰੀ ਕਿਸ਼ਤ ਹੋਵੇਗੀ। ਇਸ ਕਿਸ਼ਤ ਵਿਚ 6.5 ਕਰੋੜ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ। ਇੰਨੇ ਕਿਸਾਨਾਂ ਦਾ ਡੇਟਾ ਉਹਨਾਂ ਦੇ ਆਧਾਰ ਨਾਲ ਜੁੜੇ ਬੈਂਕ ਅਕਾਉਂਟ ਨਾਲ ਵੈਰੀਫਾਈ ਕਰ ਲਿਆ ਗਿਆ ਹੈ।
Farmerਸਰਕਾਰ ਦੀ ਇਸ ਸਕੀਮ ਵਿਚ 14 ਕਰੋੜ ਕਿਸਾਨਾਂ ਨੂੰ ਫ਼ਾਇਦਾ ਮਿਲਣ ਦਾ ਅਨੁਮਾਨ ਹੈ। ਕੇਂਦਰ ਸਰਕਾਰ 29 ਦਸੰਬਰ ਤਕ ਲਗਭਗ 9.2 ਕਰੋੜ ਕਿਸਾਨਾਂ ਦਾ ਡੇਟਾ ਇਕੱਠਾ ਕਰ ਚੁੱਕੀ ਹੈ। ਉੱਤਰ ਪ੍ਰਦੇਸ਼ ਵਿਚ ਕੁੱਲ 2.4 ਕਰੋੜ ਕਿਸਾਨ ਹਨ ਜਿਹਨਾਂ ਵਿਚੋਂ 2 ਕਰੋੜ ਕਿਸਾਨਾਂ ਦਾ ਡੇਟਾ ਇਕੱਠਾ ਹੋ ਚੁੱਕਿਆ ਹੈ। ਇਸ ਸਕੀਮ ਵਿਚ ਬਸ ਪੱਛਮ ਬੰਗਾਲ ਦੇ ਕਿਸਾਨਾਂ ਦਾ ਡੇਟਾ ਸ਼ਾਮਲ ਨਹੀਂ ਹੈ ਕਿਉਂ ਕਿ ਇੱਥੋਂ ਦੀ ਮਮਤਾ ਬੈਨਰਜੀ ਦੀ ਸਰਕਾਰ ਨੇ ਕਿਸਾਨਾਂ ਦਾ ਡੇਟਾ ਸਾਂਝਾ ਕਰਨ ਤੋਂ ਮਨਾ ਕਰ ਦਿੱਤਾ ਹੈ।
Bank Account ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ 30 ਦਸੰਬਰ 2019 ਤਕ ਕੇਂਦਰ ਸਰਕਾਰ 35,955.66 ਕਰੋੜ ਰੁਪਏ ਦੀ ਰਕਮ ਪਹਿਲੀ ਕੀਸ਼ਤ 7.62 ਕਰੋੜ ਕਿਸਾਨਾਂ, ਦੂਜੀ ਕਿਸ਼ਤ 6.5 ਕਰੋੜ ਅਤੇ ਤੀਜੀ ਕਿਸ਼ਤ 3.86 ਕਰੋੜ ਕਿਸਾਨਾਂ ਦੇ ਬੈਂਕ ਅਕਾਉਂਟ ਵਿਚ ਟ੍ਰਾਂਸਫਰ ਕਰ ਚੁੱਕੀ ਹੈ। ਇਕੱਲੇ FY19 ਵਿਚ ਸਰਕਾਰ ਨੇ 6,000 ਕਰੋੜ ਰੁਪਏ ਟ੍ਰਾਂਸਫਰ ਕੀਤੇ ਹਨ। ਦਸ ਦਈਏ ਕਿ ਪੀਊਸ਼ ਗੋਇਲ ਨੇ ਅਪਣੇ ਵਿੱਤ ਮੰਤਰੀ ਦੇ ਕਾਰਜਕਾਲ ਸਮੇਂ ਅਪਣੇ ਆਖਰੀ ਬਜਟ ਵਿਚ ਇਸ ਡਾਇਰੈਕਟ-ਬੇਨੇਫਿਟ ਟ੍ਰਾਂਸਫਰ ਸਕੀਮ ਦਾ ਐਲਾਨ ਕੀਤਾ ਸੀ।
Bank Accountਇਸ ਯੋਜਨਾ ਵਿਚ 12 ਕਰੋੜ ਛੋਟੇ ਅਤੇ ਮਰਜੀਨਲ ਕਿਸਾਨਾਂ, ਉਹਨਾਂ ਨੂੰ ਤਿੰਨ ਕਿਸ਼ਤਾਂ ਵਿਚ 2000-2000 ਕਰ ਕੇ ਸਾਲ ਵਿਚ 6000 ਰੁਪਏ ਦੀ ਸਕੀਮ ਦੇਣ ਦੀ ਯੋਜਨਾ ਕੀਤੀ ਸੀ। ਹਾਲਾਂਕਿ ਇਸ ਸਾਲ ਦੂਜੇ ਕਾਰਜਕਾਲ ਲਈ ਸੱਤਾ ਵਿਚ ਆਉਣ ਤੋਂ ਬਾਅਦ ਸਰਕਾਰ ਨੇ ਇਸ ਵਿਚ ਹਰ ਕਿਸਾਨ ਨੂੰ ਸਕੀਮ ਦਾ ਫ਼ਾਇਦਾ ਦੇਣ ਦਾ ਫ਼ੈਸਲਾ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।