ਗੰਨੇ ਤੋਂ ਸਿੱਧਾ ਈਥਾਨੋਲ ਤਿਆਰ ਕੀਤੀ ਜਾਵੇਗੀ : ਨਿਤਿਨ ਗਡਕਰੀ
Published : Oct 10, 2018, 1:46 pm IST
Updated : Oct 10, 2018, 1:46 pm IST
SHARE ARTICLE
 Ethanol will be prepared directly from sugarcane
Ethanol will be prepared directly from sugarcane

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬਸਤੀ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਕਿਹਾ ਕਿ ਚੀਨੀ ਮਿਲਾਂ ਹੁਣ ਵਾਤਾਵਰਨ ਅਨੁਕੂਲ ਬਾਲਣ ਈਥਾਨੋਲ ਸਿੱਧਾ...

ਗੋਰਖਪੁਰ (ਭਾਸ਼ਾ) : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬਸਤੀ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਕਿਹਾ ਕਿ ਚੀਨੀ ਮਿਲਾਂ ਹੁਣ ਵਾਤਾਵਰਨ ਅਨੁਕੂਲ ਬਾਲਣ ਈਥਾਨੋਲ ਸਿੱਧਾ ਗੰਨੇ ਤੋਂ ਬਣਾਉਣਗੀਆਂ, ਜਿਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਜਿਹੀਆਂ ਤਕਨੀਕਾਂ ਮੁਹੱਈਆ ਕਰਵਾਈਆਂ ਜਾਣਗੀਆਂ ਜਿਸ ਨਾਲ ਬਿਜਲੀ ਅਤੇ ਜੈਵ-ਬਾਲਣ ਬਣਾਇਆ ਜਾ ਸਕਦਾ ਹੈ ਅਤੇ ਸਰਕਾਰ ਨੇ ਪਹਿਲਾਂ ਹੀ ਸਿੱਧਾ ਗੰਨੇ ਤੋਂ ਈਥਾਨੌਲ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

SugarcaneSugarcaneਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਆਟੋ, ਬੱਸ, ਮੋਟਰਸਾਈਕਲ ਸੜਕਾਂ ਉਤੇ ਈਥਾਨੋਲ ਨਾਲ ਚੱਲਣਗੇ। ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਅਨਾਥ ਸੜਕ, ਰਿੰਗ ਰੋਡ ਅਤੇ ਰਾਸ਼ਟਰੀ ਜਲ ਮਾਰਗ ਦਾ ਨੀਂਹ ਪੱਥਰ ਰੱਖਣ ਲਈ ਬਸਤੀ ਆਏ ਹੋਏ ਸਨ। ਬਾਅਦ ਵਿਚ, ਉਨ੍ਹਾਂ ਨੇ ਸਿੱਧਾਰਥ ਨਗਰ ਦਾ ਦੌਰਾ ਕੀਤਾ ਅਤੇ ਐਨਐਚ 730 ਸਮੇਤ ਵੱਖ-ਵੱਖ ਸੜਕਾਂ ਲਈ ਨੀਂਹ ਪੱਥਰ ਰੱਖਿਆ। ਬਸਤੀ ਵਿਚ ਯੋਗੀ ਨੇ ਕਿਹਾ ਕਿ ਛੇਤੀ ਹੀ ਪੁਲਿਸ ਵਿਭਾਗ ਵਿਚ 50,000 ਹੋਰ ਭਰਤੀ ਕੀਤੀ ਜਾਵੇਗੀ।

Ethanol prepared from SugarcaneEthanol prepared from Sugarcaneਆਪਣੀ ਸਰਕਾਰ ਦੀ ਨੁਮਾਇਸ਼ ਦੇ ਬਾਰੇ ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ 1.20 ਲੱਖ ਕਿਲੋਮੀਟਰ ਦੀਆਂ ਸੜਕਾਂ ਗੰਢ ਮੁਕਤ ਹੋ ਗਈਆਂ ਹਨ ਅਤੇ ਤਹਿਸੀਲਾਂ ਨੂੰ ਘੱਟ ਤੋਂ ਘੱਟ ਦੋ ਲਾਈਨ ਦੀਆਂ ਸੜਕਾਂ ਦੇ ਨਾਲ ਹੈਡਕੁਆਰਟਰ ਤੋਂ ਜੋੜਿਆ ਗਿਆ ਹੈ । ਜ਼ਿਆਦਾਤਰ ਰਾਜ ਮਾਰਗਾਂ ਨੂੰ ਐਕਸਪ੍ਰੈਸ ਮਾਰਗਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ।

Ethanol used as a fuelEthanol used as a fuelਇਹ ਵੀ ਪੜ੍ਹੋ : ਜ਼ਿਆਦਾਤਰ ਦੇਸ਼ਾਂ ਨੇ ਬਾਇਓ ਫਿਊਲ, ਖਾਸ ਤੌਰ ਤੇ ਤਰਲ ਪਦਾਰਥ ਜਿਵੇਂ ਕਿ ਈਥਾਨੋਲ ਅਤੇ ਬਾਇਓ ਡੀਜ਼ਲ ਦੀ ਲੋੜ ਮਹਿਸੂਸ ਕੀਤੀ ਹੈ ਅਤੇ ਉਨ੍ਹਾਂ ਦੀਆਂ ਸਰਕਾਰਾਂ ਇਸ ਤਰ੍ਹਾਂ ਦੇ ਫਿਊਲ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪੈਟਰੋਲੀਅਮ ਦੇ ਮੁਕਾਬਲੇ, ਹਰ ਦੇਸ਼ ਵਿੱਚ ਆਵਾਜਾਈ ਲਈ ਬਾਇਓ ਫਿਉਲ ਦੀ ਵਰਤੋਂ ਹੁਣ ਵੀ ਕਾਫੀ ਘੱਟ ਹੈ। ਬਹੁਤ ਸਾਰੇ ਦੇਸ਼ ਜਿਵੇਂ ਕਿ ਅਮਰੀਕਾ, ਕੈਨੇਡਾ, ਯੂਰਪੀਅਨ ਦੇਸ਼, ਯੂਰਪੀਅਨ ਯੂਨੀਅਨ, ਆਸਟ੍ਰੇਲੀਆ, ਜਾਪਾਨ ਅਤੇ ਭਾਰਤ ਸਮੇਤ ਅਗਲੇ ਕਈ ਦਹਾਕਿਆਂ ਦੌਰਾਨ ਬਾਇਓ ਫਿਊਲਾਂ ਦੀ ਜ਼ਿਆਦਾ ਵਰਤੋਂ ਕਰਨ ਲਈ ਵੱਖ-ਵੱਖ ਤਕਨੀਕਾਂ ‘ਤੇ ਵਿਚਾਰ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement