
ਮੁੰਬਈ ਮਹਾਰਾਸ਼ਟਰ ਵਿਚ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਰਾਹਤ ਦੀ ਰਿਪੋਰਟ ਸਾਹਮਣੇ ਆਈ...
ਮੁੰਬਈ (ਭਾਸ਼ਾ) : ਮੁੰਬਈ ਵਿਚ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਰਾਹਤ ਦੀ ਰਿਪੋਰਟ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਤਿੰਨ ਮਹੀਨਿਆਂ ਵਿਚ ਮੰਨ ਲੈਣ ਦਾ ਵਿਸ਼ਵਾਸ ਦਿਤਾ ਹੈ। ਸਰਕਾਰ ਦਾ ਵਾਅਦੇ ਦੇ ਖਿਲਾਫ਼ ਅਤੇ ਕਰਜ ਮੁਆਫ਼ੀ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਮੁੰਬਈ ਵਿਚ ਲਗਭੱਗ 30 ਹਜ਼ਾਰ ਕਿਸਾਨ ਆਜ਼ਾਦ ਮੈਦਾਨ ਵਿਚ ਪ੍ਰਦਰਸ਼ਨ ਕਰ ਰਹੇ ਹਨ।
Farmers in Mumbaiਕਿਸਾਨ ਸੰਗਠਨਾਂ ਨੇ ਇਸ ਮਾਰਚ ਨੂੰ ਲੋਕ ਸੰਘਰਸ਼ ਮੋਰਚੇ ਦਾ ਨਾਮ ਦਿਤਾ ਹੈ। ਉੱਧਰ, ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਕਿਸਾਨਾਂ ਦੇ ਪ੍ਰਤੀ ਨਿਧੀਮੰਡਲ ਨੂੰ ਗੱਲਬਾਤ ਲਈ ਬੁਲਾਇਆ ਹੈ। ਉਹ ਵਿਧਾਨ ਸਭਾ ਵਿਚ ਮੁਲਾਕਾਤ ਕਰਨਗੇ। ਕਿਸਾਨ ਪ੍ਰਦਰਸ਼ਨ ਨੂੰ ਵੇਖਦੇ ਹੋਏ ਮੁੰਬਈ ਵਿਚ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਹਨ। ਕਿਸਾਨਾਂ ਦੇ ਇਸ ਪ੍ਰਦਰਸ਼ਨ ਵਿਚ ਆਦਮੀਆਂ ਅਤੇ ਔਰਤਾਂ ਤੋਂ ਇਲਾਵਾ ਬੱਚੇ ਅਤੇ ਬਜ਼ੁਰਗ ਵੀ ਸ਼ਾਮਿਲ ਹਨ।
Farmers on Roads ਪ੍ਰਦਰਸ਼ਨਕਾਰੀ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮਾਰਚ ਵਿਚ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰਾ ਕਰਨ ਦਾ ਵਾਅਦਾ ਕੀਤਾ ਸੀ। ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਹਨ। ਜਲ ਮਾਹਰ ਰਾਜੇਂਦਰ ਸਿੰਘ ਅਤੇ ਸਵਰਾਜ ਅਭਿਆਨ ਦੇ ਸੰਸਥਾਪਕ ਯੋਗੇਂਦਰ ਯਾਦਵ ਮਾਰਚ ਵਿਚ ਸ਼ਾਮਿਲ ਹੋਣਗੇ। ਦੋਵੇਂ ਦਿੱਲੀ ਵਿਚ 29 ਨਵੰਬਰ ਤੋਂ ਹੋਣ ਵਾਲੇ ਕਿਸਾਨ ਸੰਮੇਲਨ ਦੇ ਸੰਯੋਜਕ ਦੀ ਭੂਮਿਕਾ ਵਿਚ ਹਨ।
Farmersਇਸ ਤੋਂ ਪਹਿਲਾਂ ਮਾਰਚ ਵਿਚ ਕਿਸਾਨਾਂ ਨੇ ਮੁੰਬਈ ਵਿਚ ਪ੍ਰਦਰਸ਼ਨ ਕੀਤਾ ਸੀ। ਮਹਾਰਾਸ਼ਟਰ ਵਿਚ ਇਸ ਸਾਲ 30 ਫ਼ੀਸਦੀ ਘੱਟ ਵਰਖਾ ਹੋਈ ਹੈ। ਅੱਧੇ ਸੂਬੇ ਮਤਲਬ 180 ਤਹਿਸੀਲਾਂ ਵਿਚ ਸੋਕਾ ਪਿਆ ਹੈ। ਕਿਸਾਨਾਂ ਨੇ ਸਰਕਾਰ ਦੇ ਸਾਹਮਣੇ ਜੋ ਮੰਗਾਂ ਰੱਖੀਆਂ ਹਨ। ਉਨ੍ਹਾਂ ਵਿਚ ਸਮਰਥਨ ਮੁੱਲ ਵਿਚ ਕਿਸਾਨਾਂ ਨੂੰ 50 ਫ਼ੀਸਦੀ ਮੁਨਾਫ਼ਾ, ਖੇਤੀਬਾੜੀ, ਪੰਪ, ਟਰਾਂਸਫਾਰਮਰ ਦੀ 48 ਘੰਟੇ ਵਿਚ ਮੁਰੰਮਤ, ਸ਼ੀਤਕਾਲ ਵਿਚ ਸਿੰਚਾਈ ਲਈ ਬਿਜਲੀ, ਸਕੂਲ ਦੇ ਪੋਸ਼ਣ ਆਹਾਰ ਵਿਚ ਕੇਲਾ ਸ਼ਾਮਿਲ ਕਰਨਾ ਵੀ ਸ਼ਾਮਿਲ ਹਨ।
Farmers in Mumbaiਮਾਰਚ ਵਿਚ 40 ਹਜ਼ਾਰ ਕਿਸਾਨਾਂ ਨੇ ਨਾਸਿਕ ਤੋਂ ਮੁੰਬਈ ਤੱਕ ਰੈਲੀ ਕੱਢੀ ਸੀ। ਉਸ ਸਮੇਂ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕਮੇਟੀ ਬਣਾਈ ਸੀ। ਕਿਸਾਨਾਂ ਨੇ ਪੂਰੀ ਕਰਜ ਮੁਆਫ਼ੀ, ਅਸਿੰਚਤ ਜ਼ਮੀਨ ਲਈ 50 ਹਜ਼ਾਰ ਅਤੇ ਸਿੰਚਤ ਜ਼ਮੀਨ ਲਈ ਇਕ ਲੱਖ ਰੁਪਏ ਪ੍ਰਤੀ ਏਕੜ ਸੋਕਾ ਰਾਹਤ, ਖੇਤੀਬਾੜੀ ਉਪਜ ਦਾ ਦੁੱਗਣਾ ਮੁੱਲ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਅਤੇ ਮੁਫ਼ਤ ਬਿਜਲੀ ਸਮੇਤ ਕਈ ਮੰਗਾਂ ਸਰਕਾਰ ਦੇ ਸਾਹਮਣੇ ਰੱਖੀਆਂ ਸਨ।