
ਦਿੱਲੀ 'ਚ ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੇ ਪਹਿਲਾਂ ਤੋਂ ਤਿਆਰੀ...
ਨਵੀਂ ਦਿੱਲੀ: ਦਿੱਲੀ 'ਚ ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੇ ਪਹਿਲਾਂ ਤੋਂ ਤਿਆਰੀ ਸ਼ੁਰੂ ਕਰ ਦਿਤੀ ਹੈ। ਮੌਜੂਦਾ ਸਮੇਂ 'ਚ ਕੀਮਤਾਂ 30 ਤੋਂ 35 ਰੁਪਏ ਪ੍ਰਤੀ ਕਿਲੋ ਪਹੁੰਚ ਗਈਆਂ ਹਨ ਅਤੇ ਇਸ ਦੇ ਭਾਅ ਹੋਰ ਜ਼ਿਆਦਾ ਨਾ ਵਧਣ, ਇਸ ਲਈ ਸਰਕਾਰ ਨੇ ਆਸ-ਪਾਸ ਤੋਂ ਸਟੋਰੇਜ ਸ਼ੁਰੂ ਕਰ ਦਿਤੀ ਹੈ। ਸੋਨੀਪਤ 'ਚ 2000 ਮੀਟ੍ਰਿਕ ਟਨ ਪਿਆਜ਼ ਸਟੋਰ ਕੀਤਾ ਗਿਆ ਹੈ।
Onion Farming
ਨੈਫੇਡ ਨੇ ਕਾਨਕੋਰ ਕੋਲਡ ਸਟੋਰੇਜ 'ਚ ਪਿਆਜ਼ ਰੱਖਿਆ ਹੈ। ਸਰਕਾਰ ਨੇ ਕੁੱਲ 60000 ਮੀਟ੍ਰਿਕ ਟਨ ਬਫਰ ਸਟਾਕ ਕੀਤਾ ਹੈ। ਪਿਆਜ਼ ਦੀਆਂ ਕੀਮਤਾਂ ਕਾਬੂ 'ਚ ਰੱਖਣ ਲਈ ਸਫਲ, ਮਦਰ ਡੇਅਰੀ ਵਿਚ ਸਸਤਾ ਪਿਆਜ਼ ਵੇਚਣ ਦੀ ਤਿਆਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਆਜ਼ ਦੀ ਫ਼ਸਲ ਦੇ ਉਤਪਾਦਨ ਕਾਰਨ ਇਹ ਚਿੰਤਾ ਬਣੀ ਹੋਈ ਹੈ।