
ਤੁਹਾਡੀ ਅਲਮਾਰੀ ਵਿਚ ਕਈ ਅਜਿਹੀਆਂ ਪੁਰਾਣੀਆਂ ਸਾੜੀਆਂ ਹੋਣਗੀਆਂ, ਜਿਨ੍ਹਾਂ ਦਾ ਅਸੀਂ ਇਸਤੇਮਾਲ ਨਹੀਂ ਕਰਦੇ। ਕਿਉਂ ਕੇ ਕਿਸੇ ਕਾਰਨ ਅਸੀਂ ਇਹਨਾਂ ਨੂੰ ਨਹੀਂ ...
ਤੁਹਾਡੀ ਅਲਮਾਰੀ ਵਿਚ ਕਈ ਅਜਿਹੀਆਂ ਪੁਰਾਣੀਆਂ ਸਾੜ੍ਹੀਆਂ ਹੋਣਗੀਆਂ, ਜਿਨ੍ਹਾਂ ਦਾ ਅਸੀਂ ਇਸਤੇਮਾਲ ਨਹੀਂ ਕਰਦੇ। ਕਿਉਂ ਕੇ ਕਿਸੇ ਕਾਰਨ ਅਸੀਂ ਇਹਨਾਂ ਨੂੰ ਨਹੀਂ ਵਰਤਦੇ। ਐਥਨਿਕ ਸਾੜ੍ਹੀਆਂ ਨੂੰ ਤੁਸੀਂ ਅਪਣੇ ਲਈ ਲਾਂਗ ਸਕਰਟ, ਪਲਾਜੋ, ਸਲਵਾਰ - ਸੂਟ, ਚੂੜੀਦਾਰ - ਸੂਟ, ਅਨਾਰਕਲੀ ਜਾਂ ਫਿਰ ਪਟਿਆਲਾ ਵੀ ਬਣਵਾ ਸਕਦੇ ਹੋ। ਬਨਾਰਸੀ ਸਾੜ੍ਹੀਆਂ ਦੇ ਬੌਰਡਰ ਨੂੰ ਨੈਕ, ਬਾਜੂ ਅਤੇ ਦੁਪੱਟੇ ਉੱਤੇ ਲਗਾ ਕੇ ਉਸ ਨੂੰ ਹੈਵੀ ਅਤੇ ਖੂਬਸੂਰਤ ਵਿਖਾ ਸਕਦੇ ਹੋ।
Bookmark
ਇਸ ਦੇ ਨਾਲ ਹੀ ਤੁਸੀਂ ਸਾੜ੍ਹੀਆਂ ਤੋਂ ਅਪਣੀ ਧੀ ਦੀ ਫਰਾਕ, ਜਰਦੋਜੀ, ਹੈਵੀ ਬੌਰਡਰ, ਗੋਟਾ ਅਤੇ ਪੈਚ ਵਰਕ ਵਾਲੀਆਂ ਸਾੜ੍ਹੀਆਂ ਜਾਂ ਫਿਰ ਘਰ ਦੇ ਇੰਟੀਰੀਅਰ ਵਿਚ ਵੀ ਯੂਜ ਕਰ ਸਕਦੇ ਹੋ। ਇਹ ਸਭ ਕੁੱਝ ਕਰਨ ਤੋਂ ਬਾਅਦ ਸਾਰੀਆ ਸਾੜ੍ਹੀਆਂ ਦੇ ਕਤਰਨ ਨੂੰ ਸੁੱਟਣ ਦੀ ਬਜਾਏ ਤੁਸੀਂ ਸਾਰੀਆਂ ਕਤਰਨਾਂ ਨੂੰ ਆਪਸ ਵਿਚ ਜੋੜ ਲਓ ਅਤੇ ਫਿਰ ਇਸ ਖੂਬਸੂਰਤ ਡਿਜਾਈਨ ਨੂੰ ਕੌਟਨ ਦੇ ਪਲੇਨ ਕੱਪੜੇ 'ਤੇ ਸਿਲਾਈ ਲਗਾ ਦਿਓ। ਇਸ ਕੱਪੜੇ ਨੂੰ ਉੱਤੇ ਤੋਂ ਲਗਾ ਕੇ ਤੁਸੀਂ ਸੋਫੇ ਅਤੇ ਬੱਚਿਆਂ ਦੀਆਂ ਗੱਦੀਆਂ ਬਣਾ ਸਕਦੇ ਹੋ।
Curtains
ਇਹਨਾਂ ਗੱਦੀਆਂ ਵਿਚ ਤੁਸੀਂ ਰੂਈ ਜਾਂ ਫਿਰ ਫੋਮ ਦਾ ਇਸਤੇਮਾਲ ਕਰ ਸਕਦੇ ਹੋ। ਸਾੜ੍ਹੀਆਂ ਤੋਂ ਬਣੀ ਇਹ ਗੱਦੀਆਂ ਤੁਹਾਡੇ ਕਮਰੇ ਨੂੰ ਐਥਨਿਕ ਅੰਦਾਜ ਵਿਚ ਸੁੰਦਰ ਦਿਖਾਉਣਗੀਆਂ। ਬਨਾਰਸੀ ਅਤੇ ਕਾਂਜੀਵਰਮ ਸਾੜੀਆਂ ਤੋਂ ਦੀਵਾਰ 'ਤੇ ਵੀ ਫਰੇਮ ਕਰਵਾ ਕੇ ਜਾਂ ਫਿਰ ਕੁਸ਼ਨ ਕਵਰ 'ਤੇ ਲਗਾ ਕੇ ਵੀ ਸਜਾਇਆ ਜਾ ਸਕਦਾ ਹੈ। ਗੋਲਡਨ, ਸਿਲਵਰ ਬੀਡ ਅਤੇ ਬੇਸ਼ਕੀਮਤੀ ਕਢਾਈ ਨਾਲ ਸੁਸੱਜਿਤ ਸਾੜ੍ਹੀਆਂ ਘਰ ਦੇ ਇੰਟੀਰੀਅਰ ਨੂੰ ਨਵਾਂ ਰੂਪ ਦੇ ਸਕਦੇ ਹਾਂ। ਤੁਸੀਂ ਇਨ੍ਹਾਂ ਤੋਂ ਡਰਾਇੰਗ ਰੂਮ ਦੇ ਪਰਦੇ ਬਣਾ ਸਕਦੇ ਹੋ ਪਰ ਪਰਦੇ ਬਣਾਉਂਦੇ ਸਮੇਂ ਸਾਨੂੰ ਢੇਰ ਸਾਰੀਆਂ ਸਾੜ੍ਹੀਆਂ ਦੀ ਜ਼ਰੂਰਤ ਪਵੇਗੀ।
Suit
ਇਸ ਲਈ ਬਿਹਤਰ ਹੋਵੇਗਾ ਕਿ ਤੁਸੀ ਪਰਦਿਆਂ ਲਈ ਮਿਕਸ ਐਂਡ ਮੈਚ ਦਾ ਤਰੀਕਾ ਅਪਣਾਓ। ਇਹ ਕਲਰਫੁੱਲ ਅਤੇ ਰੇਸ਼ਮੀ ਪਰਦੇ ਕਮਰੇ ਦੀ ਰੌਣਕ ਨੂੰ ਦੁੱਗਣਾ ਕਰ ਦੇਣਗੇ। ਇਸ ਤੋਂ ਇਲਾਵਾ ਇਨ੍ਹਾਂ ਸਾੜ੍ਹੀਆਂ ਨਾਲ ਤੁਸੀਂ ਬੈਡ ਜਾਂ ਫਿਰ ਰਜਾਈ ਕਵਰ ਵੀ ਬਣਾ ਸਕਦੇ ਹੋ।
Pillow
ਤੁਸੀ ਅਪਣੀ ਸਾੜ੍ਹੀਆਂ ਨੂੰ ਬੁੱਕਮਾਰਕ ਦੇ ਰੂਪ ਵਿਚ ਵੀ ਬਣਾ ਸਕਦੇ ਹੋ। ਸਾੜ੍ਹੀ ਦੇ ਬੌਰਡਰ ਨੂੰ ਆਯਾਤਕਾਰ ਸ਼ੇਪ ਵਿਚ ਕੱਟ ਲਓ ਅਤੇ ਗਲੂ ਦੀ ਮਦਦ ਨਾਲ ਕਾਰਡ ਬੋਰਡ 'ਤੇ ਚਿਪਕਾ ਦਿਓ। ਹੁਣ ਇਸ ਵਿਚ ਹੋਲ ਕਰਕੇ ਸਾਟਿਨ ਦਾ ਛੋਟਾ - ਜਿਹਾ ਰੀਬਨ ਬੰਨ੍ਹ ਦਿਓ।