
ਹਰ ਉਮਰ ਦੀਆਂ ਔਰਤਾਂ ਨੂੰ ਹੁੰਦਾ ਹੈ ਮਹਿੰਦੀ ਲਗਵਾਉਣ ਦਾ ਸ਼ੌਂਕ
ਚੰਡੀਗੜ੍ਹ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਇਸ ਦੌਰਾਨ ਮਹਿੰਦੀ ਲਗਾਉਣ ਦਾ ਸ਼ੌਕ ਹਰ ਉਮਰ ਦੀਆਂ ਔਰਤਾਂ ਵਿਚ ਦੇਖਣ ਨੂੰ ਮਿਲਦਾ ਹੈ। ਸਿਰਫ਼ ਵਿਆਹੁਤਾ ਔਰਤਾਂ ਹੀ ਨਹੀਂ ਸਗੋਂ ਕੁਆਰੀਆਂ ਕੁੜੀਆਂ ਵੀ ਤਿਉਹਾਰਾਂ ਜਾਂ ਵਿਆਹਾਂ ਦੇ ਮੌਕਿਆਂ 'ਤੇ ਮਹਿੰਦੀ ਲਗਾਉਣ ਦਾ ਚਾਅ ਹੁੰਦਾ ਹੈ।
Mehndi Design
ਬਦਲ ਰਹੇ ਸੀਜ਼ਨ ਨਾਲ ਤਰ੍ਹਾਂ-ਤਰ੍ਹਾਂ ਦੇ ਮਹਿੰਦੀ ਡਿਜ਼ਾਈਨ ਪਦੰਸ ਕੀਤੇ ਜਾਂਦੇ ਹਨ। ਮੌਜੂਦਾ ਸਮੇਂ ਵਿਚ ਕੁੜੀਆਂ ਸਿਰਫ਼ ਹੱਥਾਂ ਉਤੇ ਹੀ ਨਹੀਂ ਬਲਕਿ ਬਾਹਾਂ 'ਤੇ ਵੀ ਮਹਿੰਦੀ ਨਾਲ ਟੈਟੂ ਡਿਜ਼ਾਇਨ ਬਣਵਾਉਂਦੀਆਂ ਹਨ। ਤੁਸੀਂ ਮਹਿੰਦੀ ਲਗਾਉਣ ਸਮੇਂ ਇਹ ਡਿਜ਼ਾਇਨ ਬਣਵਾ ਸਕਦੇ ਹੋ:
ਅਰੇਬਿਕ ਸਟਾਈਲ : ਅਰੇਬਿਕ ਸਟਾਈਲ ਮਹਿੰਦੀ ਕਈ ਵਾਰ ਦੁਲਹਨਾਂ ਪੂਰੇ ਹੱਥਾਂ 'ਤੇ ਲਗਵਾਉਂਦੀਆਂ ਹਨ। ਅਰੇਬਿਕ ਮਹਿੰਦੀ ਵਿਚ ਮੋਟਾ ਕੋਣ ਇਸਤੇਮਾਲ ਹੁੰਦਾ ਹੈ ਜਿਸ ਕਾਰਨ ਇਸ ਦਾ ਰੰਗ ਗੂੜਾ ਚੜ੍ਹਦਾ ਹੈ।
Arabic Design
ਦੋਨਾਂ ਹੱਥਾਂ ਉਤੇ ਇਕੋ ਜਿਹਾ ਡਿਜ਼ਾਈਨ: ਮਹਿੰਦੀ ਦਾ ਇਹ ਸਟਾਈਲ ਪਹਿਲਾਂ ਪਾਕਿਸਤਾਨ ਵਿਚ ਕਾਫ਼ੀ ਮਸ਼ਹੂਰ ਸੀ। ਹਾਲਾਂਕਿ ਪਾਕਿਸਤਾਨੀ ਟੀਵੀ ਸੀਰੀਅਲ ਤੋਂ ਬਾਅਦ ਹੁਣ ਭਾਰਤ ਵਿਚ ਵੀ ਇਸ ਨੂੰ ਔਰਤਾਂ ਖੂਬ ਪਸੰਦ ਕਰ ਰਹੀਆਂ ਹਨ।
Mehndi Design
ਟੀਕੀ ਸਟਾਈਲ ਮਹਿੰਦੀ : ਵਿਆਹ ਹੋਵੇ ਜਾਂ ਕੋਈ ਤਿਉਹਾਰ ਜ਼ਿਆਦਾਤਰ ਕੁੜੀਆਂ ਇੰਡੋ-ਵੈਸਟਰਨ ਡਰੈਸ ਪਹਿਨਣਾ ਪਸੰਦ ਕਰਦੀਆਂ ਹਨ। ਕਈ ਵਾਰ ਕੁੜਮਾਈ ਦੇ ਮੌਕੇ 'ਤੇ ਵੀ ਕੁੜੀਆਂ ਟੀਕੀ ਸਟਾਈਲ ਦੀ ਮਹਿੰਦੀ ਲਗਵਾਉਣਾ ਪਸੰਦ ਕਰਦੀਆਂ ਹਨ।
Mehndi design
ਫਲੋਰਲ ਮਹਿੰਦੀ : ਫਲੋਰ ਮਹਿੰਦੀ ਦੀ ਖਾਸੀਅਤ ਹੈ ਕਿ ਇਸ ਨੂੰ ਹਰ ਉਮਰ ਦੀਆਂ ਔਰਤਾਂ ਪਸੰਦ ਕਰਦੀਆਂ ਹਨ। ਕੁੜੀਆਂ ਵੀ ਇਸ ਮਹਿੰਦੀ ਸਟਾਇਲ ਦੀਆਂ ਫੈਨ ਹਨ ਕਿਉਂਕਿ ਰੰਗ ਚੜ੍ਹਣ ਤੋਂ ਬਾਅਦ ਇਸ ਨਾਲ ਹੱਥ ਬਹੁਤ ਸੋਹਣੇ ਲੱਗਦੇ ਹਨ।
Glitter Mehndi
ਗਲਿਟਰ ਮਹਿੰਦੀ : ਗਲਿਟਰ ਮਹਿੰਦੀ ਦੀ ਵਰਤੋਂ ਕਾਫ਼ੀ ਕੁੜੀਆਂ ਅਪਣੇ ਵਿਆਹ ਸਮੇਂ ਪਸੰਦ ਕਰਦੀਆਂ ਹਨ। ਹਾਲਾਂਕਿ ਵੱਖਰੀ ਲੁਕ ਲਈ ਵੀ ਔਰਤਾਂ ਗਲਿਟਰ ਮਹਿੰਦੀ ਲਗਾਉਂਦੀਆਂ ਹਨ।