ਜਾਣੋ ਕਿਰਲੀਆਂ ਨੂੰ ਭਜਾਉਣ ਦੇ ਤਰੀਕੇ
Published : Jul 31, 2020, 2:53 pm IST
Updated : Jul 31, 2020, 2:53 pm IST
SHARE ARTICLE
Lizards
Lizards

ਕਿਰਲੀਆਂ ਆਮ ਹੀ ਘਰਾਂ 'ਚ ਦੇਖਣ ਨੂੰ ਮਿਲਦੀਆਂ ਹਨ। ਰਸੋਈ 'ਚ ਅਕਸਰ ਰਾਤ ਸਮੇਂ ਇਹ ਦਿਖਾਈ ਦਿੰਦੀਆਂ ਹਨ

ਕਿਰਲੀਆਂ ਆਮ ਹੀ ਘਰਾਂ 'ਚ ਦੇਖਣ ਨੂੰ ਮਿਲਦੀਆਂ ਹਨ। ਰਸੋਈ 'ਚ ਅਕਸਰ ਰਾਤ ਸਮੇਂ ਇਹ ਦਿਖਾਈ ਦਿੰਦੀਆਂ ਹਨ। ਇਹ ਕਿਸੇ ਖਾਣ-ਪੀਣ ਵਾਲੀ ਚੀਜ਼ 'ਚ ਡਿੱਗ ਜਾਣ ਤਾਂ ਬਹੁਤ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। ਅੱਜ ਅਸੀਂ ਦੇ ਰਹੇ ਹਾਂ ਕੁਝ ਕਾਮਯਾਬ ਨੁਕਤੇ, ਜਿਨ੍ਹਾਂ ਨਾਲ ਕਿਰਲੀਆਂ ਨੂੰ ਭਜਾਇਆ ਜਾ ਸਕਦਾ ਹੈ।

LizardsLizards

-ਕੰਧ 'ਤੇ 5-6 ਮੋਰ ਦੇ ਖੰਭ ਚਿਪਕਾ ਦਿਓ। ਕਿਰਲੀਆਂ ਮੋਰ ਦੇ ਖੰਭ ਦੇਖਦਿਆਂ ਹੀ ਭੱਜ ਜਾਂਦੀਆਂ ਹਨ।
-ਆਂਡੇ ਦੇ ਖ਼ਾਲੀ ਛਿਲਕਿਆਂ ਨੂੰ ਘਰ 'ਚ ਉੱਚਾਈ 'ਤੇ ਰੱਖ ਦਿਓ। ਇਸ ਦੀ ਗੰਧ ਤੋਂ ਕਿਰਲੀਆਂ ਦੂਰ ਭੱਜਦੀਆਂ ਹਨ।

LizardsLizards

-ਤੰਬਾਕੂ ਅਤੇ ਕੌਫੀ ਪਾਊਡਰ ਨੂੰ ਮਿਲਾ ਕੇ ਗੋਲ਼ੀਆਂ ਬਣਾ ਲਓ। ਇਨ੍ਹਾਂ ਨੂੰ ਘਰ ਦੇ ਹਰ ਕੋਨੇ ਅਤੇ ਉਨ੍ਹਾਂ ਥਾਵਾਂ 'ਤੇ ਰੱਖੋ, ਜਿੱਥੇ ਕਿਰਲੀਆਂ ਸਭ ਤੋਂ ਜ਼ਿਆਦਾ ਲੁਕਦੀਆਂ ਹਨ। ਇਨ੍ਹਾਂ ਗੋਲ਼ੀਆਂ ਨੂੰ ਖਾਣ ਨਾਲ ਜਾਂ ਤਾਂ ਕਿਰਲੀਆਂ ਮਰ ਜਾਣਗੀਆਂ ਜਾਂ ਭੱਜ ਜਾਣਗੀਆਂ।

-ਕਿਰਲੀਆਂ ਲਸਣ ਦੀ ਗੰਧ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ। ਇਸ ਲਈ ਕਮਰੇ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ 'ਤੇ ਲਸਣ ਬੰਨ੍ਹ ਕੇ ਲਟਕਾ ਦਿਓ।

LizardsLizards

-ਨੈਪਥਲੀਨ ਦੀਆਂ ਗੋਲੀਆਂ ਵਾਰਡਰੋਬ, ਪਾਣੀ ਦੇ ਸਿੰਕ, ਦਰਵਾਜ਼ਿਆਂ ਅਤੇ ਖਿੜਕੀਆਂ ਕੋਲ ਰੱਖੋ। ਇਹ ਕਿਰਲੀਆਂ ਨੂੰ ਭਜਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ।

LizardsLizards

-ਕਿਰਲੀਆਂ 'ਤੇ ਬਰਫ਼ ਵਾਲਾ ਠੰਢਾ ਪਾਣੀ ਸਪਰੇਅ ਕਰੋ। ਠੰਢਾ ਪਾਣੀ ਉਨ੍ਹਾਂ ਨੂੰ ਕੁਝ ਦੇਰ ਲਈ ਬੇਹੋਸ਼ ਕਰ ਦੇਵੇਗਾ, ਜਿਸ ਤੋਂ ਬਾਅਦ ਤੁਸੀਂ ਉਨ੍ਹਾਂ ਨੂੰ ਚੁੱਕ ਕੇ ਸੁੱਟ ਸਕੋਗੇ।

-ਘਰ ਦੇ ਸਾਰੇ ਦਰਵਾਜ਼ਿਆਂ ਕੋਲ ਫਿਨਾਇਲ ਦੀਆਂ ਗੋਲ਼ੀਆਂ ਰੱਖੋ। ਫਿਨਾਇਲ ਦੀ ਗੰਧ ਕਿਰਲੀਆਂ ਨੂੰ ਤੁਹਾਡੇ ਘਰ ਤੋਂ ਦੂਰ ਰੱਖਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement