
ਜੇਕਰ ਤੁਸੀਂ ਵੀ ਫ਼ੈਸ਼ਨ ਦੀ ਥੋੜ੍ਹੀ ਬਹੁਤ ਜਾਣਕਾਰੀ ਰੱਖਦੇ ਹੋ ਤਾਂ ਤੁਸੀਂ ਵੀ ਅਪਣੇ ਨੇੜੇ ਤੇੜੇ ਲੋਕਾਂ ਨੂੰ ਸ਼ਰਟ ਡ੍ਰੈਸ ਦੇ ਬਾਰੇ ਵਿਚ ਚਰਚਾ ਕਰਦੇ ਜ਼ਰੂਰ ਸੁਣਿਆ...
ਜੇਕਰ ਤੁਸੀਂ ਵੀ ਫ਼ੈਸ਼ਨ ਦੀ ਥੋੜ੍ਹੀ ਬਹੁਤ ਜਾਣਕਾਰੀ ਰੱਖਦੇ ਹੋ ਤਾਂ ਤੁਸੀਂ ਵੀ ਅਪਣੇ ਨੇੜੇ ਤੇੜੇ ਲੋਕਾਂ ਨੂੰ ਸ਼ਰਟ ਡ੍ਰੈਸ ਦੇ ਬਾਰੇ ਵਿਚ ਚਰਚਾ ਕਰਦੇ ਜ਼ਰੂਰ ਸੁਣਿਆ ਹੋਵੇਗਾ ਕਿਉਂਕਿ ਇਨੀਂ ਦਿਨੀਂ ਬਾਲੀਵੁਡ ਅਤੇ ਹਾਲੀਵੁਡ ਦੀਆਂ ਮਸ਼ਹੂਰ ਹਸਤੀਆਂ ਇਸ ਨੂੰ ਕਾਫ਼ੀ ਪਸੰਦ ਕਰ ਰਹੀਆਂ ਹਨ ਅਤੇ ਇਸ ਵਜ੍ਹਾ ਨਾਲ ਸ਼ਰਟ ਡ੍ਰੈਸ ਕਾਫ਼ੀ ਟ੍ਰੈਂਡ ਵਿਚ ਹੈ ਪਰ ਸਵਾਲ ਇਹ ਹੈ ਕਿ ਅਖੀਰ ਇਹ ਸ਼ਰਟ ਡ੍ਰੈਸ ਹੈ ਕੀ ?
ਦਰਅਸਲ, ਸ਼ਰਟ ਡ੍ਰੈਸ ਓਵਰਸਾਈਜ਼ ਬਟਨ ਵਾਲੀ ਸ਼ਰਟ ਦਾ ਐਕਸਟੈਂਡਿਡ ਵਰਜਨ ਹੈ ਜਿਸ ਨੂੰ ਡ੍ਰੈਸ ਦੇ ਤੌਰ 'ਤੇ ਪਾਇਆ ਜਾਂਦਾ ਹੈ। ਅਜਿਹੇ ਵਿਚ ਤੁਹਾਡੇ ਵਾਰਡਰੋਬ ਵਿਚ ਵੀ ਇਕ ਸ਼ਰਟ ਡ੍ਰੈਸ ਜ਼ਰੂਰ ਹੋਣੀ ਚਾਹੀਦੀ ਹੈ। ਤੁਸੀਂ ਚਾਹੋ ਤਾਂ ਇਹਨਾਂ ਹਸਤੀਆਂ ਤੋਂ ਪ੍ਰੇਰਣਾ ਲੈ ਸਕਦੇ ਹੋ।
Priyanka Chopra
ਇਹ ਬਾਲਿਵੁਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਦਾ ਲੇਟੈਸਟ ਲੁੱਕ ਹੈ। ਨਿਊ ਯਾਰਕ ਦੀਆਂ ਸੜਕਾਂ ਉਤੇ ਪ੍ਰਿਅੰਕਾ ਨਜ਼ਰ ਆਈ ਲਾਲ ਰੰਗ ਦੀ ਇਸ ਬੈਲਟ ਵਾਲੀ ਸ਼ਰਟ ਡ੍ਰੈਸ ਵਿਚ ਜਿਸ ਨੂੰ ਉਨ੍ਹਾਂ ਨੇ ਗੋਲਡਨ ਰੰਗ ਦੀ ਸੈਂਡਲ ਦੇ ਨਾਲ ਟੀਮ-ਅਪ ਕਰ ਕੇ ਪਾਇਆ ਸੀ। ਨਾਲ ਹੀ ਅਕਸੈਸਰੀਜ਼ ਦੇ ਤੌਰ 'ਤੇ ਪ੍ਰਿਅੰਕਾ ਨੇ ਫੈਂਡੀ ਦਾ ਹੈਂਡਬੈਗ ਅਤੇ ਮਾਇਕ੍ਰੋ ਸਨਗਲਾਸਿਜ਼ ਲਗਾ ਰੱਖੇ ਸੀ। ਕੈਜ਼ੁਅਲ ਆਉਟਿੰਗ ਲਈ ਇਹ ਡ੍ਰੈਸ ਹਰ ਤਰ੍ਹਾਂ ਨਾਲ ਪਰਫੈਕਟ ਹੈ।
Katrina Kaif
ਕਟਰੀਨਾ ਕੈਫ਼ ਦਾ ਇਹ ਲੁੱਕ ਪ੍ਰਿਅੰਕਾ ਚੋਪੜਾ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਕੈਜ਼ੁਅਲ ਸੀ। ਇਸ ਬਲੈਕ ਐਂਡ ਵਾਈਟ ਸਟਰਾਇਪ ਵਾਲੀ ਮੋਨੋਕ੍ਰੋਮ ਸ਼ਰਟ ਡ੍ਰੈਸ ਵਿਚ ਬਲੈਕ ਕਲਰ ਦੀ ਬੈਲਟ ਲੱਗੀ ਸੀ ਅਤੇ ਇਸ ਡ੍ਰੈਸ ਨੂੰ ਕਟਰੀਨਾ ਨੇ ਥਾਈ - ਹਾਈ ਕਾਲੇ ਰੰਗ ਦੇ ਬੂਟਾਂ ਦੇ ਨਾਲ ਪਾਇਆ ਸੀ। ਦੋਸਤਾਂ ਦੇ ਨਾਲ ਆਉਟਿੰਗ ਦੇ ਲਿਹਾਜ਼ ਨਾਲ ਇਹ ਡ੍ਰੈਸ ਪਰਫ਼ੈਕਟ ਹੈ।
Malaika Arora
ਮਲਾਇਕਾ ਅਰੋੜਾ ਨੇ ਅਪਣੇ ਏਅਰਪੋਰਟ ਲੁੱਕ ਲਈ ਇਕ ਪਾਸੇ ਆਲ ਵਾਈਟ ਲੁੱਕ ਨੂੰ ਚੁਣਿਆ ਜਿਸ ਵਿਚ ਮਲਾਇਕਾ ਨੇ ਸਿੰਪਲ ਵਾਈਟ ਸ਼ਰਟ ਨੂੰ ਡ੍ਰੈਸ ਦੇ ਤੌਰ ਉਤੇ ਪਾਇਆ ਸੀ ਅਤੇ ਫੁਟਵੇਅਰ ਦੇ ਤੌਰ 'ਤੇ ਮਲਾਇਕਾ ਨੇ ਵਾਈਟ ਸਲਿਪ - ਆਨ ਸਨੀਕਰਸ ਅਤੇ ਵਾਈਟ ਟੋਟੇ ਬੈਗ ਨੂੰ ਚੁਣਿਆ। ਤਾਂ ਉਥੇ ਹੀ, ਦੂਜੇ ਪਾਸੇ ਮਲਾਇਕਾ ਡੀਕੰਸਟ੍ਰਕਟਿਡ ਸ਼ਰਟ ਡ੍ਰੈਸ ਲੁੱਕ ਵਿਚ ਹਨ ਜੋ ਥੋੜ੍ਹਾ ਵੱਖ ਪਰ ਫੁਲ ਆਨ ਸਟਾਇਲਿਸ਼ ਹੈ।
Sonakshi
ਸੋਨਾਕਸ਼ੀ ਦਾ ਇਹ ਸ਼ਰਟ ਡ੍ਰੈਸ ਲੁੱਕ ਵੀ ਬੇਹੱਦ ਸਮਾਰਟ ਅਤੇ ਕਲਾਸੀ ਲੱਗ ਰਿਹਾ ਹੈ। ਇਕ ਪਾਸੇ ਜਿੱਥੇ ਸੋਨਾਕਸ਼ੀ ਨੇ ਨੇਵੀ ਬਲੂ ਰੰਗ ਦੀ ਬੈਲਟਿਡ ਸ਼ਰਟ ਡ੍ਰੈਸ ਨੂੰ ਬ੍ਰਾਉਨ ਸ਼ੂਜ਼ ਦੇ ਨਾਲ ਪਾਇਆ ਹੈ ਉਥੇ ਹੀ, ਦੂਜੇ ਪਾਸੇ ਉਨ੍ਹਾਂ ਨੇ ਕਟਰੀਨਾ ਵਰਗੀ ਬਲੈਕ ਐਂਡ ਵਾਈਟ ਸਟ੍ਰਾਈਪ ਵਾਲੀ ਸ਼ਰਟ ਡ੍ਰੈਸ ਪਾਈ ਹੈ। ਬਲੂ ਡ੍ਰੈਸ ਦੇ ਨਾਲ ਸੋਨਾਕਸ਼ੀ ਦਾ ਸ਼ਾਰਟ ਹੇਅਰ ਲੁੱਕ ਹੋਵੇ ਜਾਂ ਫਿਰ ਵਾਈਟ ਸ਼ਰਟ ਡ੍ਰੈਸ ਦੇ ਨਾਲ ਲੰਮੇ ਵਾਲ। ਦੋਹੇਂ ਹੀ ਲੁੱਕ ਵਿਚ ਸੋਨਾਕਸ਼ੀ ਬੇਹੱਦ ਖੂਬਸੂਰਤ ਦਿਖ ਰਹੀ ਹਨ।
Alia Bhatt
ਆਲਿਆ ਭੱਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਤਸਵੀਰਾਂ ਦੇਖ ਕੇ ਇਹੀ ਲੱਗਦਾ ਹੈ ਕਿ ਉਨ੍ਹਾਂ ਨੂੰ ਵੀ ਸ਼ਰਟ ਡ੍ਰੈਸ ਕਾਫ਼ੀ ਪਸੰਦ ਹੈ ਅਤੇ ਆਲਿਆ ਕਈ ਮੌਕਿਆਂ 'ਤੇ ਇਸ ਸਟਾਈਲ ਵਿੱਚ ਨਜ਼ਰ ਆ ਚੁੱਕੀ ਹੈ। ਇਕ ਪਾਸੇ ਜਿਥੇ ਆਲਿਆ ਨੇ ਨੇਵੀ ਬਲੂ ਸ਼ਰਟ ਡ੍ਰੈਸ ਨੂੰ ਲੇਸ ਵਾਲੀ ਡ੍ਰੈਸ ਨਾਲ ਗਲੈਮਰਸ ਲੁੱਕ ਦਿਤਾ ਹੈ ਉਥੇ ਹੀ ਦੂਜੇ ਪਾਸੇ ਇਸ ਪੈਚ ਵਰਕ ਵਾਲੀ ਡੈਨਿਮ ਸ਼ਰਟ ਡ੍ਰੈਸ ਅਤੇ ਕੂਲ ਸਨੀਕਰਸ ਵਿਚ ਆਲਿਆ ਬੇਹੱਦ ਸਿੰਪਲ ਲੱਗ ਰਹੀ ਹੈ।