
ਗਲਿਸਰੀਨ ਚਮੜੀ ਨੂੰ ਠੰਢਕ ਦਾ ਅਹਿਸਾਸ ਕਰਾਉਣ ਦੇ ਨਾਲ ਹੀ ਚਮੜੀ ਨੂੰ ਮੁਲਾਇਮ ਵੀ ਬਣਾਉਂਦੀ ਹੈ। ਚਮੜੀ ਤੋਂ ਇਲਾਵਾ ਗਲਿਸਰੀਨ ਵਾਲਾਂ ਦੀ ਦੇਖਭਾਲ ਵੀ ਕਰਦੀ ਹੈ ਪਰ ...
ਗਲਿਸਰੀਨ ਚਮੜੀ ਨੂੰ ਠੰਢਕ ਦਾ ਅਹਿਸਾਸ ਕਰਾਉਣ ਦੇ ਨਾਲ ਹੀ ਚਮੜੀ ਨੂੰ ਮੁਲਾਇਮ ਵੀ ਬਣਾਉਂਦੀ ਹੈ। ਚਮੜੀ ਤੋਂ ਇਲਾਵਾ ਗਲਿਸਰੀਨ ਵਾਲਾਂ ਦੀ ਦੇਖਭਾਲ ਵੀ ਕਰਦੀ ਹੈ ਪਰ ਇਸ ਨੂੰ ਚਮੜੀ 'ਤੇ ਡਾਇਰੈਕਟ ਲਗਾਇਆ ਜਾ ਸਕਦਾ ਹੈ ਪਰ ਵਾਲਾਂ 'ਤੇ ਨਹੀਂ। ਗਲਿਸਰੀਨ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਨਮ ਅਤੇ ਜਵਾਨ ਬਣਾਉਣ ਵਿਚ ਮਦਦ ਕਰਦੀ ਹੈ।
Glycerine
ਗਲਿਸਰੀਨ ਚਮੜੀ ਉੱਤੇ ਕਿਸੇ ਵੀ ਚੋਟ ਨੂੰ ਠੀਕ ਕਰਨ ਵਿਚ ਸਹਾਇਕ ਹੁੰਦੀ ਹੈ। ਇਹ ਕਿਸੇ ਵੀ ਚੋਟ ਨੂੰ ਜਲਦੀ ਠੀਕ ਕਰ ਦਿੰਦੀ ਹੈ ਅਤੇ ਕੋਸ਼ਿਕਾਵਾਂ ਨੂੰ ਅਪਣੇ ਆਪ ਮੁਰੰਮਤ ਕਰਨ ਦਿੰਦੀ ਹੈ। ਗਲਿਸਰੀਨ ਨੂੰ ਵਾਲਾਂ ਅਤੇ ਚਮੜੀ ਦੀ ਦੇਖਭਾਲ ਲਈ ਕਿਵੇਂ ਇਸਤੇਮਾਲ ਕੀਤਾ ਜਾਵੇ ਇਸ ਦੇ ਲਈ ਅਸੀਂ ਤੁਹਾਨੂੰ ਕੁੱਝ ਸੁਝਾਅ ਦੇ ਰਹੇ ਹਾਂ।
Glycerine
ਫੇਸ ਪੈਕ : ਅਪਣੀ ਚਮੜੀ ਲਈ ਗਲਿਸਰੀਨ ਫੇਸ ਪੈਕ ਤਿਆਰ ਕਰਨ ਦੇ ਲਈ ਇਕ ਭਾਗ ਸ਼ਹਿਦ, ਇਕ ਭਾਗ ਗਲਿਸਰੀਨ ਅਤੇ ਦੋ ਭਾਗ ਪਾਣੀ ਜਾਂ ਦੁੱਧ ਲੈ ਲਓ। ਉਸ ਵਿਚ ਓਟਮੀਲ ਪਾਓ ਜਿਸ ਦੇ ਨਾਲ ਉਹ ਥੋੜ੍ਹਾ ਗਾੜਾ ਬਣ ਜਾਵੇ। ਇਸ ਪੈਕ ਨੂੰ ਚਿਹਰੇ ਉੱਤੇ ਲਗਾਓ ਅਤੇ ਫਿਰ 20 ਮਿੰਟ ਬਾਅਦ ਚਿਹਰਾ ਪਾਣੀ ਨਾਲ ਧੋ ਲਓ। ਇਕ ਗੱਲ ਦਾ ਧਿਆਨ ਰਹੇ ਕਿ ਗਲਿਸਰੀਨ ਨੂੰ ਗਰਮੀ ਵਿਚ ਕਦੇ ਵੀ ਅਪਣੇ ਵਾਲਾਂ ਅਤੇ ਚਮੜੀ ਉੱਤੇ ਸਿੱਧੇ ਨਾ ਲਗਾਓ। ਇਸ ਨਾਲ ਉਹ ਨਮੀ ਨੂੰ ਖੌਹ ਲਵੇਗੀ। ਗਲਿਸਰੀਨ ਨੂੰ ਹਮੇਸ਼ਾ ਡਾਇਲਯੂਟ ਕਰ ਕੇ ਹੀ ਲਗਾਓ। ਇਸ ਵਿਚ ਕੁੱਝ ਬੂੰਦੇ ਜੋਜੋਬਾ ਤੇਲ ਦੀ ਮਿਲਾ ਲਓ।
Glycerin
ਕਰਲੀ ਹੇਅਰ : ਕਰਲੀ ਹੇਅਰ ਅਕਸਰ ਕਾਫ਼ੀ ਰੁਖੇ ਨਜ਼ਰ ਆਉਂਦੇ ਹਨ। ਇਸ ਲਈ ਜੇਕਰ ਵਾਲਾਂ ਨੂੰ ਥੋੜਾ ਸੌਫਟ ਕਰਨਾ ਹੈ ਤਾਂ ਉਸ ਉੱਤੇ ਗਲਿਸਰੀਨ ਲਗਾਓ। ਇਸ ਦੇ ਲਈ ਸਪ੍ਰੇ ਤਿਆਰ ਕਰੋ, ਜਿਸ ਵਿਚ ਇਕ ਹੀ ਮਾਤਰਾ ਵਿਚ ਪਾਣੀ ਅਤੇ ਗਲਿਸਰੀਨ ਮਿਲਾ ਲਵੋ। ਇਸ ਨੂੰ ਚੰਗੀ ਤਰ੍ਹਾਂ ਸ਼ੇਕ ਕਰ ਕੇ ਮਿਲਾ ਲਓ ਅਤੇ ਫਿਰ ਉਸ ਵਿਚ ਕੁੱਝ ਬੂੰਦਾਂ ਤੇਲ ਦੀ ਪਾ ਲਓ। ਤੁਸੀਂ ਵਾਲ ਧੋਣ ਤੋਂ ਬਾਅਦ ਹੀ ਇਸ ਗਲਿਸਰੀਨ ਵਾਲੀ ਸਪਰੇਅ ਨੂੰ ਵਾਲਾਂ ਤੇ ਲਗਾਓ।