
ਤਲੀਆਂ ਚੀਜ਼ਾਂ ਦਾ ਕਰੋ ਪਰਹੇਜ਼
ਭਾਰਤ ਵਿਚ ਮਾਨਸੂਨ ਦਾ ਇੰਤਜ਼ਾਰ ਬੇਸਬਰੀ ਨਾਲ ਕੀਤਾ ਜਾਂਦਾ ਹੈ। ਅਸਲ ਵਿਚ ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ। ਮਾਨਸੂਨ ਦੇ ਮੌਸਮ ਵਿਚ ਵੀ ਕੁੱਝ ਕਮੀਆਂ ਹੁੰਦੀਆਂ ਹਨ ਖ਼ਾਸ ਤੌਰ ’ਤੇ ਖਾਣ ਦੇ ਮਾਮਲੇ ਵਿਚ। ਇਸ ਮੌਸਮ ਵਿਚ ਨਮੀ ਪੈਦਾ ਹੋਣ ਕਾਰਨ ਕਈ ਰੋਗ ਪੈਦਾ ਹੁੰਦੇ ਹਨ ਜਿਵੇਂ ਬਦਹਜ਼ਮੀ, ਕੰਨਜੰਗਕਟਚਵਾਇਟਸ, ਟਾਈਫਾਈਡ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਜੋ ਇਸ ਮੌਸਮ ਵਿਚ ਉਤਪੰਨ ਹੋਣ ਵਾਲੇ ਕਿਟਾਣੂਆਂ ਦਾ ਕਾਰਨ ਹੁੰਦੀਆਂ ਹਨ।
Boiled water
ਇਸ ਪ੍ਰਕਾਰ ਅਪਣੇ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਸਮ ਵਿਚ ਕੁਝ ਜ਼ਰੂਰੀ ਆਦਤਾਂ ਨੂੰ ਅਪਣਾ ਕੇ ਸਿਹਤਮੰਦ ਰੱਖਿਆ ਜਾ ਸਕਦਾ ਹੈ। ਉਬਲਿਆ ਹੋਇਆ ਪਾਣੀ ਮਾਨਸੂਨ ਵਿਚ ਬੇਹੱਦ ਜ਼ਰੂਰੀ ਹੈ। ਇਹ ਪਾਣੀ ਵਿਚ ਮੌਜੂਦ ਹਾਨੀਕਾਰਕ ਬੈਕਟੀਰੀਆ ਅਤੇ ਕਿਟਾਣੂਆਂ ਨੂੰ ਮਾਰਨ ਵਿਚ ਮਦਦ ਕਰਦਾ ਹੈ। ਇਹ ਮਾਨਸੂਨ ਵਿਚ ਹਾਈਡ੍ਰੇਡ ਰੱਖਣ ਵਿਚ ਮਦਦ ਕਰਦਾ ਹੈ ਕਿਉਂਕਿ ਇਸ ਮੌਸਮ ਵਿਚ ਗਰਮੀ ਹੋਣ ਕਾਰਨ ਸ਼ਰੀਰ ਦਾ ਕਾਫ਼ੀ ਪਾਣੀ ਪਸੀਨੇ ਦੇ ਜ਼ਰੀਏ ਬਾਹਰ ਨਿਕਲ ਜਾਂਦਾ ਹੈ।
Food
.ਘੱਟ ਨਮਕ ਵਾਲੇ ਖਾਦ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਜ਼ਿਆਦਾ ਨਮਕ ਵਾਲੇ ਖਾਦ ਪਦਾਰਥਾਂ ਨਾਲ ਵਾਟਰ ਰਿਟੈਂਸ਼ਨ ਅਤੇ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਹੈ। ਇਸ ਮੌਸਮ ਵਿਚ ਸ਼ਰੀਰ ਦੀ ਪਾਚਨ ਸਮਰੱਥਾ ਘੱਟ ਹੋ ਜਾਂਦੀ ਹੈ। ਇਸ ਲਈ ਇਸ ਮੌਸਮ ਵਿਚ ਤਲਿਆ ਹੋਇਆ ਭੋਜਨ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬਦਹਜ਼ਮੀ ਅਤੇ ਪੇਟ ਖ਼ਰਾਬ ਹੋ ਸਕਦਾ ਹੈ। ਇਸ ਮੌਸਮ ਵਿਚ ਉਬਲੇ ਹੋਏ ਜਾਂ ਗ੍ਰੀਲਡ ਖਾਦ ਪਦਾਰਥ ਚੰਗੇ ਹੁੰਦੇ ਹਨ।
Bitter Gourd
ਕੱਚੇ ਪਦਾਰਥਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖ਼ਾਸ ਤੌਰ ’ਤੇ ਸੜਕ ਕਿਨਾਰੇ ਬਣੇ ਸਟਾਲਸ ,ਠੇਲਿਆਂ ਤੇ ਮਿਲਣ ਵਾਲੇ ਕੱਟੇ ਹੋਏ ਫ਼ਲ, ਸਬਜ਼ੀਆਂ ਅਤੇ ਜੂਸ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ। ਮਾਨਸੂਨ ਦੌਰਾਨ ਫ਼ਲ ਸ਼ਰੀਰ ਦੀ ਊਰਜਾ ਨੂੰ ਬਣਾਈ ਰੱਖਦਾ ਹੈ। ਇਸ ਲਈ ਮੌਸਮ ਵਿਚ ਅਨਾਰ, ਆੜੂ, ਨਾਸ਼ਪਤੀ ਅਤੇ ਅੰਬ ਵਰਗੇ ਫ਼ਲ ਖਾਣ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਸੜਕ ਕਿਨਾਰੇ ਮਿਲਣ ਵਾਲੇ ਖਰਬੂਜੇ, ਤਰਬੂਜ਼ ਅਤੇ ਲੱਸੀ ਵਰਗੇ ਖਾਦ ਪਦਾਰਥਾਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਇਹਨਾਂ ਨੂੰ ਖਾਣ ਨਾਲ ਪੇਟ ਵਿਚ ਇਨਫ਼ੈਕਸ਼ਨ ਹੋ ਸਕਦਾ ਹੈ ਅਤੇ ਪਾਣੀ ਦੇ ਜ਼ਰੀਏ ਪਿੰਪਲ ਵਰਗੀਆਂ ਸਮੱਸਿਆਂ ਹੋ ਸਕਦੀਆਂ ਹਨ।
Salad
ਇਸ ਮੌਸਮ ਵਿਚ ਕਰੇਲਾ, ਮੌਸਮੀ ਬੈਰੀ ਅਤੇ ਸੀਤਾਫਲ ਵਰਗੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਇਹ ਸਾਨੂੰ ਇਨਫ਼ੈਕਸ਼ਨ ਤੋਂ ਬਚਾਉਂਦੇ ਹਨ ਅਤੇ ਇਹ ਸਾਡੇ ਸ਼ਰੀਰ ਨੂੰ ਮਜਬੂਤੀ ਵੀ ਦਿੰਦੇ ਹਨ। ਪੱਤੇਦਾਰ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।
Cumin Black Pepper
ਸੀ ਫੂਡ, ਮੱਛੀ, ਕੱਚੇ ਜਾਂ ਅੱਧੇ ਪੱਕੇ ਅੰਡਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਪੇਟ ਲਈ ਭਾਰੇ ਹੁੰਦੇ ਹਨ ਅਤੇ ਇਹਨਾਂ ਦਾ ਸੇਵਨ ਨਾਲ ਪਾਚਨ ਕਿਰਿਆ ਵੀ ਘਟ ਹੋ ਜਾਂਦੀ ਹੈ। ਇਸ ਦੀ ਜਗ੍ਹਾ ਖਿਚੜੀ ਅਤੇ ਸੂਪ ਆਦਿ ਨਾਲ ਪਾਚਨ ਸ਼ਕਤੀ ਸਹੀ ਰਹਿੰਦੀ ਹੈ।
chiken
ਮਸਾਲੇਦਾਰ ਅਤੇ ਖੱਟੇ ਪਦਾਰਥਾਂ ਨੂੰ ਖਾਣ ਨਾਲ ਵੀ ਪੇਟ ਖ਼ਰਾਬ ਹੋ ਸਕਦਾ ਹੈ। ਇਸ ਨਾਲ ਐਲਰਜੀ ਅਤੇ ਸਕਿਨ ਇਰੀਟੇਸ਼ਨ, ਪਿੰਪਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸ਼ਹਿਦ, ਅਦਰਕ ਅਤੇ ਕਾਲੀ ਮਿਰਚ ਬੈਕਟੀਰਿਅਲ ਹਰਬਲ ਚਾਹ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਦੇ ਅੰਦਰ ਚੰਗੀ ਮਾਤਰਾ ਵਿਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਇਮਯੁਨਿਟੀ ਵਧਾਉਣ ਵਿਚ ਮਦਦ ਕਰਦੇ ਹਨ।