
ਪੌਪਕਰਣ ਬਹੁਤ ਹਲਕੇ ਸਨੈਕ ਹਨ ਜੋ ਸੱਭ ਨੂੰ ਪਸੰਦ ਆਉਂਦੇ ਹਨ। ਤੁਸੀਂ ਇਸ ਨੂੰ ਘਰ ਵਿਚ ਬੜੀ ਆਸਾਨੀ ਨਾਲ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਚਾਰ ...
ਪੌਪਕਰਣ ਬਹੁਤ ਹਲਕੇ ਸਨੈਕ ਹਨ ਜੋ ਸੱਭ ਨੂੰ ਪਸੰਦ ਆਉਂਦੇ ਹਨ। ਤੁਸੀਂ ਇਸ ਨੂੰ ਘਰ ਵਿਚ ਬੜੀ ਆਸਾਨੀ ਨਾਲ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਚਾਰ ਤਰੀਕਿਆਂ ਨਾਲ ਸਵਾਦਿਸ਼ਟ ਪੌਪਕੌਰਨ ਬਣਾਉਣ ਦੀ ਰੇਸਿਪੀ ਦੱਸਣ ਜਾ ਰਹੇ ਹਾਂ। ਇਹ ਖਾਣ ਵਿਚ ਸਵਾਦਿਸ਼ਟ ਹੋਣ ਦੇ ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਆਓ ਜੀ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਵੱਖ - ਵੱਖ ਤਰੀਕੇ।
butter popcorn
ਬਟਰ ਪੌਪਕੌਰਨ - ਸਭ ਤੋਂ ਪਹਿਲਾਂ ਕੜਾਹੀ ਵਿਚ 50 ਮਿ.ਲੀ. ਬਟਰ ਗਰਮ ਕਰਕੇ 100 ਗ੍ਰਾਮ ਮੱਕਾ ਮਿਕਸ ਕਰੋ। ਹੁਣ ਇਸ ਨੂੰ ਢੱਕ ਕੇ 10 ਮਿੰਟ ਪਕਣ ਲਈ ਰੱਖ ਦਿਓ। ਬਟਰ ਪੌਪਕੌਰਨ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।
turmeric popcorn
ਹਲਦੀ ਪੌਪਕੌਰਨ - ਕੜਾਹੀ ਵਿਚ 50 ਮਿ.ਲੀ. ਤੇਲ ਗਰਮ ਕਰਕੇ 1/2 ਚਮਚ ਹਲਦੀ, 1/2 ਚਮਚ ਲੂਣ ਮਿਕਸ ਕਰਕੇ 100 ਗ੍ਰਾਮ ਮੱਕਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਫਿਰ ਇਸ ਨੂੰ ਢੱਕਣ ਨਾਲ ਕਵਰ ਕਰਕੇ 10 ਮਿੰਟ ਤੱਕ ਪਕਣ ਦਿਓ। ਹਲਦੀ ਪਾਪਕੌਰਨ ਬਣ ਕੇ ਤਿਆਰ ਹੈ।
tomato popcorn
ਟਮਾਟਰ ਪੌਪਕੌਰਨ - ਕੜਾਹੀ ਵਿਚ 2 ਚਮਚ ਤੇਲ ਗਰਮ ਕਰਕੇ 100 ਗ੍ਰਾਮ ਮੱਕਾ ਪਾ ਕੇ ਮਿਕਸ ਕਰੋ ਅਤੇ ਫਿਰ 10 ਮਿੰਟ ਲਈ ਪਕਾਓ। ਹੁਣ ਅਲੱਗ ਪੈਨ ਵਿਚ 2 ਚਮਚ ਤੇਲ ਗਰਮ ਕਰਕੇ 70 ਗ੍ਰਾਮ ਟਮਾਟਰ ਸੌਸ ਮਿਕਸ ਕਰਕੇ 2-3 ਮਿੰਟ ਤੱਕ ਪਕਣ ਦਿਓ ਅਤੇ ਇਕ ਚਮਚ ਲੂਣ ਮਿਲਾਓ। ਇਸ ਤੋਂ ਬਾਅਦ ਇਸ ਵਿਚ ਪੱਕੇ ਹੋਏ ਪੌਪਕੌਰਨ ਚੰਗੀ ਤਰ੍ਹਾਂ ਨਾਲ ਮਿਲਾ ਕੇ ਇਸ ਨੂੰ ਸਰਵ ਕਰੋ।
caramel popcorn
ਕਾਰਮੇਲ ਪੌਪਕੌਰਨ - ਕੜਾਹੀ ਵਿਚ 2 ਚਮਚ ਤੇਲ ਗਰਮ ਕਰਕੇ 100 ਗ੍ਰਾਮ ਮੱਕੀ ਮਿਕਸ ਕਰੋ ਅਤੇ ਢੱਕ ਕੇ 10 ਮਿੰਟ ਤੱਕ ਪਕਣ ਦਿਓ। ਕੜਾਹੀ ਵਿਚ 200 ਗ੍ਰਾਮ ਚੀਨੀ ਪਾਓ ਅਤੇ ਤੱਦ ਤੱਕ ਪਕਾਓ ਜਦੋਂ ਤੱਕ ਇਹ ਪਿਘਲ ਨਾ ਜਾਵੇ। ਫਿਰ ਇਸ ਵਿਚ 1/4 ਚਮਚ ਵੇਨੀਲਾ ਐਕਸਟ੍ਰੇਕਟ ਅਤੇ ਪੱਕੇ ਹੋਏ ਪੌਪਕੌਰਨ ਚੰਗੀ ਤਰ੍ਹਾਂ ਨਾਲ ਮਿਲਾਓ। ਹੁਣ ਇਸ ਨੂੰ ਸਰਵ ਕਰੋ।