
ਸਿਰ 'ਚ ਗੰਭੀਰ ਸੱਟ ਲੱਗਣ ਜਾਂ ਦਿਮਾਗ 'ਚ ਸੱਟ ਲੱਗਣ 'ਤੇ ਮੈਡੀਕਲ ਲਈ ਸੱਭ ਤੋਂ ਵੱਡੀ ਚੁਣੋਤੀ ਹੁੰਦੀ ਹੈ ਸਿਰ ਦੇ ਤਾਪਮਾਨ ਨੂੰ ਕਾਬੂ ਕਰਨਾ। ਇਸ ਤੋਂ ਬਿਨਾਂ ਸਿਰ 'ਚ...
ਸਿਰ 'ਚ ਗੰਭੀਰ ਸੱਟ ਲੱਗਣ ਜਾਂ ਦਿਮਾਗ 'ਚ ਸੱਟ ਲੱਗਣ 'ਤੇ ਮੈਡੀਕਲ ਲਈ ਸੱਭ ਤੋਂ ਵੱਡੀ ਚੁਣੋਤੀ ਹੁੰਦੀ ਹੈ ਸਿਰ ਦੇ ਤਾਪਮਾਨ ਨੂੰ ਕਾਬੂ ਕਰਨਾ। ਇਸ ਤੋਂ ਬਿਨਾਂ ਸਿਰ 'ਚ ਬਣ ਰਿਹਾ ਦਬਾਅ ਘੱਟ ਨਹੀਂ ਕੀਤਾ ਜਾ ਸਕਦਾ ਹੈ, ਜਿਸ ਨਾਲ ਸੋਜ ਘੱਟ ਕਰਨ 'ਚ ਮਦਦ ਮਿਲ ਸਕੇ। ਇਸ ਨਾਲ ਸਿਰ ਦੀਆਂ ਨਸਾਂ ਵੀ ਪ੍ਰਭਾਵਿਤ ਹੁੰਦੀਆਂ ਹਨ, ਉਥੇ ਹੀ ਹੋਰ ਗੰਭੀਰ ਸੱਟ ਵੀ ਆ ਸਕਦੀ ਹੈ।
New therapy for stroke patients
ਲੰਦਨ 'ਚ ਹੋਈ ਇਕ ਜਾਂਚ ਵਿਚ ਮਾਹਰਾਂ ਨੇ ਸਰੀਰਕ ਤੌਰ 'ਤੇ ਦਿਮਾਗ ਨੂੰ ਠੰਡਾ ਕਰਨ ਨਾਲ ਉਸ ਦਾ ਤਾਪਮਾਨ ਕਾਬੂ ਹੋਵੇਗਾ ਅਤੇ ਸਿਰ ਦੀ ਸੱਟ ਅਤੇ ਸਦਮੇ ਤੋਂ ਮਰੀਜ਼ਾਂ ਨੂੰ ਰਾਹਤ ਮਿਲ ਸਕੇਗੀ। ਇਸ ਅਧਿਐਨ 'ਚ ਇਹ ਵੀ ਦੇਖਿਆ ਗਿਆ ਕਿ ਠੰਡਾ ਕਰਨ ਦੇ ਇਸ ਉਪਚਾਰ ਨਾਲ ਜਨਮ ਦੇ ਸਮੇਂ ਪਰੇਸ਼ਾਨੀ ਝੇਲਣ ਵਾਲੇ ਬੱਚਿਆਂ ਦਾ ਇਲਾਜ ਵੀ ਆਸਾਨ ਹੋਵੇਗਾ ਕਿਉਂਕਿ ਇਸ ਤੋਂ ਉਨ੍ਹਾਂ ਦੇ ਪੂਰੇ ਸਰੀਰ ਨੂੰ ਠੰਡਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
stroke patients
ਨਵੇਂ ਜੰਮੇ ਬੱਚੇ 'ਚ ਹਾਈਪਾਕਸਿਕ ਇਸਕੈਮਿਕ ਐਨਸੀਫ਼ੇਲਾਪੈਥੀ (ਐਚਆਇਈ) ਨਾਮ ਦੀ ਦਿਮਾਗ ਦੇ ਖ਼ਰਾਬ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਇਹ ਆਕਸੀਜ਼ਨ ਦੀ ਕਮੀ ਕਾਰਨ ਹੁੰਦੀ ਹੈ। ਅਜਿਹੇ ਨਵੇਂ ਜੰਮੇ ਬੱਚੇ ਦੇ ਇਲਾਜ ਕਰਨ 'ਚ ਨਵੀਂ ਥੈਰੇਪੀ ਕਾਰਗਰ ਸਾਬਤ ਹੋ ਸਕਦੀ ਹੈ। ਇਨ੍ਹਾਂ ਦੇ ਦਿਮਾਗ ਦੇ ਤਾਪਮਾਨ ਨੂੰ 37 ਡਿਗਰੀ ਸੈਲਸਿਅਸ ਤੋਂ ਘਟਾ ਕੇ 36 ਡਿਗਰੀ ਸੈਲਸਿਅਸ ਤਕ ਲਿਆਇਆ ਜਾ ਸਕਦਾ ਹੈ।
New therapy for head injury
ਇਹ ਦਸ਼ਾ ਉਨ੍ਹਾਂ ਦੀ ਰਿਕਵਰੀ ਲਈ ਕਾਫ਼ੀ ਹੁੰਦੀ ਹੈ। ਵਿਗਿਆਨਕ ਰਿਪੋਰਟਸ ਰਸਾਲੇ 'ਚ ਛਪੇ ਜਾਂਚ 'ਚ ਸ਼ੋਧ ਕਰਤਾਵਾਂ ਦੀ ਟੀਮ ਨੇ 3D ਮਾਡਲ ਬਣਾਇਆ ਜੋ ਤਾਪਮਾਨ ਅਤੇ ਖ਼ੂਨ ਦੇ ਵਹਾਅ ਦੱਸਣ 'ਚ ਸਮਰਥਾਵਾਨ ਸੀ। ਇਹ ਅਧਿਐਨ ਯੂਨਿਵਰਸਿਟੀਜ਼ ਸਕੂਲ ਆਫ਼ ਇੰਜੀਨਿਅਰਿੰਗ 'ਚ ਕੀਤਾ ਗਿਆ ਹੈ। ਭਾਰਤੀ ਮੂਲ ਦੇ ਮੁੱਖ ਖੋਜਕਾਰ ਨੇ ਦਸਿਆ ਕਿ ਤਾਪਮਾਨ ਘਟਾਉਣ ਦੀ ਥੈਰੇਪੀ ਨਾਲ ਦਿਮਾਗ ਨਾਲ ਜੁਡ਼ੀਆਂ ਸਮੱਸਿਆਵਾਂ 'ਚ ਹੋਰ ਸੁਧਾਰ ਆਉਣ ਦੀ ਉਮੀਦ ਹੈ।