ਚੈਰੀ ਦੇ ਸੇਵਨ ਨਾਲ ਚਮਕਦਾ ਹੈ ਚਿਹਰਾ
Published : Jan 24, 2019, 6:35 pm IST
Updated : Jan 24, 2019, 6:35 pm IST
SHARE ARTICLE
Cherries
Cherries

ਚੈਰੀ ਇਕ ਸੁਗੰਧਿਤ ਅਤੇ ਸੁੰਦਰ ਫਲ ਹੈ। ਖੋਜ ਅਨੁਸਾਰ ਚਾਰ 'ਚੋ ਇਕ ਵਿਅਕਤੀ ਜਾਂ 25% ਵਿਅਕਤੀ ਲੋਕ ਇੰਸੋਨਮਿਆ ਸਲੀਪਲੇਸਨੇਸ ਦੇ ਸ਼ਿਕਾਰ ਹਨ ਅਤੇ ਹਰ ਪੰਜਵੇਂ ਵਿਅਕਤੀ ...

ਚੈਰੀ ਇਕ ਸੁਗੰਧਿਤ ਅਤੇ ਸੁੰਦਰ ਫਲ ਹੈ। ਖੋਜ ਅਨੁਸਾਰ ਚਾਰ 'ਚੋ ਇਕ ਵਿਅਕਤੀ ਜਾਂ 25% ਵਿਅਕਤੀ ਲੋਕ ਇੰਸੋਨਮਿਆ ਸਲੀਪਲੇਸਨੇਸ ਦੇ ਸ਼ਿਕਾਰ ਹਨ ਅਤੇ ਹਰ ਪੰਜਵੇਂ ਵਿਅਕਤੀ ਨੂੰ ਰਾਤ ਨੂੰ ਪੰਜ ਘੰਟੇ ਤੋਂ ਜ਼ਿਆਦਾ ਨੀਂਦ ਨਾ ਆਉਣ ਦੀ ਸਮੱਸਿਆ ਹੈ। ਇਸ ਸਮੱਸਿਆ ਵਾਲੇ ਵਿਅਕਤੀਆਂ ਨੂੰ ਚੈਰੀ ਖਾਣੀਆਂ ਚਾਹੀਦੀਆਂ ਹਨ ਜਾਂ ਇਸ ਦਾ ਜੂਸ ਪੀਣਾ ਚਾਹੀਦਾ ਹੈ। ਚੈਰੀ ਖੱਟਾ-ਮਿੱਠਾ ਫਲ ਹੈ ਅਤੇ ਬਹੁਤ ਹੀ ਸਵਾਦ ਹੁੰਦਾ ਹੈ। ਇਹ ਪ੍ਰੋਟੀਨ ਅਤੇ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ ਅਤੇ ਚੰਗੀ ਨੀਂਦ ਲਿਆਉਣ 'ਚ ਮਦਦ ਕਰਦਾ ਹੈ।

CherriesCherries

ਚੈਰੀ ਦਾ ਜੂਸ ਪੀਣ ਵਾਲੇ ਵਿਅਕਤੀ ਨੂੰ ਲਗਭਗ 17 ਮਿੰਟ ਜ਼ਿਆਦਾ ਨੀਂਦ ਆਉਂਦੀ ਹੈ। ਚੰਗੀ ਸਿਹਤ ਲਈ ਨੀਂਦ ਬਹੁਤ ਹੀ ਜ਼ਰੂਰੀ ਹੈ। ਅੱਜ ਕੱਲ੍ਹ ਵਿਅਸਥ ਜ਼ਿੰਦਗੀ ਅਤੇ ਰਾਤ ਨੂੰ ਕੰਮ ਕਰਨ ਦੇ ਕਾਰਨ ਲੋਕ ਪੂਰੀ ਨੀਂਦ ਲੈ ਨਹੀਂ ਪਾਉਂਦੇ ਜਿਸ ਨਾਲ ਉਹ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਨੀਂਦ ਨਾ ਆਉਣ ਵਰਗੀਆਂ ਸਮੱਸਿਆ ਦੇ ਸ਼ਿਕਾਰ ਹੋ ਜਾਂਦੇ ਹਨ। ਨੀਂਦ ਦੀ ਗੋਲੀ ਖਾਣ ਨਾਲ ਬਹੁਤ ਸਾਰੇ ਨੁਕਸਾਨ ਹੁੰਦੇ ਹਨ। ਚੈਰੀ ਖਾਣ ਨਾਲ ਇਹ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ।

CherriesCherries

ਸਵੇਰੇ-ਸ਼ਾਮ ਇਕ ਗਿਲਾਸ ਬਿਨ੍ਹਾਂ ਖੰਡ ਦੇ ਚੈਰੀ ਦਾ ਜੂਸ ਪੀਣ ਵਾਲੇ ਲੋਕਾਂ ਨੂੰ ਵਧੀਆ ਨੀਂਦ ਆਉਂਦੀ ਹੈ। ਚੈਰੀ ਦਿਲ ਦੀ ਬੀਮਾਰੀਆਂ ਨੂੰ ਵੀ ਦੂਰ ਕਰਦੀ ਹੈ। ਇਸ 'ਚ ਐਂਟੀਆਕਸੀਡੈਂਟ ਵੱਡੀ ਮਾਤਰਾ 'ਚ ਹੁੰਦਾ ਹੈ। ਜੇਕਰ ਤੁਸੀਂ ਬਾਹਰ ਕੰਮ ਕਰਨ ਲਈ ਜਾਂਦੇ ਹੋ ਜਾਂ ਗ੍ਰਹਿਣੀ ਹੋ ਤਾਂ ਤੁਹਾਨੂੰ ਅਪਣੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

CherriesCherries

ਚੈਰੀ ਦੇ ਸੇਵਨ ਨਾਲ ਤੁਸੀਂ ਤਾਜ਼ਗੀ ਅਤੇ ਫੁਰਤੀ ਨਾਲ ਕੰਮ ਕਰੋਗੇ ਅਤੇ ਸਾਰਾ ਦਿਨ ਤਾਜ਼ਗੀ ਵੀ ਮਹਿਸੂਸ ਹੁੰਦੀ ਰਹੇਗੀ। ਚੈਰੀ ਚਮੜੀ ਨੂੰ ਪੌਸ਼ਨ ਦਿੰਦੀ ਹੈ। ਇਸ 'ਚ ਮੌਜੂਦ ਬੀਟਾ ਕੈਰੋਟੀਨ ਸੂਰਜ ਦੀਆਂ ਯੂ. ਵੀ ਕਿਰਣਾਂ ਤੋਂ ਚਮੜੀ ਦੀ ਰੱਖਿਆ ਕਰਦੀ ਹੈ। ਇਸ ਦੇ ਨਾਲ ਹੀ ਸੁੱਕੀ ਚਮੜੀ ਲਈ ਇਸਦਾ ਪੇਸਟ ਕਮਾਲ ਦਾ ਕੰਮ ਕਰਦਾ ਹੈ। ਇਸ ਦਾ ਪੇਸਟ ਚਿਹਰੇ 'ਤੇ ਲਗਾਉਣ ਨਾਲ ਚਿਹਰਾ ਨਰਮ ਅਤੇ ਚਮਕਦਾਰ ਹੁੰਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM
Advertisement