
ਕਬਜ਼ ਹੋਣ ਨਾਲ ਕਿਸੇ ਵੀ ਵਿਅਕਤੀ ਨੂੰ ਮਲ ਤਿਆਗ ਕਰਨ 'ਚ ਤਕਲੀਫ਼ ਹੁੰਦੀ ਹੈ।
ਕਬਜ਼ ਹੋਣ ਨਾਲ ਕਿਸੇ ਵੀ ਵਿਅਕਤੀ ਨੂੰ ਮਲ ਤਿਆਗ ਕਰਨ 'ਚ ਤਕਲੀਫ਼ ਹੁੰਦੀ ਹੈ। ਕਈ ਮਾਮਲਿਆਂ 'ਚ ਇਹ ਦਰਦਨਾਕ ਵੀ ਹੋ ਸਕਦਾ ਹੈ। ਜੇਕਰ ਤੁਸੀਂ ਹਫ਼ਤੇ 'ਚ ਤਿੰਨ ਵਾਰੀ ਤੋਂ ਘੱਟ ਮਲ ਤਿਆਗ ਕਰਦੇ ਹੋ ਤਾਂ ਤੁਹਾਨੂੰ ਕਬਜ਼ ਹੈ। ਜ਼ਰੂਰੀ ਗੱਲ ਇਹ ਜਾਣ ਲੈਣਾ ਹੈ ਕਿ ਤੁਹਾਡੇ ਵਲੋਂ ਖਾਧਾ ਭੋਜਨ ਵੀ ਕਬਜ਼ ਦਾ ਕਾਰਨ ਬਣ ਸਕਦਾ ਹੈ। ਜਦੋਂ ਤੁਹਾਨੂੰ ਕਬਜ਼ ਹੋਵੇ ਤਾਂ ਹੇਠਾਂ ਲਿਖੀਆਂ ਵਸਤਾਂ ਖਾਣ ਤੋਂ ਪਰਹੇਜ਼ ਕਰੋ:
How to Avoid Constipation?
1. ਪ੍ਰੋਸੈੱਸਡ ਫ਼ੂਡ: ਪ੍ਰੋਸੈੱਸਡ ਜਾਂ ਪੈਕੇਟਬੰਦ ਭੋਜਨ ਪਹਿਲਾਂ ਹੀ ਸਿਹਤਮੰਦ ਨਹੀਂ ਮੰਨਿਆ ਜਾਂਦਾ, ਕਿਉਂਕਿ ਇਸ 'ਚ ਪੋਸ਼ਕ ਤੱਤ ਘੱਟ ਹੁੰਦੇ ਹਨ। ਇਨ੍ਹਾਂ ਗੁਆਚੇ ਪੋਸ਼ਕ ਤੱਤਾਂ 'ਚ ਫ਼ਾਈਬਰ (ਰੇਸ਼ੇ ਵਾਲੀ ਖ਼ੁਰਾਕ) ਵੀ ਸ਼ਾਮਲ ਹੁੰਦਾ ਹੈ। ਕਬਜ਼ ਦਾ ਪਹਿਲਾ ਕਾਰਨ ਘੱਟ ਫ਼ਾਈਬਰ ਵਾਲੀ ਖੁਰਾਕ ਹੀ ਹੈ। ਫ਼ਾਈਬਰ ਕਾਰਨ ਹੀ ਤੁਹਾਡਾ ਜ਼ਿਆਦਾਤਰ ਮਲ ਬਣਦਾ ਹੈ। ਕਬਜ਼ ਤੋਂ ਛੁਟਕਾਰੇ ਲਈ ਸੇਬ, ਮਟਰ, ਓਟਸ ਵਰਗੀਆਂ ਚੀਜ਼ਾਂ ਖਾਉ। ਗੈਸ ਤੋਂ ਬਚਣ ਲਈ ਦਿਨ 'ਚ ਇਕ ਵਾਰੀ ਜੂਸ ਜ਼ਰੂਰ ਪੀਉ।
2. ਮੀਟ ਅਤੇ ਅੰਡੇ: ਭਾਵੇਂ ਮੀਟ ਅਤੇ ਅੰਡੇ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਹਨ, ਪਰ ਇਨ੍ਹਾਂ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਕਬਜ਼ ਹੋ ਜਾਂਦੀ ਹੈ। 2013 'ਚ ਕੀਤੇ ਗਏ ਇਕ ਅਧਿਐਨ 'ਚ ਪਾਇਆ ਗਿਆ ਕਿ ਜੋ ਲੋਕ ਘੱਟ ਮੀਟ ਖਾਂਦੇ ਹਨ, ਉਨ੍ਹਾਂ ਨੂੰ ਕਬਜ਼ ਵੀ ਘੱਟ ਹੁੰਦੀ ਹੈ।
Dairy Products
3. ਡੇਅਰੀ ਉਤਪਾਦ: ਭਾਵੇਂ ਦਹੀਂ ਤੁਹਾਡੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਪਰ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਕਬਜ਼ ਹੋ ਜਾਂਦੀ ਹੈ। ਇਸ ਤੋਂ ਇਲਾਵਾ ਦੁੱਧ, ਪਨੀਰ, ਮੱਖਣ ਆਦਿ ਡੇਅਰੀ ਉਤਪਾਦਾਂ ਨੂੰ ਖਾਣ ਨਾਲ ਤੁਹਾਨੂੰ ਭਰਪੂਰ ਮਾਤਰਾ 'ਚ ਫ਼ਾਈਬਰ ਵੀ ਖਾਣਾ ਪੈਂਦਾ ਹੈ ਤਾਕਿ ਤੁਸੀਂ ਕਬਜ਼ ਤੋਂ ਬਚੇ ਰਹੋ। ਪਨੀਰ ਇਕ ਅਜਿਹਾ ਭੋਜਨ ਪਦਾਰਥ ਹੈ ਜੋ ਕਿ ਨਾ ਸਿਰਫ਼ ਬੱਚਿਆਂ ਨੂੰ ਬਲਕਿ ਵੱਡਿਆਂ ਨੂੰ ਵੀ ਕਬਜ਼ ਕਰ ਸਕਦਾ ਹੈ।
ਇਨ੍ਹਾਂ ਚੀਜ਼ਾਂ ਨੂੰ ਘੱਟ ਖਾਣ ਤੋਂ ਇਲਾਵਾ ਕਬਜ਼ ਤੋਂ ਬਚਾਅ ਲਈ ਤੁਸੀਂ ਹੇਠ ਲਿਖੀਆਂ ਚੀਜ਼ਾਂ ਅਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ:
ਗਰਮ ਪੀਣਯੋਗ ਪਦਾਰਥ ਜਿਵੇਂ ਚਾਹ/ਕੌਫ਼ੀ, ਜਾਮਣਾਂ ਅਤੇ ਸਟਰਾਬੇਰੀ, ਗੋਭੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ, ਬਾਦਾਮ ਅਤੇ ਅਖਰੋਟ ਵਰਗੇ ਸੁੱਕੇ ਮੇਵੇ, ਪਪੀਤਾ ਅਤੇ ਕੀਵੀ ਵਰਗੇ ਫੱਲ। ਇਸ ਤੋਂ ਇਲਾਵਾ ਭਰਪੂਰ ਮਾਤਰਾ 'ਚ ਪਾਣੀ ਪੀਣਾ ਵੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ।