Paytm News: ਰਿਜ਼ਰਵ ਬੈਂਕ ਦੇ ਹੁਕਮ ਨਾਲ ਸਾਲਾਨਾ ਸੰਚਾਲਨ ਲਾਭ ’ਤੇ 300-500 ਕਰੋੜ ਰੁਪਏ ਦਾ ਅਸਰ ਪਵੇਗਾ: ਪੇਟੀਐਮ
Published : Feb 1, 2024, 5:34 pm IST
Updated : Feb 1, 2024, 5:34 pm IST
SHARE ARTICLE
Paytm sees Rs 300-500 crore blow as customers won't be able to top up wallets
Paytm sees Rs 300-500 crore blow as customers won't be able to top up wallets

ਕੰਪਨੀ ਨੂੰ ਉਮੀਦ ਹੈ ਕਿ ਉਹ ਅਪਣੇ ਮੁਨਾਫੇ ’ਚ ਸੁਧਾਰ ਦੇ ਰਾਹ ’ਤੇ ਜਾਰੀ ਰਹੇਗੀ।

Paytm News: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ 29 ਫਰਵਰੀ ਤੋਂ ਬਾਅਦ ਪੇਟੀਐਮ ਪੇਮੈਂਟਸ ਬੈਂਕ ਦੀਆਂ ਲਗਭਗ ਸਾਰੀਆਂ ਸੇਵਾਵਾਂ ਬੰਦ ਕਰਨ ਦੇ ਹੁਕਮ ਨਾਲ ਕੰਪਨੀ ਦੇ ਸਾਲਾਨਾ ਸੰਚਾਲਨ ਲਾਭ ’ਤੇ 300-500 ਕਰੋੜ ਰੁਪਏ ਦਾ ਅਸਰ ਪੈਣ ਦੀ ਸੰਭਾਵਨਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੁਧਵਾਰ ਨੂੰ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਨੂੰ ਹੁਕਮ ਦਿਤਾ ਕਿ ਉਹ 29 ਫਰਵਰੀ, 2024 ਤੋਂ ਬਾਅਦ ਕਿਸੇ ਵੀ ਗਾਹਕ ਖਾਤੇ ਦੇ ਪ੍ਰੀਪੇਡ ਸਾਧਨ, ਵਾਲੇਟ ਅਤੇ ਫਾਸਟੈਗ ’ਚ ਜਮ੍ਹਾਂ ਜਾਂ ਟਾਪ-ਅੱਪ ਮਨਜ਼ੂਰ ਨਾ ਕਰੇ।

ਇਹ ਕਦਮ ਇਕ ਬਾਹਰੀ ਆਡੀਟਰ ਤੋਂ ਇਕ ਵਿਆਪਕ ਸਿਸਟਮ ਆਡਿਟ ਰੀਪੋਰਟ ਅਤੇ ਪਾਲਣਾ ਤਸਦੀਕ ਰੀਪੋਰਟ ਤੋਂ ਬਾਅਦ ਚੁੱਕਿਆ ਗਿਆ ਹੈ। ਇਨ੍ਹਾਂ ਰੀਪੋਰਟਾਂ ਨੇ ਭੁਗਤਾਨ ਬੈਂਕ ’ਚ ਨਿਯਮਾਂ ਅਤੇ ਸਮੱਗਰੀ ਦੀ ਨਿਗਰਾਨੀ ਦੀ ਲਗਾਤਾਰ ਪਾਲਣਾ ਨਾ ਕਰਨ ਨਾਲ ਸਬੰਧਤ ਚਿੰਤਾਵਾਂ ਨੂੰ ਸਾਹਮਣੇ ਲਿਆਂਦਾ ਹੈ।

ਪੇਟੀਐਮ ਨੇ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਇਸ ਕਦਮ ਨਾਲ ਕੰਪਨੀ ਦੇ ਸਾਲਾਨਾ ਟੈਕਸ ਤੋਂ ਪਹਿਲਾਂ ਦੇ ਮਾਲੀਆ ’ਤੇ 300-500 ਕਰੋੜ ਰੁਪਏ ਦਾ ਅਸਰ ਪੈਣ ਦੀ ਉਮੀਦ ਹੈ। ਹਾਲਾਂਕਿ, ਕੰਪਨੀ ਨੂੰ ਉਮੀਦ ਹੈ ਕਿ ਉਹ ਅਪਣੇ ਮੁਨਾਫੇ ’ਚ ਸੁਧਾਰ ਦੇ ਰਾਹ ’ਤੇ ਜਾਰੀ ਰਹੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਓ.ਸੀ.ਐਲ. ਇਕ ਭੁਗਤਾਨ ਕੰਪਨੀ ਵਜੋਂ ਵੱਖ-ਵੱਖ ਭੁਗਤਾਨ ਉਤਪਾਦਾਂ ’ਤੇ ਵੱਖ-ਵੱਖ ਬੈਂਕਾਂ (ਨਾ ਸਿਰਫ ਪੇਟੀਐਮ ਪੇਮੈਂਟਸ ਬੈਂਕ) ਨਾਲ ਕੰਮ ਕਰਦੀ ਹੈ। ਪਾਬੰਦੀ ਨੇ ਓ.ਸੀ.ਐਲ. ਨੂੰ ਹੋਰ ਬੈਂਕਾਂ ਨਾਲ ਕੰਮ ਕਰਨਾ ਸ਼ੁਰੂ ਕਰਨ ਦੀ ਇਜਾਜ਼ਤ ਦਿਤੀ। ਅਸੀਂ ਹੁਣ ਯੋਜਨਾਵਾਂ ਨੂੰ ਤੇਜ਼ ਕਰਾਂਗੇ ਅਤੇ ਹੋਰ ਬੈਂਕ ਭਾਈਵਾਲਾਂ ਵਲ ਪੂਰੀ ਤਰ੍ਹਾਂ ਅੱਗੇ ਵਧਾਂਗੇ। ਭਵਿੱਖ ’ਚ, ਓ.ਸੀ.ਐਲ. ਸਿਰਫ ਹੋਰ ਬੈਂਕਾਂ ਨਾਲ ਕੰਮ ਕਰੇਗੀ ਨਾ ਕਿ ਪੀ.ਪੀ.ਬੀ.ਐਲ. ਨਾਲ।

ਪੇਟੀਐਮ ਦੇ ਸ਼ੇਅਰਾਂ ’ਚ 20 ਫੀ ਸਦੀ ਦੀ ਗਿਰਾਵਟ

ਪੇਟੀਐਮ ਦੇ ਸ਼ੇਅਰ ਵੀਰਵਾਰ ਨੂੰ 20 ਫ਼ੀ ਸਦੀ ਤਕ ਡਿੱਗ ਗਏ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੁਧਵਾਰ ਨੂੰ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਨੂੰ ਹੁਕਮ ਦਿਤਾ ਕਿ ਉਹ 29 ਫਰਵਰੀ, 2024 ਤੋਂ ਬਾਅਦ ਕਿਸੇ ਵੀ ਗਾਹਕ ਖਾਤੇ ਦੇ ਪ੍ਰੀਪੇਡ ਸਾਧਨ, ਵਾਲੇਟ ਅਤੇ ਫਾਸਟੈਗ ’ਚ ਜਮ੍ਹਾਂ ਜਾਂ ਟਾਪ-ਅੱਪ ਮਨਜ਼ੂਰ ਨਾ ਕਰੇ। ਇਸ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ’ਚ ਗਿਰਾਵਟ ਆਈ। ਬੀ.ਐਸ.ਈ. ’ਤੇ ਸ਼ੇਅਰ 20 ਫ਼ੀ ਸਦੀ ਡਿੱਗ ਕੇ 608.80 ਰੁਪਏ ’ਤੇ ਆ ਗਏ। ਨੈਸ਼ਨਲ ਸਟਾਕ ਐਕਸਚੇਂਜ ’ਤੇ ਇਹ 19.99 ਫੀ ਸਦੀ ਡਿੱਗ ਕੇ 609 ਰੁਪਏ ’ਤੇ ਆ ਗਿਆ। ਸ਼ੁਰੂਆਤੀ ਕਾਰੋਬਾਰ ’ਚ ਕੰਪਨੀ ਦਾ ਬਾਜ਼ਾਰ ਪੂੰਜੀਕਰਨ 9,646.31 ਕਰੋੜ ਰੁਪਏ ਘਟ ਕੇ 38,663.69 ਕਰੋੜ ਰੁਪਏ ਰਹਿ ਗਿਆ।

(For more Punjabi news apart from Paytm sees Rs 300-500 crore blow as customers won't be able to top up wallets, stay tuned to Rozana Spokesman)

Tags: paytm

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement