
ਨੰਗਲ ਦੇ ਨਾਲ ਲੱਗਣ ਵਾਲੇ ਜ਼ਿਲ੍ਹਾ ਊਨਾ ਦੇ ਪਿੰਡ ਥਾਣਾ ਦੇ ਕੁਟਲਿਹਾਰ ਪਬਲਿਕ ਸਕੂਲ 'ਚ ਪੜ੍ਹਨ ਵਾਲੇ ਵਿਨਾਇਕ...
ਨੰਗਲ : ਨੰਗਲ ਦੇ ਨਾਲ ਲੱਗਣ ਵਾਲੇ ਜ਼ਿਲ੍ਹਾ ਊਨਾ ਦੇ ਪਿੰਡ ਥਾਣਾ ਦੇ ਕੁਟਲਿਹਾਰ ਪਬਲਿਕ ਸਕੂਲ 'ਚ ਪੜ੍ਹਨ ਵਾਲੇ ਵਿਨਾਇਕ ਰਾਣਾ ਨੇ ਇੱਕ ਅਜਿਹਾ 'SMART DUSTBIN' ਬਣਾਇਆ ਹੈ ਜੋ ਆਪ ਹੀ ਲੋਕਾਂ ਨੂੰ ਕੂੜਾ ਉਸ 'ਚ ਸੁੱਟਣ ਲਈ ਪ੍ਰੇਰਿਤ ਕਰੇਗਾ। ਇਹ SMART DUSTBIN ਬੋਲਦਾ ਵੀ ਹੈ , ਜੀ ਹਾਂ ਇਹ ਕੂੜਾਦਾਨ ਤੁਹਾਨੂੰ ‘use me’ ਬੋਲੇਗਾ ਅਤੇ ਕੂੜਾ ਉਸ ‘ਚ ਪਾਉਣ ਲਈ ‘THANK YOU ‘ ਯਾਨੀ ਧੰਨਵਾਦ ਵੀ ਕਰੇਗਾ।
Smart Dustbin
ਵਿਨਾਇਕ ਦਾ ਕਹਿਣਾ ਹੈ ਕਿ ਇਸ ਨੂੰ ਖਾਸ ਤੋਰ ‘ਤੇ ਮੋਦੀ ਜੀ ਦੇ ‘Clean India Campaign ‘ ਲਈ ਬਣਾਇਆ ਗਿਆ ਹੈ।ਦੱਸ ਦਈਏ ਕਿ ਇਸ ਖਾਸ ਕਾਢ ਦੀ ਵੱਡੀਆਂ ਵੱਡੀਆਂ ਸੰਸਥਾਵਾਂ ਵੱਲੋਂ ਪ੍ਰਸ਼ੰਸ਼ਾ ਕੀਤੀ ਗਈ। Inspire India ਐਵਾਰਡ ਲਈ ਵੀ ਚੁਣਿਆ ਗਿਆ । ਇਹ ਹੀ ਨਹੀਂ ਭਾਰਤੀ ਸਰਕਾਰ ਵੱਲੋਂ ਵਿਨਾਇਕ ਦੇ ਇਸ ਪ੍ਰੋਜੈਕਟ ਨਾਲ ਜਪਾਨ ਵੀ ਭੇਜਿਆ ਜਾ ਰਿਹਾ ਹੈ।
Smart Dustbin
ਸਿੱਖਿਆ ਵਿਭਾਗ ਦੇ ਅਧਿਕਾਰੀ ਪ੍ਰਦੀਪ ਕੁਮਾਰ ਨੇ ਵਿਨਾਇਕ ਦੇ ਉਪਰਾਲੇ ਤੋਂ ਕਾਫ਼ੀ ਉਮੀਦਾਂ ਹਨ।ਉਨ੍ਹਾਂ ਦੁਆਰਾ ਵਿਨਾਇਕ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਇਹ DUSTBIN 2 ਬੈਟਰੀਆਂ ਨਾਲ ਚੱਲਦਾ ਹੈ। ਇਸ ਵਿੱਚ ਸੈਂਸਰ ਤੇ ਮਸ਼ੀਨ ਲੱਗੀ ਹੋਈ ਹੈ।ਉਹ ਕਿਸੇ ਵੀ ਆਕਾਰ ਦੇ DUSTBIN ਨਾਲ ਜੋੜੀ ਜਾ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ