TikTok ਬੈਨ ਹੋਣ ਤੋਂ ਬਾਅਦ ਇਸ ਭਾਰਤੀ ਐਪ ਦੀ ਧੂਮ, ਹਰ ਘੰਟੇ 1 ਲੱਖ ਲੋਕ ਕਰ ਰਹੇ ਡਾਊਨਲੋਡ
Published : Jul 2, 2020, 12:27 pm IST
Updated : Jul 2, 2020, 12:27 pm IST
SHARE ARTICLE
Chingari App
Chingari App

ਭਾਰਤ ਸਰਕਾਰ ਵੱਲੋਂ 59 ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਕਾਰਨ ਭਾਰਤ ਵਿਚ ਬਣੇ ਐਪਸ ਨੂੰ ਸ਼ਾਨਦਾਰ ਮੌਕਾ ਮਿਲਿਆ ਹੈ।

ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ 59 ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਕਾਰਨ ਭਾਰਤ ਵਿਚ ਬਣੇ ਐਪਸ ਨੂੰ ਸ਼ਾਨਦਾਰ ਮੌਕਾ ਮਿਲਿਆ ਹੈ। ਭਾਰਤੀ ਲੋਕਾਂ ਵਿਚ ਬੇਹੱਦ ਮਸ਼ਹੂਰ ਐਪ ਟਿਕਟਾਕ ‘ਤੇ ਬੈਨ ਲੱਗਣ ਤੋਂ ਬਾਅਦ ਲੋਕ ਭਾਰਤ ਸਰਕਾਰ ਦੇ ਚਿੰਗਾਰੀ ਐਪ ਨੂੰ ਡਾਊਨਲੋਡ ਕਰਨ ਲੱਗੇ ਹਨ।

Chingari Chingari

ਇਸ ਐਪ ਦੀ ਡਾਊਨਲੋਡਿੰਗ ਵਿਚ ਅਚਾਨਕ ਇੰਨਾ ਵੱਡਾ ਇਜ਼ਾਫਾ ਦੇਖਣ ਨੂੰ ਮਿਲਿਆ ਕਿ ਹਰ ਘੰਟੇ ਇਸ ਨੂੰ 1 ਲੱਖ ਲੋਕ ਡਾਊਨਲੋਡ ਕਰ ਰਹੇ ਹਨ। ਚਿੰਗਾਰੀ ਐਪ ਦੇ ਸਹਿ-ਸੰਸਥਾਪਕ ਅਤੇ ਚੀਫ ਪ੍ਰੋਡਕਟ ਅਫਸਰ ਸੁਮਿਤ ਘੋਸ਼ ਨੇ ਕਿਹਾ ਕਿ ਇਸ ਦੀ ਹਰ ਘੰਟੇ ਕਰੀਬ 1 ਲੱਖ ਵਾਰ ਡਾਊਨਲੋਡਿੰਗ ਹੋ ਰਹੀ ਹੈ।

Chingari Chingari

ਲੋਕਾਂ ਵੱਲੋਂ ਵੱਡੀ ਗਿਣਤੀ ਵਿਚ ਇਸ ਐਪ ਨੂੰ ਡਾਊਨਡੋਲ ਕਰਨ ਕਾਰਨ ਮੰਗਲਵਾਰ ਨੂੰ ਚਿੰਗਾਰੀ ਐਪ ਦਾ ਸਰਵਰ ਡਾਊਨ ਹੋ ਗਿਆ ਸੀ। ਇਸ ਤੋਂ ਬਾਅਦ ਸੁਮਿਤ ਘੋਸ਼ ਨੇ ਟਵੀਟ ਕਰ ਕੇ ਲੋਕਾਂ ਨੂੰ ਥੋੜਾ ਸੰਜਮ ਰੱਖਣ ਦੀ ਅਪੀਲ ਕੀਤੀ ਹੈ।

TweetTweet

ਸ਼ਾਰਟ ਵੀਡੀਓ ਮੇਕਿੰਗ ਸੇਗਮੈਂਟ ਵਿਚ ਲੀਡਿੰਗ ਚੀਨੀ ਐਪ ਟਿਕਟਾਕ ਦੇ ਵਿਕਲਪ ਦੇ ਰੂਪ ਵਿਚ ਚਿੰਗਾਰੀ ਐਪ ਨੂੰ ਪਿਛਲੇ ਕੁਝ ਦਿਨਾਂ ਵਿਚ ਲੋਕਾਂ ਦਾ ਜ਼ਬਰਦਸਤ ਰਿਸਪਾਂਸ ਅਤੇ ਪ੍ਰਸਿੱਧੀ ਮਿਲੀ ਹੈ। ਟਿਕਟਾਕ ਦੇ ਭਾਰਤੀ ਵਿਕਲਪ ਦੇ ਰੂਪ ਵਿਚ ਚਿੰਗਾਰੀ ਐਪ ਨੂੰ ਛੱਤੀਸਗੜ੍ਹ, ਓਡੀਸ਼ਾ ਅਤੇ ਕਰਨਾਟਕ ਦੇ ਡਵੈਲਪਰਜ਼ ਨੇ ਮਿਲ ਕੇ ਬਣਾਇਆ ਹੈ। ਇਸ ਐਪ ਨੂੰ ਬਣਾਉਣ ਲਈ ਕਰੀਬ 2 ਸਾਲ ਦਾ ਸਮਾਂ ਲੱਗਿਆ।

PhotoPhoto

ਇਸ ਐਪ ਨੂੰ ਭਾਰਤੀ ਲੋਕਾਂ ਦੀ ਲੋੜ ਅਤੇ ਦਿਲਚਸਪੀ ਨੂੰ ਧਿਆਨ ਵਿਚ ਰੱਖਦੇ ਹੋਏ ਬਣਾਇਆ ਗਿਆ ਹੈ। ਇਹ ਐਪ ਨਵੰਬਰ 2018 ਤੋਂ ਗੂਗਲ ਪਲੇ ਸਟੋਰ ‘ਤੇ ਅਧਿਕਾਰਕ ਰੂਪ ਤੋਂ ਮੌਜੂਦ ਸੀ, ਜਿਸ ਨੂੰ ਚੀਨੀ ਸਮਾਨ ਅਤੇ ਸੇਵਾਵਾਂ ਦੇ ਵਿਰੋਧ ਦੇ ਚਲਦਿਆਂ ਹੁਣ ਵੱਡਾ ਫਾਇਦਾ ਹੋ ਰਿਹਾ ਹੈ। ਟਿਕਟਾਕ ਬੈਨ ਹੋਣ ਤੋਂ ਬਾਅਦ ਇਸ ਦੇ ਡਾਊਨਲੋਡ 1 ਕਰੋੜ ਪਹੁੰਚ ਗਏ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement