
ਮਾਈਕਰੋਸਾਫਟ ਦੀ ਫਰਮ ਫਰਾਸਟ ਐਂਡ ਸੁਲਿਵਾਨ ਕਮੀਸ਼ਨ ਨੇ ਅਪਣੇ ਅਧਿਐਨ ਵਿਚ ਇਸ ਗੱਲ ਦੀ ਜਾਣਕਾਰੀ ਦਿਤੀ ਹੈ ਕਿ ਭਾਰਤ ਦੀ ਵੱਡੀ ਕੰਪਨੀਆਂ ਨੂੰ ਹਰ ...
ਨਵੀਂ ਦਿੱਲੀ : (ਭਾਸ਼ਾ) ਮਾਈਕਰੋਸਾਫਟ ਦੀ ਫਰਮ ਫਰਾਸਟ ਐਂਡ ਸੁਲਿਵਾਨ ਕਮੀਸ਼ਨ ਨੇ ਅਪਣੇ ਅਧਿਐਨ ਵਿਚ ਇਸ ਗੱਲ ਦੀ ਜਾਣਕਾਰੀ ਦਿਤੀ ਹੈ ਕਿ ਭਾਰਤ ਦੀ ਵੱਡੀ ਕੰਪਨੀਆਂ ਨੂੰ ਹਰ ਸਾਲ ਹੈਕਿੰਗ ਕਾਰਨ 10.3 ਮਿਲੀਅਨ ਡਾਲਰ (ਲਗਭੱਗ 72.55 ਕਰੋਡ਼ ਰੁਪਏ) ਦਾ ਨੁਕਸਾਨ ਹੁੰਦਾ ਹੈ ਜਦੋਂ ਕਿ ਛੋਟੀ ਕੰਪਨੀਆਂ ਨੂੰ 10 ਹਜ਼ਾਰ ਡਾਲਰ (7.04 ਲੱਖ ਰੁਪਏ) ਦਾ ਨੁਕਸਾਨ ਚੁੱਕਣਾ ਪੈਂਦਾ ਹੈ।
Cyber Attack
ਫਰਾਸਟ ਐਂਡ ਸੁਲਿਵਾਨ ਨੇ ਅੰਡਰਸਟੈਂਡਿਗ ਦ ਸਾਈਬਰ ਸੁਰੱਖਿਆ ਥਰੈਟ ਲੈਂਡਸਕੇਪ ਇਨ ਦ ਏਸ਼ੀਆ ਪੈਸਿਫਿਕ : ਸਿਕਯੋਰਿੰਗ ਦ ਮਾਡਰਨ ਐਂਟਰਪ੍ਰਾਈਜ਼ ਇਨ ਅ ਡਿਜਿਟਲ ਵਰਲਡ ਨਾਮ ਤੋਂ ਇਕ ਸਰਵੇ ਕੀਤਾ ਸੀ। ਇਸ ਸਰਵੇ ਵਿਚ ਛੋਟੀ ਕੰਪਨੀਆਂ (250 ਤੋਂ 499 ਕਰਮਚਾਰੀ) ਅਤੇ ਵੱਡੀ ਕੰਪਨੀਆਂ (500 ਤੋਂ ਜ਼ਿਆਦਾ ਕਰਮਚਾਰੀ) ਨੂੰ ਸ਼ਾਮਿਲ ਕੀਤਾ ਗਿਆ ਸੀ। ਇਸ ਰਿਸਰਚ ਵਿਚ ਇਹ ਵੀ ਪਤਾ ਚਲਿਆ ਕਿ ਸਾਈਬਰ ਸੁਰੱਖਿਆ ਅਟੈਕ ਦੀ ਵਜ੍ਹਾ ਨਾਲ ਨੌਕਰੀਆਂ ਦੀ ਵੀ ਕਮੀ ਆਉਂਦੀ ਹੈ।
Cyber Attack
ਇਸ ਰਿਸਰਚ ਵਿਚ ਸ਼ਾਮਲ 5 ਵਿਚੋਂ ਤਿੰਨ (64 ਫ਼ੀ ਸਦੀ) ਕੰਪਨੀਆਂ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਹੈਕਿੰਗ ਅਤੇ ਸਾਈਬਰ ਅਟੈਕ ਦੀ ਵਜ੍ਹਾ ਨਾਲ ਇੰਸਟੀਟਿਊਟ ਵਿਚ ਨੌਕਰੀ ਦੀ ਵੀ ਕਮੀ ਆਉਂਦੀ ਹੈ। ਇਸ ਸਰਵੇ ਵਿਚ ਸ਼ਾਮਲ 62 ਫ਼ੀ ਸਦੀ (ਹਰ 5 ਵਿਚੋਂ 3 ਇੰਸਟੀਟਿਊਟ) ਵਿਚੋਂ 30 ਫ਼ੀ ਸਦੀ ਨੇ ਕਦੇ ਨਾ ਕਦੇ ਸਾਈਬਰ ਹਮਲਿਆਂ ਦਾ ਸਾਹਮਣਾ ਕੀਤਾ ਹੈ ਜਦੋਂ ਕਿ ਬਾਕੀ ਬਚੇ 32 ਫ਼ੀ ਸਦੀ ਇੰਸਟੀਟਿਊਟ ਅਪਣੇ ਆਪ ਉਤੇ ਹੋਏ ਹਮਲਿਆਂ ਨੂੰ ਲੈ ਕੇ ਤੈਅ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਕਦੇ ਫੋਰੈਂਸਿਕ ਜਾਂ ਡੇਟਾ ਬਰੀਚ ਅਸੈਸਮੈਂਟ ਦੇ ਜ਼ਰੀਏ ਇਸ ਦੀ ਜਾਂਚ ਨਹੀਂ ਕੀਤੀ।
Cyber Attack
ਇਸ ਸਰਵੇ ਵਿਚ ਪਤਾ ਚਲਿਆ ਹੈ ਕਿ 92 ਫ਼ੀ ਸਦੀ ਇੰਸਟੀਟਿਊਟ ਸਾਈਬਰ ਸੁਰੱਖਿਆ ਸਟਰੈਟਜੀ ਨੂੰ ਵਧਾਉਣ ਲਈ ਆਰਟੀਫਿਸ਼ੀਅਲ ਇੰਟੈਲਿਜੈਂਸ (ਏਆਈ) ਦੀ ਮਦਦ ਲੈਣ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਇਲਾਵਾ 22 ਫ਼ੀ ਸਦੀ ਇੰਸਟੀਟਿਊਟ ਨੇ ਮੰਨਿਆ ਹੈ ਕਿ ਸਾਈਬਰ ਅਟੈਕ ਦੀ ਤੇਜ ਅਤੇ ਸਟੀਕ ਪਹਿਚਾਣ ਕਰਨ ਵਿਚ ਏਆਈ ਕਾਫ਼ੀ ਮਦਦਗਾਰ ਹੈ।