ਖ਼ਬਰਾਂ |

ਤਾਜ਼ਾ |

Digital Advertisement Policy: ਜਲਦ ਹੀ ਡਿਜੀਟਲ ਐਡਵਰਟਾਈਜ਼ਿੰਗ ਬਿੱਲ ਲਿਆਉਣ ਜਾ ਰਹੀ ਸਰਕਾਰ: ਅਨੁਰਾਗ ਠਾਕੁਰ
Published : Feb 8, 2024, 1:15 pm IST
Updated : Feb 8, 2024, 1:15 pm IST
SHARE ARTICLE
Govt to roll out Digital Advertisement Policy’ soon: Anurag Thakur
Govt to roll out Digital Advertisement Policy’ soon: Anurag Thakur

ਕਿਹਾ, ਭਾਰਤ ਵਿਰੋਧੀ ਭਾਵਨਾ ਨਾਲ ਕੰਮ ਕਰਦੀਆਂ ਹਨ ਕੁੱਝ ਕੰਪਨੀਆਂ

Digital Advertisement Policy: ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਜਲਦ ਹੀ ਸਰਕਾਰ ਡਿਜੀਟਲ ਐਡਵਰਟਾਈਜ਼ਿੰਗ ਬਿੱਲ ਲਿਆਉਣ ਜਾ ਰਹੀ ਹੈ। ਇਸ ਬਿੱਲ 'ਤੇ ਕੰਮ ਚੱਲ ਰਿਹਾ ਹੈ। ਇਹ ਬਿੱਲ ਇਸ ਲਈ ਲਿਆਂਦਾ ਜਾ ਰਿਹਾ ਹੈ ਤਾਂ ਜੋ ਮੀਡੀਆ ਕੰਪਨੀਆਂ ਦੇ ਮਾਲੀਏ ਵਿਚ ਕੋਈ ਨੁਕਸਾਨ ਨਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਮੀਡੀਆ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਕੁੱਝ ਲੋਕ ਅਪਣੇ ਗਲਤ ਕੰਮਾਂ ਨੂੰ ਛੁਪਾਉਣ ਲਈ ਮੀਡੀਆ ਦੀ ਵਰਤੋਂ ਕਰਦੇ ਹਨ।

ਦਰਅਸਲ, ਲੰਬੇ ਸਮੇਂ ਤੋਂ ਮੀਡੀਆ ਕੰਪਨੀਆਂ ਜਾਂ ਡਿਜੀਟਲ ਮੀਡੀਆ ਪਬਲਿਸ਼ਿੰਗ ਹਾਊਸ ਇਹ ਸ਼ਿਕਾਇਤ ਕਰ ਰਹੇ ਹਨ ਕਿ ਫੇਸਬੁੱਕ ਅਤੇ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਦਾ ਕੰਟੈਂਟ ਰੈਵੇਨਿਊ ਸ਼ੇਅਰਿੰਗ ਮਾਡਲ ਪਾਰਦਰਸ਼ੀ ਨਹੀਂ ਹੈ। ਜਿਸ ਕਾਰਨ ਇਹ ਵੱਡੀਆਂ ਕੰਪਨੀਆਂ ਓਨੇ ਪੈਸੇ ਨਹੀਂ ਦਿੰਦੀਆਂ ਜਿੰਨੀਆਂ ਉਨ੍ਹਾਂ ਦੀ ਸਮੱਗਰੀ ਵਰਤੀ ਜਾਂਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ 'ਤੇ ਗੱਲਬਾਤ ਕਰਦਿਆਂ ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੰਨਣਾ ਹੈ ਕਿ ਇੰਟਰਨੈੱਟ ਸਾਰਿਆਂ ਲਈ ਖੁੱਲ੍ਹਾ ਹੈ ਅਤੇ ਸਰਕਾਰ ਇਸ 'ਤੇ ਕਿਸੇ ਦੇ ਏਕਾਧਿਕਾਰ ਦੀ ਹਮਾਇਤ ਨਹੀਂ ਕਰਦੀ। ਹਾਲਾਂਕਿ ਉਨ੍ਹਾਂ ਨੇ ਮਾਲੀਏ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ। ਪਰ ਸੂਚਨਾ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਲਦੀ ਹੀ ਇਸ ਬਿੱਲ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਮੋਦੀ ਸਰਕਾਰ ਤੀਜੀ ਵਾਰ ਸੱਤਾ ਵਿਚ ਆਵੇਗੀ ਤਾਂ ਇਹ ਬਿੱਲ ਪਾਸ ਕੀਤਾ ਜਾਵੇਗਾ।

ਇਕ ਸੰਮੇਲਨ ਦੌਰਾਨ ਅਪਣੇ ਸੰਬੋਧਨ 'ਚ ਅਨੁਰਾਗ ਠਾਕੁਰ ਨੇ ਮੀਡੀਆ ਦੀ ਵੀ ਕਾਫੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕੁੱਝ ਮੀਡੀਆ ਕੰਪਨੀਆਂ ਹਨ ਜੋ ਭਾਰਤ ਵਿਰੋਧੀ ਭਾਵਨਾ ਜਾਂ ਪੱਖਪਾਤ ਨਾਲ ਕੰਮ ਕਰਦੀਆਂ ਹਨ। ਕੁੱਝ ਕੰਪਨੀਆਂ ਮੀਡੀਆ ਦੀ ਆੜ ਵਿਚ ਅਪਣੇ ਆਪ ਨੂੰ ਇਹ ਕਹਿ ਦਿੰਦੀਆਂ ਹਨ ਕਿ ਉਹ ਮੀਡੀਆ ਹੈ ਅਤੇ ਭਾਰਤ ਸਰਕਾਰ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਮੌਜੂਦਗੀ ਵਧਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਭਾਰਤ ਦੇ ਕੰਮ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਦਿਖਾਉਣਾ ਚਾਹੀਦਾ ਹੈ।

 (For more Punjabi news apart from Govt to roll out Digital Advertisement Policy’ soon: Anurag Thakur, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

Advertisement

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM
Advertisement