
ਲਦ ਹੀ WhatsApp ਅਪਣਾ ਨਵਾਂ ਅਪਡੇਟ ਯੂਜ਼ਰਸ ਨੂੰ ਦੇਣ ਜਾ ਰਿਹਾ ਹੈ।
ਨਵੀਂ ਦਿੱਲੀ: ਜਲਦ ਹੀ WhatsApp ਅਪਣਾ ਨਵਾਂ ਅਪਡੇਟ ਯੂਜ਼ਰਸ ਨੂੰ ਦੇਣ ਜਾ ਰਿਹਾ ਹੈ। ਇਹ ਖ਼ਬਰ ਉਹਨਾਂ ਲੋਕਾਂ ਲਈ ਬੁਰੀ ਹੋ ਸਕਦੀ ਹੈ ਜੋ ਅਪਣੇ ਸਮਾਰਟ ਫੋਨ ਵਿਚ ਪੁਰਾਣੇ ਓਪਰੇਟਿੰਗ ਸਿਸਟਮ ਦੀ ਵਰਤੋਂ ਕਰ ਰਹੇ ਹਨ। ਇਕ ਫਰਵਰੀ ਨੂੰ ਲੱਖਾਂ ਪੁਰਾਣੇ ਵਰਜ਼ਨ ਵਾਲੇ ਸਮਾਰਟ ਫੋਨਾਂ ਵਿਚ WhatsApp ਸਪੋਰਟ ਨਹੀਂ ਕਰੇਗਾ।
WhatsApp User
ਦੱਸ ਦਈਏ ਕਿ ਵਿੰਡੋਜ਼ ਫੋਨ ਵਿਚ ਵੀ WhatsApp ਨੇ ਸਪੋਰਟ ਬੰਦ ਕਰ ਦਿੱਤਾ ਹੈ। WhatsApp ਨੇ ਪਿਛਲੇ ਸਾਲ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ 1 ਫਰਵਰੀ 2020 ਤੋਂ ਆਈਓਐਸ 8 ਅਤੇ ਉਸ ਦੇ ਪੁਰਾਣੇ ਵਰਜ਼ਨ ਵਿਚ WhatsApp ਨਹੀਂ ਚੱਲੇਗਾ। ਉੱਥੇ ਹੀ ਐਂਡ੍ਰਾਇਡ ਦੇ 2.3.7 ਦੇ ਵਰਜ਼ਨ ਵਿਚ ਵੀ WhatsApp ਨਹੀਂ ਚੱਲੇਗਾ।
Whatsapp
ਇਸ ਦੇ ਕਾਰਨ ਯੂਜ਼ਰਸ WhatsApp ‘ਤੇ ਨਵਾਂ ਅਕਾਊਂਟ ਨਹੀਂ ਬਣਾ ਸਕਣਗੇ। ਇਸ ਦੇ ਨਾਲ ਮੌਜੂਦਾ WhatsApp ਅਕਾਊਂਟ ਨੂੰ ਵੈਰੀਫਾਈ ਵੀ ਨਹੀਂ ਕਰ ਸਕਦੇ। WhatsApp ਨੇ ਯੂਜ਼ਰਸ ਨੂੰ ਓਪਰੇਟਿੰਗ ਸਿਸਟਮ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ। ਜੇਕਰ ਤੁਹਾਡੇ ਮੋਬਾਈਲ ਵਿਚ ਓਪਰੇਟਿੰਗ ਸਿਸਟਮ ਦਾ ਪੁਰਾਣਾ ਵਰਜ਼ਨ ਹੈ ਤਾਂ ਤੁਸੀਂ ਉਸ ਨੂੰ ਅਪਡੇਟ ਕਰਕੇ WhatsApp ਦੀ ਵਰਤੋਂ ਕਰ ਸਕਦੇ ਹੋ ਅਤੇ 1 ਫਰਵਰੀ ਤੋਂ ਬਾਅਦ ਵੀ WhatsApp ਚਲਾ ਸਕਦੇ ਹੋ।
WhatsApp
ਉੱਥੇ ਹੀ ਆਈਫੋਨ 4s ਅਤੇ ਉਸ ਤੋਂ ਬਾਅਦ ਆਏ ਮਾਡਲਸ ਵਿਚ ਸਾਫਟਵੇਅਰ ਅਪਡੇਟ ਤੋਂ ਬਾਅਦ WhatsApp ਚੱਲ ਸਕੇਗਾ। ਦੱਸ ਦਈਏ ਕਿ ਆਈਫੋਨ 4 ਅਤੇ ਉਸ ਦੇ ਹੇਠਲੇ ਮਾਡਲਸ ਵਿਚ WhatsApp ਸਪੋਰਟ ਨਹੀਂ ਕਰੇਗਾ। ਐਂਡ੍ਰਾਇਡ ਯੂਜ਼ਰਸ ਫੋਨ ਦੀ ਸੈਟਿੰਗਸ ਵਿਚ ਜਾ ਕੇ ਅਬਾਊਟ ਫੋਨ ਵਿਚੋਂ ਅਪਣੇ ਫੋਨ ਦੇ ਓਪਰੇਟਿੰਗ ਸਿਸਟਮ ਦੇ ਵਰਜ਼ਨ ਨੂੰ ਜਾਣ ਸਕਦੇ ਹੋ।
Whatsapp
ਇਸ ਦੇ ਨਾਲ ਹੀ ਸਾਫਟਵੇਅਰ ਅਪਡੇਟ ‘ਤੇ ਕਲਿੱਕ ਕਰਕੇ ਅਪਣੇ ਸਮਾਰਟਫੋਨ ਨੂੰ ਅਪਡੇਟ ਕਰਪ ਸਕਦੇ ਹੋ। ਇਸ ਤੋਂ ਇਲਾਵਾ, ਆਈਫੋਨ ਦੇ ਯੂਜ਼ਰਸ ਸੈਟਿੰਗਾਂ 'ਤੇ ਜਾ ਕੇ ਜਨਰਲ ਵਿਕਲਪਾਂ ਦੀ ਚੋਣ ਕਰ ਕੇ ਸੌਫਟਵੇਅਰ ਅਪਡੇਟ ਦੀ ਚੋਣ ਕਰ ਸਕਦੇ ਹਨ ਅਤੇ ਆਪਣੇ ਓਪਰੇਟਿੰਗ ਸਿਸਟਮ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।