ਪੰਜਾਬ 'ਚ ਹੁਣ ਆਨਲਾਈਨ ਕਰੋ High Security Number Plate ਅਪਲਾਈ, ਜਾਣੋ ਪ੍ਰਕਿਰਿਆ
Published : Jan 12, 2020, 1:35 pm IST
Updated : Jan 12, 2020, 5:29 pm IST
SHARE ARTICLE
File Photo
File Photo

ਕੰਪਨੀ ਦੇ ਸੂਬਾ ਬਿਜ਼ਨੈੱਸ ਹੈੱਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ

ਚੰਡੀਗੜ੍ਹ : ਜੇਕਰ ਤੁਸੀ ਪੰਜਾਬ ਵਿਚ ਰਹਿੰਦੇ ਹੋ ਤਾਂ ਹੁਣ ਤੁਹਾਡੇ ਲਈ ਆਪਣੀ ਪੁਰਾਣੀ ਗੱਡੀ 'ਤੇ ਹਾਈ ਸਿਕਊਰਿਟੀ ਨੰਬਰ ਪਲੇਟ ਲਗਵਾਉਣਾ ਹੋਰ ਵੀ ਅਸਾਨ ਹੋ ਗਿਆ ਹੈ। ਦਰਅਸਲ ਇਹ ਨੰਬਰ ਪਲੇਟ ਤੁਸੀ ਪੰਜਾਬ ਵਿਚ ਕਿਸੇ ਵੀ ਫਿਟਿੰਗ ਸੈਂਟਰ ਤੋ ਲਗਵਾ ਸਕੋਗੇ। ਇਸ ਦੇ ਲਈ ਤੁਹਾਨੂੰ ਆਨਲਾਈਨ ਫਿੰਟਿਗ ਸੈਂਟਰ ਚੁਣਨ ਦੀ ਸਹੂਲਤ ਮਿਲ ਰਹੀ ਹੈ ਜਿਸ ਨਾਲ ਤੁਹਾਨੂੰ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਖੱਜਲ ਖੁਆਰ ਨਹੀਂ ਹੋਣਾ ਪਵੇਗਾ।

File PhotoFile Photo

ਇਹ ਸਹੂਲਤ ਹਾਈ ਸਕਿਊਰਿਟੀ ਨੰਬਰ ਪਲੇਟ ਲਗਾਉਣ ਵਾਲੀ ਕੰਪਨੀ ਐਗ੍ਰੋਸ ਇੰਪੈਕਸ ਦੇ ਰਹੀ ਹੈ।ਕੰਪਨੀ ਦੇ ਸੂਬਾ ਬਿਜ਼ਨੈੱਸ ਹੈੱਡ ਸੁਧੀਰ ਗੋਇਲ ਨੇ ਦੱਸਿਆ ਹੈ ਕਿ ਕੇਵਲ ਆਨਲਾਈਨ ਅਪਲਾਈ ਕਰਨ ਵਾਲਿਆਂ ਨੂੰ ਹੀ ਇਹ ਸੂਵਿਧਾ ਪ੍ਰਾਪਤ ਹੋ ਰਹੀ ਹੈ ਜਿਸ ਵਿਚ ਉਹ ਨੰਬਰ ਪਲੇਟ ਲਈ ਫਿਟਿੰਗ ਸੈਂਟਰ ਦੀ ਚੋਣ ਕਰਨ ਦੇ ਨਾਲ-2 ਆਪਣੇ ਮੁਤਾਬਕ ਸਮਾਂ ਵੀ ਤੈਅ ਕਰ ਸਕਦੇ ਹਨ। ਇਸ ਦੇ ਨਾਲ ਉਨ੍ਹਾਂ ਦਾ ਮੈਸੇਜ ਫਿਟਿੰਗ ਸੈਂਟਰ ਵਿਚ ਪਹੁੰਚ ਜਾਵੇਗਾ ਅਤੇ ਬਿਨਾਂ ਇੰਤਜਾਰ ਕੀਤੇ ਨੰਬਰ ਪਲੇਟ ਉਨ੍ਹਾਂ ਦੀ ਗੱਡੀ 'ਤੇ ਲਗਾ ਦਿੱਤੀ ਜਾਵੇਗੀ। 

File PhotoFile Photo

ਇਵੇਂ ਕਰੋ ਅਪਲਾਈ

ਇਸ ਸਹੂਲਤ ਨੂੰ ਪ੍ਰਾਪਤ ਕਰਨ ਦੇ ਲਈ ਕੰਪਨੀ ਦੀ ਅਧਿਕਾਰਕ ਵੈਬਸਾਇਟ www. Hsrppunjab.com 'ਤੇ ਜਾਓ। ਉੱਥੇ ਪੁਰਾਣੀ ਗੱਡੀ ਉੱਤੇ ਹਾਈ ਸਕਿਊਰਿਟੀ ਨੰਬਰ ਪਲੇਟ ਲਗਾਉਣ ਵਾਲੇ ਵਿਖਾਈ ਦੇ ਰਹੇ ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਇਕ ਵਿੰਡੋ ਖੁਲ੍ਹੇਗੀ ਜਿਸ ਵਿਚ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ,ਚੈਸੀ ਅਤੇ ਇੰਜਣ ਨੰਬਰ ਭਰਨਾ ਹੋਵੇਗਾ। ਉਸ ਤੋਂ ਬਾਅਦ ਆਰਸੀ ਦੀ ਫੋਟੋ ਅਤੇ ਸਰਕਾਰ ਵੱਲੋਂ ਦਿੱਤਾ ਕੋਈ ਵੀ ਆਈਡੀ ਪਰੂਫ ਅਪਲੋਡ ਕਰਨਾ ਪਵੇਗਾ।

File PhotoFile Photo

ਜਿਸ ਤੋਂ ਬਾਅਦ ਤੁਸੀ ਕੋਈ ਵੀ ਫਿੰਟਿੰਗ ਸੈਂਟਰ ਚੁਣ ਸਕੋਗੇ ਇਸ ਵਿਚ ਤੁਹਾਨੂੰ ਸੂਬੇ ਦੇ 22 ਫਿਟਿੰਗ ਸੈਂਟਰਾ ਦੀ ਸੂਚੀ ਦਿੱਤੀ ਹੋਵੇਗੀ। ਇਸ ਪੂਰੀ ਪ੍ਰਕਿਰਿਆ ਤੋਂ ਬਾਅਦ ਤੁਹਾਨੂੰ ਇਸ ਦੀ ਪੇਮੈਂਟ ਵੀ ਆਨਲਾਈਨ ਕਰਨੀ ਹੋਵੇਗੀ ਅਤੇ ਫਿਰ ਤੁਸੀ ਆਪਣਾ ਦਿਨ ਅਤੇ ਸਮਾਂ ਵੀ ਚੁਣ ਸਕਦੇ ਹੋ। ਅਪਲਾਈ ਕਰਨ ਦੇ ਚਾਰ ਦਿਨਾਂ ਵਿਚ ਤੁਹਾਡੀ ਨੰਬਰ ਪਲੇਟ ਬਣ ਕੇ ਤਿਆਰ ਹੋ ਜਾਵੇਗੀ ਅਤੇ ਨੰਬਰ ਪਲੇਟ ਫਿੱਟ ਕਰਵਾਉਣ ਦੇ ਲਈ ਤੁਹਾਨੂੰ ਸਵੇਰੇ 10:30 ਤੋਂ 4:30 ਦੇ ਵਿਚ ਦਾ ਸਮਾਂ ਮਿਲੇਗਾ। ਇਸ ਦੇ ਲਈ ਤੁਹਾਨੂੰ ਬਕਾਇਦਾ ਮੈਸੇਜ ਵੀ ਭੇਜਿਆ ਜਾਵੇਗਾ।ਇਸ ਵੈੱਬਸਾਇਟ 'ਤੇ ਵੱਖ-ਵੱਖ ਤਰ੍ਹਾਂ ਦੀ ਹਾਈ ਸਕਿਊਰਿਟੀ ਨੰਬਰ ਪਲੇਟ ਦੀ ਫੀਸ ਦਾ ਵੀ ਬਿਓਰਾ ਦਿੱਤਾ ਗਿਆ ਹੈ ਤਾਂ ਕਿ ਏਜੰਟ ਲੋਕਾ ਤੋਂ ਨੰਬਰ ਪਲੇਟ ਸੈਂਟਰਾ 'ਤੇ ਵਾਧੂ ਪੈਸੇ ਨਾ ਵਸੂਲ ਸਕਣ ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM
Advertisement