
ਗੂਗਲ ਸੀਈਓ ਸੁੰਦਰ ਪਿਚਾਈ ਹਾਲ ਹੀ ਵਿਚ ਡੇਟਾ ਲੀਕ ਦੇ ਮਾਮਲੇ ਵਿਚ ਅਮਰੀਕੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸਨ। ਇਹ ਮਾਮਲਾ ਕੰਪਨੀ ਦੇ ਸੋਸ਼ਲ ਸਾਈਟ ਗੂਗਲ ਪਲੱਸ ...
ਨਵੀਂ ਦਿੱਲੀ (ਪੀਟੀਆਈ) :- ਗੂਗਲ ਸੀਈਓ ਸੁੰਦਰ ਪਿਚਾਈ ਹਾਲ ਹੀ ਵਿਚ ਡੇਟਾ ਲੀਕ ਦੇ ਮਾਮਲੇ ਵਿਚ ਅਮਰੀਕੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸਨ। ਇਹ ਮਾਮਲਾ ਕੰਪਨੀ ਦੇ ਸੋਸ਼ਲ ਸਾਈਟ ਗੂਗਲ ਪਲੱਸ ਨਾਲ ਜੁੜਿਆ ਹੋਇਆ ਹੈ। ਗੂਗਲ ਨੇ ਗੂਗਲ ਪਲੱਸ ਨੂੰ ਫੇਸਬੁਕ ਵਰਗੀ ਸੋਸ਼ਲ ਨੈਟਵਰਕਿੰਗ ਸਾਈਟ ਨੂੰ ਟੱਕਰ ਦੇਣ ਲਈ ਪੇਸ਼ ਕੀਤਾ ਸੀ ਪਰ ਅਸਫਲ ਰਿਹਾ। ਹੁਣ ਇਹ ਸੋਸ਼ਲ ਸਾਈਟ ਬੰਦ ਹੋਣ ਜਾ ਰਹੀ ਹੈ। ਅਪ੍ਰੈਲ 2019 ਤੋਂ ਗੂਗਲ ਪਲੱਸ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਵੇਗਾ।
Bug
ਇਸ ਦਾ ਅਸਰ ਦੁਨੀਆਂਭਰ ਦੇ 5.2 ਕਰੋੜ ਯੂਜ਼ਰ 'ਤੇ ਪਵੇਗਾ। ਉਂਜ ਇਸ ਨੂੰ ਬੰਦ ਕਰਣ ਦਾ ਮੁੱਖ ਕਾਰਨ ਇਹੀ ਹੈ ਕਿ ਇਸ ਦੇ 5.2 ਕਰੋੜ ਯੂਜ਼ਰ ਦਾ ਡੇਟਾ ਲੀਕ ਹੋਣ ਦੇ ਇਲਜ਼ਾਮ ਲੱਗੇ ਹਨ। ਗੂਗਲ ਨੇ ਅਪਣੀ ਇਸ ਸੇਵਾ ਨੂੰ ਬੰਦ ਕਰਨ ਦੀ ਵਜ੍ਹਾ ਇਸ ਵਿਚ ਆਈ ਇਕ ਵੱਡੀ ਬਗ (ਗੜਬੜੀ) ਨੂੰ ਦੱਸਿਆ ਹੈ। ਇਸ ਬਗ ਨਾਲ ਕਰੀਬ 5.2 ਕਰੋੜ ਦਾ ਪਰਸਨਲ ਡਾਟਾ ਪ੍ਰਭਾਵਿਤ ਹੋਇਆ ਹੈ। Google Plus ਨੂੰ ਅਗਸਤ 2019 ਵਿਚ ਸ਼ਟ ਡਾਊਨ ਕੀਤਾ ਜਾਣਾ ਸੀ ਪਰ ਇਸ ਵੱਡੀ ਗੜਬੜੀ ਦੀ ਵਜ੍ਹਾ ਨਾਲ ਇਸ ਨੂੰ ਅਪ੍ਰੈਲ 2019 ਵਿਚ ਹੀ ਸ਼ਟ ਡਾਊਨ ਕਰ ਦਿਤਾ ਜਾਵੇਗਾ।
Sundar Pichai
ਇਸ ਸਾਲ ਅਕਤੂਬਰ ਵਿਚ Google ਨੇ Google Plus ਦੇ ਸਾਫਟਵੇਅਰ ਵਿਚ ਇਕ ਬਗ ਰਿਪੋਰਟ ਕੀਤਾ ਜਿਸ ਦੀ ਵਜ੍ਹਾ ਨਾਲ ਇਸ ਦਾ API ਪ੍ਰਭਾਵਿਤ ਹੋਇਆ। ਮਾਰਚ 2018 ਵਿਚ ਆਏ ਇਸ ਬਗ ਦੀ ਵਜ੍ਹਾ ਨਾਲ ਕਰੀਬ 50 ਲੱਖ ਯੂਜ਼ਰ ਦਾ ਡਾਟਾ ਪ੍ਰਭਾਵਿਤ ਹੋਇਆ ਸੀ। Google ਨੇ ਮਾਰਚ ਵਿਚ ਆਏ ਇਸ ਬਗ ਨੂੰ ਦੇਰੀ ਨਾਲ ਰਿਪੋਰਟ ਕੀਤਾ ਸੀ। ਇਸ ਦੀ ਵਜ੍ਹਾ ਰੈਗੂਲੇਟਰੀ ਮੁਸ਼ਕਿਲ ਦੱਸਿਆ ਜਾ ਰਿਹਾ ਹੈ। ਇਸ ਬਗ ਦੇ ਰਿਪੋਰਟ ਹੋਣ ਤੋਂ ਬਾਅਦ ਗੂਗਲ ਨੇ ਇਸ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ।
Google + API
Google ਨੇ ਅਪਣੇ ਬਲੌਗ ਪੋਸਟ ਵਿਚ 10 ਦਸੰਬਰ ਨੂੰ ਦੱਸਿਆ ਕਿ ਕੁੱਝ ਯੂਜ਼ਰ ਨੂੰ ਨਵੰਬਰ ਵਿਚ ਆਏ ਸਾਫਟਵੇਅਰ ਅਪਡੇਟ ਦੀ ਵਜ੍ਹਾ ਨਾਲ Google + API ਵਿਚ ਬਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਗ ਨੂੰ Google ਨੇ ਇਕ ਹਫ਼ਤੇ ਦੇ ਅੰਦਰ ਫਿਕਸ ਕਰ ਲਿਆ ਸੀ ਪਰ ਇਸ ਦੇ ਬਾਰੇ ਵਿਚ ਯੂਜ਼ਰ ਨੂੰ ਜਾਣਕਾਰੀ ਹੁਣ ਦਿੱਤੀ ਗਈ ਹੈ। ਗੂਗਲ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਥਰਡ ਪਾਰਟੀ ਦਾ ਅਟੈਕ ਸਾਡੇ ਸਿਸਟਮ ਵਿਚ ਨਹੀਂ ਹੋਇਆ ਹੈ।
ਐਪ ਡਿਵੈਲਪਰਜ਼ (ਜਿਨ੍ਹਾਂ ਦੇ ਕੋਲ ਯੂਜ਼ਰ ਦਾ ਡਾਟਾ ਅਕਸੈਸ ਸੀ) ਨੇ 6 ਦਿਨਾਂ ਲਈ ਯੂਜ਼ਰ ਦਾ ਡਾਟਾ ਦਾ ਦੁਰਪਯੋਗ ਕੀਤਾ ਹੈ। ਇਸ ਵਜ੍ਹਾ ਨਾਲ Google + API ਨੂੰ ਇਸ ਬਗ ਦੇ ਬਾਰੇ ਵਿਚ ਜਾਣਕਾਰੀ ਮਿਲਣ ਦੇ 90 ਦਿਨਾਂ ਤੋਂ ਬਾਅਦ ਬੰਦ ਕਰ ਦਿਤਾ ਜਾਵੇਗਾ। ਇਸ ਨਵੇਂ ਬਗ ਦੀ ਵਜ੍ਹਾ ਨਾਲ ਕਰੀਬ 5.2 ਕਰੋੜ ਯੂਜ਼ਰ ਪ੍ਰਭਾਵਿਤ ਹੋਏ ਹਨ।
Google +
ਤੁਹਾਨੂੰ ਦੱਸ ਦਈਏ ਕਿ API ਦੀ ਵਜ੍ਹਾ ਨਾਲ ਐਪ ਡਿਵੈਲਪਰਜ਼ ਨੂੰ ਯੂਜ਼ਰ ਦੇ ਪੂਰੇ ਪ੍ਰੋਫਾਈਲ ਦਾ ਅਕਸੈਸ ਸੀ ਚਾਹੇ ਯੂਜ਼ਰ ਨੇ ਅਪਣੇ ਪ੍ਰੋਫਾਈਲ ਨੂੰ ਪ੍ਰਾਈਵੇਟ ਕੀਤਾ ਹੋਵੇ। API ਦੀ ਵਜ੍ਹਾ ਨਾਲ ਡਿਵੈਲਪਰਜ਼ ਯੂਜ਼ਰ ਦੇ ਨਾਮ, ਈ - ਮੇਲ, ਵਪਾਰ, ਉਮਰ ਆਦਿ ਦਾ ਪਤਾ ਲਗਾ ਸਕਦੇ ਸਨ। Google ਦੇ ਬਲੌਗ ਦੇ ਮੁਤਾਬਕ ਇਸ ਬਗ ਦੀ ਵਜ੍ਹਾ ਨਾਲ ਯੂਜ਼ਰ ਦੀ ਵਿੱਤੀ ਜਾਣਕਾਰੀ, ਨੈਸ਼ਨਲ ਆਈਡੀ ਨੰਬਰ ਆਦਿ ਦੀ ਜਾਣਕਾਰੀ ਡਿਵੈਲਪਰ ਨੂੰ ਨਹੀਂ ਮਿਲੀ ਹੈ। Google ਨੇ ਇਸ ਬਗ ਦੇ ਬਾਰੇ ਵਿਚ ਯੂਜ਼ਰ ਨੂੰ ਨੋਟੀਫਾਈ ਕਰਨਾ ਸ਼ੁਰੂ ਕਰ ਦਿਤਾ ਹੈ।