
ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਸ਼ੁੱਕਰਵਾਰ ਨੂੰ ਕੰਪਨੀ ਦੇ ਡਾਇਰੈਕਟਰ ਬੋਰਡ ਤੋਂ ਅਸਤੀਫ਼ਾ ਦੇ ਦਿੱਤਾ।
ਨਵੀਂ ਦਿੱਲੀ: ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਸ਼ੁੱਕਰਵਾਰ ਨੂੰ ਕੰਪਨੀ ਦੇ ਡਾਇਰੈਕਟਰ ਬੋਰਡ ਤੋਂ ਅਸਤੀਫ਼ਾ ਦੇ ਦਿੱਤਾ। ਇਸ ਦੇ ਪਿੱਛੇ ਬਿਲ ਗੇਟਸ ਦੇ ਸਮਾਜਿਕ ਕੰਮਾਂ ਨੂੰ ਜ਼ਿਆਦਾ ਸਮਾਂ ਦੇਣ ਦੀ ਵਜ੍ਹਾ ਦੱਸੀ ਗਈ ਹੈ।
File Photo
64 ਸਾਲਾ ਬਿਲ ਗੇਟਸ ਨੇ ਇਕ ਦਹਾਕੇ ਪਹਿਲਾਂ ਵੀ ਕੰਪਨੀ ਦੇ ਰੋਜ਼ਾਨਾ ਦੇ ਕੰਮਾਂ ਵਿਚ ਸ਼ਾਮਲ ਹੋਣਾ ਬੰਦ ਕਰ ਦਿੱਤਾ ਸੀ। ਮਾਈਕ੍ਰੋਸਾਫਟ ਸੀਈਓ ਸੱਤਿਆ ਨਡੇਲਾ ਨੇ ਕਿਹਾ, ‘ਬਿਲ ਗੇਟਸ ਦੇ ਨਾਲ ਕੰਮ ਕਰਨਾ ਅਤੇ ਸਿੱਖਣਾ ਬਹੁਤ ਵੱਡੇ ਸਨਮਾਨ ਦੀ ਗੱਲ਼ ਹੈ। ਉਹਨਾਂ ਨੇ ਕੰਪਨੀ ਦੀ ਸਥਾਪਨਾ ਸਾਫਟਵੇਅਰ ਅਤੇ ਚੁਣੌਤੀਆਂ ਨੂੰ ਹੱਲ਼ ਕਰਨ ਦੇ ਜਨੂਨ ਦੇ ਨਾਲ ਕੀਤੀ ਸੀ’।
Bill Gates
ਨਡੇਲਾ ਨੇ ਕਿਹਾ ਕਿ ਮਾਈਕ੍ਰੋਸਾਫਟ ਸਲਾਹਕਾਰ ਦੇ ਰੂਪ ਵਜੋਂ ਬਿਲ ਗੇਟਸ ਤੋਂ ਸਲਾਹ ਲੈਂਦਾ ਰਹੇਗਾ। ਉਹਨਾਂ ਨੇ ਕਿਹਾ, ‘ਮੈਂ ਬਿਲ ਗੇਟਸ ਦੀ ਦੋਸਤੀ ਲਈ ਸ਼ੁਕਰਗੁਜ਼ਾਰ ਹਾਂ ਅਤੇ ਉਹਨਾਂ ਦੇ ਨਾਲ ਕੰਮ ਕਰਨਾ ਜਾਰੀ ਰੱਖਣਾ ਚਾਹੁੰਦਾ ਹਾਂ’। ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਦੇ ਨਾਲ ਬਿਲ ਗੇਟਸ ਤਕਨੀਕੀ ਸਲਾਹਕਾਰ ਦੇ ਰੂਪ ਵਿਚ ਕੰਮ ਕਰਦੇ ਰਹਿਣਗੇ।
Microsoft
ਦੱਸ ਦਈਏ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿਚ ਲਗਾਤਾਰ ਸ਼ੁਮਾਰ ਰਹੇ ਬਿਲ ਗੇਟਸ ਨੇ ਸਾਲ 1975 ਵਿਚ ਪਾਲ ਐਲਨ ਦੇ ਨਾਲ ਮਿਲ ਕੇ ਮਾਈਕ੍ਰੋਸਾਫਟ ਦੀ ਸਥਾਪਨਾ ਕੀਤੀ ਸੀ। ਬਿਲ ਗੇਟਸ ਨੇ ਸਾਲ 2000 ਵਿਚ ਮਾਈਕ੍ਰਸਾਫਟ ਦੇ ਸੀਈਓ ਦਾ ਅਹੁਦਾ ਛੱਡ ਦਿੱਤਾ ਸੀ। ਉੱਥੇ ਹੀ ਕੰਪਨੀ ਦੇ ਵਰਤਮਾਨ ਸੀਈਓ ਸੱਤਿਆ ਨਡੇਲਾ ਸਾਲ 2014 ਵਿਚ ਮਾਈਕ੍ਰੋਸਾਫਟ ਦੇ ਤੀਜੇ ਸੀਈਓ ਬਣੇ ਸੀ।