
ਸੋਸ਼ਲ ਮੀਡਿਆ ਕੰਪਨੀ ਫ਼ੇਸਬੁਕ ਨੇ ਕੈਮਬ੍ਰਿਜ ਐਨਾਲਿਟਿਕਾ ਵਲੋਂ ਯੂਜ਼ਰਜ਼ ਦੇ ਡਾਟਾ ਦੀ ਗ਼ਲਤ ਵਰਤੋਂ ਕਰਨ ਤੋਂ ਬਾਅਦ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਇਸ ਦੇ ਤਹਿਤ...
ਸੋਸ਼ਲ ਮੀਡਿਆ ਕੰਪਨੀ ਫ਼ੇਸਬੁਕ ਨੇ ਕੈਮਬ੍ਰਿਜ ਐਨਾਲਿਟਿਕਾ ਵਲੋਂ ਯੂਜ਼ਰਜ਼ ਦੇ ਡਾਟਾ ਦੀ ਗ਼ਲਤ ਵਰਤੋਂ ਕਰਨ ਤੋਂ ਬਾਅਦ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਇਸ ਦੇ ਤਹਿਤ ਫ਼ੇਸਬੁਕ ਨੇ ਡਾਟਾ ਚੋਰੀ ਕਰ ਉਨ੍ਹਾਂ ਦੀ ਗ਼ਲਤ ਵਰਤੋਂ ਕਰਨ ਵਾਲੇ 200 ਐਪ ਨੂੰ ਅਪਣੇ ਪਲੇਟਫ਼ਾਰਮ ਤੋਂ ਹਟਾ ਦਿਤਾ ਹੈ। ਨਵੀਂ ਯੋਜਨਾਵਾਂ ਤਹਿਤ ਫ਼ੇਸਬੁਕ ਨੇ ਇਹ ਕਦਮ ਚੁੱਕਿਆ ਹੈ।
Facebook
ਫ਼ੇਸਬੁਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਡਾਟਾ ਚੋਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਟਾ ਦੀ ਗ਼ਲਤ ਵਰਤੋਂ ਕਰਨ ਵਾਲੇ ਐਪ ਦੀ ਜਾਂਚ ਕਰਨ ਦੀ ਗੱਲ ਕਹੀ ਸੀ। ਇਸ ਦਾ ਟੀਚਾ ਯੂਜ਼ਰਜ਼ ਤਕ ਇਸ ਐਪ ਦੀ ਪਹੁੰਚ ਨੂੰ ਘਟਾਉਣਾ ਸੀ। ਫ਼ੇਸਬੁਕ ਦੇ ਉਤਪਾਦ ਸਾਂਝੇ ਉਪ-ਪ੍ਰਧਾਨ ਇਮ ਆਰਕਿਬੋਂਗ ਨੇ ਦਸਿਆ ਕਿ ਜਾਂਚ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ।
Facebook
ਇਹ ਕੰਮ ਦੋ ਪੜਾਵਾਂ 'ਚ ਕੀਤਾ ਜਾਵੇਗਾ। ਪਹਿਲੇ ਪੜਾਅ 'ਚ ਫ਼ੇਸਬੁਕ ਡਾਟਾ ਤਕ ਪਹੁੰਚ ਰੱਖਣ ਵਾਲੇ ਇਕ - ਇਕ ਐਪ ਦੀ ਜਾਂਚ ਹੋ ਰਹੀ ਹੈ। ਦੂਜੇ ਪੜਾਅ ਤਹਿਤ ਜਿੱਥੇ ਸਾਨੂੰ ਸ਼ਕ ਹੋਵੇਗਾ, ਅਸੀਂ ਪੁੱਛਗਿਛ ਕਰਾਂਗੇ। ਇਸ ਦੌਰਾਨ ਅਜਿਹੇ ਐਪ ਅਤੇ ਉਸ ਕੋਲ ਮੌਜੂਦ ਡਾਟਾ ਅਤੇ ਉਸ ਦੀ ਪਹੁੰਚ ਨੂੰ ਲੈ ਕੇ ਸਵਾਲ - ਜਵਾਬ ਕੀਤੇ ਜਾਣਗੇ।