
ਪ੍ਰੀ - ਮਾਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਹੌਲੀ - ਹੌਲੀ ਇਹ ਸਾਰੀਆਂ ਜਗ੍ਹਾ 'ਤੇ ਪਹੁੰਚ ਰਿਹਾ ਹੈ ।
ਪ੍ਰੀ - ਮਾਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਹੌਲੀ - ਹੌਲੀ ਇਹ ਸਾਰੀਆਂ ਜਗ੍ਹਾ 'ਤੇ ਪਹੁੰਚ ਰਿਹਾ ਹੈ । ਮੀਂਹ ਜਿਥੇ ਗਰਮੀ ਤੋਂ ਰਾਹਤ ਦੇ ਕੇ ਸਾਨੂੰ ਥੋੜਾ ਅਰਾਮ ਦਿੰਦਾ ਹੈ, ਉਥੇ ਇਸ ਨਾਲ ਦੋਪਹੀਆਂ ਵਾਹਨਾਂ ਵਾਲਿਆਂ ਨੂੰ ਮੁਸੀਬਤਾਂ ਝੱਲਣੀਆਂ ਪੈਦੀਂਆਂ ਹਨ। ਬਾਰਿਸ਼ ਵਾਲਾ ਮੌਸਮ ਹੋਣ 'ਤੇ ਪਹਿਲਾਂ ਹੀ ਇੱਕ ਫਿਕਰ ਜਾ ਪੈਦਾ ਹੋ ਜਾਂਦਾ ਹੈ ਕਿ ਹੁਣ ਸਫ਼ਰ ਕਿਸ ਤਰ੍ਹਾਂ ਤੈਅ ਕੀਤਾ ਜਾਵੇਗਾ ਜਾ ਫੇਰ ਬਾਇਕ ਅਤੇ ਸਕੂਟਰ 'ਤੇ ਰੇਨਕੋਟ ਪਾ ਕੇ ਜਾਣਾ ਪਵੇਗਾ।
This kit protects two-wheelers from rain
ਕਈ ਵਾਰ ਰੇਨਕੋਟ ਪਾਉਣ ਤੋਂ ਬਾਅਦ ਵੀ ਅਸੀਂ ਬਾਰਿਸ਼ ਤੋਂ ਨਹੀਂ ਬਚ ਪਾਉਂਦੇ ਤੇ ਬੁਰੀ ਤਰਾਂ ਭਿੱਜ ਜਾਂਦੇ ਹਾਂ। ਅਜਿਹੇ ਵਿਚ ਜ਼ਰੂਰੀ ਹੈ ਕਿ ਕੋਈ ਅਜਿਹੀ ਚੀਜ਼ ਹੋਵੇ ਜਿਸ ਦੇ ਨਾਲ ਬਾਇਕ 'ਤੇ ਅੱਗੇ ਅਤੇ ਪਿੱਛੇ ਬੈਠਣ ਵਾਲੇ ਦੋਨੋਂ ਲੋਕ ਮੀਂਹ ਤੋਂ ਬਚ ਜਾਣ , ਤਾਂ ਫੇਰ ਅਸੀਂ ਅੱਜ ਤੁਹਾਨੂੰ ਐਸੀ ਚੀਜ਼ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਬਾਰਿਸ਼ 'ਚ ਵੀ ਆਪਣੇ ਦੋਪਹੀਆ ਵਾਹਨ 'ਤੇ ਵੀ ਆਰਾਮਦਾਇਕ ਸਫ਼ਰ ਕਰ ਸਕੋਗੇ। ਆਓ ਜਾਣਦੇ ਹਾਂ ਫੇਰ ਐਸੀ ਕੀ ਚੀਜ਼ ਹੈ, ਜੋ ਤੁਹਾਨੂੰ ਐਸੀ ਸੁਰਖਿਆ ਪ੍ਰਦਾਨ ਕਰੇਗੀ।
This kit protects two-wheelers from rain
# ਮੀਂਹ ਤੋਂ ਬਚਾਏਗਾ ਰੇਨ ਕਵਰ
- ਬਾਇਕ ਅਤੇ ਸਕੂਟਰ 'ਤੇ ਮੀਂਹ ਤੋਂ ਬਚਿਆ ਜਾ ਸਕੇ ਇਸ ਦੇ ਲਈ ਖਾਸ ਰੇਨ ਕਵਰ ਬਣਾਏ ਗਏ ਹਨ ।
- ਇਨ੍ਹਾਂ ਨੂੰ ਸੰਨ ਰੂਫ ਕਵਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ । ਇਹ ਪੂਰੀ ਤਰ੍ਹਾਂ ਨਾਲ ਪਾਣੀ ਤੋਂ ਬਚਾਉਂਦੇ ਹਨ ।
- ਕਵਰ ਨੂੰ ਬਾਇਕ ਜਾਂ ਸਕੂਟਰ 'ਚ ਸੌਖ ਨਾਲ ਇੰਸਟਾਲ ਕੀਤਾ ਜਾ ਸਕਦਾ ਹੈ ।
This kit protects two-wheelers from rain
- ਇਹਨਾਂ ਵਿਚ ਅੱਗੇ ਅਤੇ ਪਿੱਛੇ ਤੋਂ ਟਰਾਂਸਪੇਰੇਂਟ ਪਾਲੀਥਿਨ ਹੁੰਦੀ ਹੈ, ਉਥੇ ਹੀ ਉਤੇ ਪੈਰਾਸ਼ੂਟ ਕੱਪੜੇ ਦੀ ਰੂਫ ਹੁੰਦੀ ਹੈ ।
- ਇਹ ਬਾਇਕ ਜਾਂ ਸਕੂਟਰ ਨੂੰ ਸੀਟ ਤੱਕ ਕਵਰ ਕਰ ਲੈਂਦਾ ਹੈ । ਜਿਸਦੇ ਨਾਲ ਮੀਂਹ ਦਾ ਪਾਣੀ ਅੰਦਰ ਨਹੀਂ ਜਾ ਪਾਉਂਦਾ।
- ਪੈਰ ਮੀਂਹ ਵਿੱਚ ਜ਼ਰੂਰ ਭਿੱਜ ਜਾਂਦੇ ਹਨ । ਇਸ ਕਵਰ ਨੂੰ ਸੌਖ ਨਾਲ ਕੱਢ ਕੇ ਵੱਖ ਵੀ ਕਰ ਸਕਦੇ ਹੋ।
This kit protects two-wheelers from rain
- ਇਹਨਾਂ ਦੀ ਆਨਲਾਇਨ ਪ੍ਰਾਇਸ ਕਰੀਬ 900 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ।
- ਇਕ ਹੀ ਕਵਰ ਨੂੰ ਬਾਇਕ ਅਤੇ ਸਕੂਟਰ ਉਤੇ ਯੂਜ ਕਰ ਸਕਦੇ ਹੋ ।