Whatsapp ਨੇ ਮਹੀਨੇ 'ਚ ਇਤਰਾਜ਼ਯੋਗ ਸਮੱਗਰੀ ਵਾਲੇ 20 ਲੱਖ ਤੋਂ ਜ਼ਿਆਦਾ ਭਾਰਤੀ ਖਾਤਿਆਂ 'ਤੇ ਲਾਈ ਰੋਕ
Published : Jul 16, 2021, 12:03 pm IST
Updated : Jul 16, 2021, 12:03 pm IST
SHARE ARTICLE
WhatsApp bans 20 lakh Indian users
WhatsApp bans 20 lakh Indian users

ਵਟਸਐਪ ਵੱਲੋਂ ਜਾਰੀ ਰਿਪੋਰਟ ਵਿਚ ਦੱਸਿਆ ਗਿਆ ਕਿ ਕੰਪਨੀ  ਨੇ 20 ਲੱਖ ਤੋਂ ਵੱਧ ਭਾਰਤੀ ਵਟਸਐਪ ਖਾਤਿਆਂ ’ਤੇ ਪਾਬੰਦੀ ਲਗਾਈ ਹੈ।

ਨਵੀਂ ਦਿੱਲੀ: ਵਟਸਐਪ (WhatsApp ) ਵੱਲੋਂ ਜਾਰੀ ਰਿਪੋਰਟ ਵਿਚ ਦੱਸਿਆ ਗਿਆ ਕਿ ਕੰਪਨੀ  ਨੇ 20 ਲੱਖ ਤੋਂ ਵੱਧ ਭਾਰਤੀ ਵਟਸਐਪ ਖਾਤਿਆਂ (WhatsApp bans 20 lakh Indian users) ਤੇ ਪਾਬੰਦੀ ਲਗਾਈ ਹੈ। ਦਰਅਸਲ ਸੋਸ਼ਲ ਮੀਡੀਆ ਕੰਪਨੀਆਂ ’ਤੇ ਭਾਰਤ ਦੇ ਨਵੇਂ ਆਈਟੀ ਕਾਨੂੰਨ (New IT Rules India) ਦਾ ਅਸਰ ਦਿਖਾਈ ਦੇਣ ਲੱਗਿਆ ਹੈ। ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਵਟਸਐਪ ਨੇ ਇਹ ਜਾਣਕਾਰੀ ਆਪਣੀ ਪਹਿਲੀ ਪਾਲਣਾ ਰਿਪੋਰਟ ਵਿਚ ਦਿੱਤੀ ਹੈ।

WhatsappWhatsapp

ਹੋਰ ਪੜ੍ਹੋ: Weather Update: ਹਿਮਾਚਲ ’ਚ ਤਿੰਨ ਦਿਨ ਲਈ ਭਾਰੀ ਮੀਂਹ ਦਾ ਅਲਰਟ

ਕੰਪਨੀ ਮੁਤਾਬਕ ਇਸ ਸਾਲ 15 ਮਈ ਤੋਂ 15 ਜੂਨ ਵਿਚਾਲੇ ਭਾਰਤ ਵਿਚ 20 ਲੱਖ ਖਾਤਿਆਂ ’ਤੇ ਰੋਕ ਲਗਾਈ ਗਈ ਹੈ। ਇਸ ਦੌਰਾਨ ਕੰਪਨੀ ਨੂੰ ਸ਼ਿਕਾਇਤ ਦੀਆਂ 345 ਰਿਪੋਰਟਾਂ ਮਿਲੀਆਂ ਹਨ। ਵਟਸਐਪ ਦੁਨੀਆਂ ਭਰ ਵਿਚ ਹਰ ਮਹੀਨੇ ਔਸਤਨ ਕਰੀਬ 80 ਲੱਖ ਖਾਤਿਆਂ ’ਤੇ ਰੋਕ ਲਗਾ ਰਿਹਾ ਹੈ। ਵਟਸਐਪ (20 Lakh Indian WhatsApp Accounts Banned) ਤੋਂ ਇਲਾਵਾ ਗੂਗਲ, ਕਰੂ, ਟਵਿਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਕੰਪਨੀਆਂ ਨੇ ਵੀ ਅਪਣੀ ਪਾਲਣਾ ਰਿਪੋਰਟ ਸੌਂਪੀ ਹੈ।

WhatsApp payments: How to setup, send and receive moneyWhatsApp

ਹੋਰ ਪੜ੍ਹੋ: ‘ਬਾਲਿਕਾ ਵਧੂ’ ਵਿਚ ਦਾਦੀ ਦੀ ਭੂਮਿਕਾ ਨਿਭਾਉਣ ਵਾਲੀ ਸੁਰੇਖਾ ਸੀਕਰੀ ਦਾ ਦੇਹਾਂਤ

ਕੰਪਨੀ ਨੇ ਸਪੱਸ਼ਟ ਕੀਤਾ ਕਿ 95% ਤੋਂ ਵੱਧ ਅਜਿਹੀਆਂ ਪਾਬੰਦੀਆਂ ਆਟੋਮੈਟਿਕ ਜਾਂ ਬਲਕ ਮੈਸੇਜਿੰਗ (ਸਪੈਮ) ਦੀ ਅਣਉਚਿਤ ਵਰਤੋਂ ਕਾਰਨ ਲਗਾਈਆਂ ਗਈਆਂ ਹਨ। ਵਟਸਐਪ ਨੇ ਦੱਸਿਆ ਕਿ 2019 ਤੋਂ ਬਲਾਕਡ ਖਾਤਿਆਂ ਦੀ ਗਿਣਤੀ ਵਧੀ ਹੈ ਕਿਉਂਕਿ ਕੰਪਨੀ ਦੇ ਐਡਵਾਂਸਡ ਸਿਸਟਮ ਅਜਿਹੇ ਹੋਰ ਖਾਤਿਆਂ ਦਾ ਪਤਾ ਲਗਾਉਣ ਵਿਚ ਸਹਾਇਤਾ ਕਰ ਰਹੇ ਹਨ।

WhatsAppWhatsApp

ਹੋਰ ਪੜ੍ਹੋ: ਸਾਨੀਆ ਮਿਰਜ਼ਾ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਬਣੀ ਤੀਜੀ ਭਾਰਤੀ ਮਸ਼ਹੂਰ ਹਸਤੀ 

ਦੱਸ ਦਈਏ ਕਿ ਨਵੇਂ ਇਨਫਾਰਮੇਸ਼ਨ ਟੈਕਨੋਲੋਜੀ ਦੇ ਨਿਯਮਾਂ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਵੱਲੋਂ ਇਹ ਰਿਪੋਰਟ ਸੌਂਪਣੀ ਲਾਜ਼ਮੀ ਕਰ ਦਿੱਤੀ ਗਈ ਹੈ। ਨਵੇਂ ਨਿਯਮਾਂ ਤਹਿਤ 50 ਲੱਖ ਤੋਂ ਵੱਧ ਉਪਭੋਗਤਾਵਾਂ ਵਾਲੇ ਵੱਡੇ ਡਿਜ਼ੀਟਲ ਪਲੇਟਫਾਰਮ ਵੱਲੋਂ ਹਰ ਮਹੀਨੇ ਪਾਲਣਾ ਰਿਪੋਰਟ ਪ੍ਰਕਾਸ਼ਤ ਕਰਨਾ ਜ਼ਰੂਰੀ ਹੈ। ਇਸ ਰਿਪੋਰਟ ਵਿਚ ਅਜਿਹੀਆਂ ਕੰਪਨੀਆਂ ਲਈ ਉਹਨਾਂ ਨੂੰ ਮਿਲਣ ਵਾਲੀਆਂ ਸ਼ਿਕਾਇਤਾਂ ਅਤੇ ਉਹਨਾਂ 'ਤੇ ਕੀਤੀ ਜਾਣ ਵਾਲੀ ਕਾਰਵਾਈ ਦਾ ਜ਼ਿਕਰ ਕਰਨਾ ਜ਼ਰੂਰੀ ਹੈ।

ਹੋਰ ਪੜ੍ਹੋ: ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਭਾਈ ਤਾਰੂ ਸਿੰਘ ਜੀ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement