
ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ ਨੇ ਹਾਲ ਹੀ ਵਿਚ ਸੋਧ ਮੋਬਾਇਲ ਨੰਬਰ ਪੋਰਟਬਿਲਿਟੀ ਪ੍ਰਕਿਰਿਆ ਦੇ ਸਬੰਧ ਵਿਚ ਜਨਤਕ ਨੋਟਿਸ ਜਾਰੀ ਕੀਤਾ ਸੀ।
ਨਵੀਂ ਦਿੱਲੀ: ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ ਨੇ ਹਾਲ ਹੀ ਵਿਚ ਸੋਧ ਮੋਬਾਇਲ ਨੰਬਰ ਪੋਰਟਬਿਲਿਟੀ ਪ੍ਰਕਿਰਿਆ ਦੇ ਸਬੰਧ ਵਿਚ ਜਨਤਕ ਨੋਟਿਸ ਜਾਰੀ ਕੀਤਾ ਸੀ। TRAI (Telecom Regulatory Authority of India)ਮੁਤਾਬਕ 16 ਦਸੰਬਰ ਯਾਨੀ ਅੱਜ ਤੋਂ ਮੋਬਾਇਲ ਨੰਬਰ ਪੋਰਟਬਿਲਿਟੀ ਦੀ ਪ੍ਰਕਿਰਿਆ ਅਸਾਨ ਹੋ ਜਾਵੇਗੀ।
File Photo
ਇਸ ਤੋਂ ਬਾਅਦ ਕੋਈ ਵੀ ਯੂਜ਼ਰ ਅਪਣੇ ਅਪਰੇਟਰ ਨੂੰ ਅਸਾਨੀ ਨਾਲ ਬਦਲ ਸਕਦਾ ਹੈ। ਇਸ ਦੇ ਲਈ ਉਹਨਾਂ ਨੂੰ ਮੋਬਾਇਲ ਨੰਬਰ ਨਹੀਂ ਬਦਲਣਾ ਹੋਵੇਗਾ। ਟ੍ਰਾਈ (Telecom Regulatory Authority of India) ਨੇ ਇਸ ਨਵੀਂ ਪ੍ਰਕਿਰਿਆ ਵਿਚ ਯੂਨਿਕ ਪੋਰਟਿੰਗ ਕੋਡ (ਯੂਪੀਸੀ) ਦੇ ਕ੍ਰਿਏਸ਼ਨ ਦੀ ਸ਼ਰਤ ਲੈ ਕੇ ਆਇਆ ਹੈ। ਨਵੇਂ ਨਿਯਮ ਤਹਿਤ ਹੁਣ ਸਰਵਿਸ ਏਰੀਆ ਅੰਦਰ ਜੇਕਰ ਕੋਈ ਪੋਰਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ 3 ਵਰਕਿੰਗ ਡੇ ਵਿਚ ਪੂਰਾ ਕਰਨਾ ਪਵੇਗਾ।
File Photo
ਉੱਥੇ ਹੀ ਇਕ ਸਰਕਲ ਤੋਂ ਦੂਜੇ ਸਰਕਲ ਵਿਚ ਪੋਰਟ ਹੋਣ ਦੀ ਪ੍ਰਕਿਰਿਆ 5 ਵਰਕਿੰਗ ਦਿਨਾਂ ਵਿਚ ਪੂਰੀ ਹੋਵੇਗੀ। ਟ੍ਰਾਈ (Telecom Regulatory Authority of India) ਨੇ ਸਪੱਸ਼ਟ ਕੀਤਾ ਹੈ ਕਿ ਕਾਰਪੋਰੇਟ ਮੋਬਾਈਲ ਕਨੈਕਸ਼ਨਾਂ ਦੀ ਪੋਰਟਿੰਗ ਦੀ ਸਮਾਂ ਸੀਮਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨਵੀਂ ਪ੍ਰਕਿਰਿਆ ਅੱਜ ਤੋਂ ਲਾਗੂ ਹੋ ਗਈ ਹੈ।
File Photo
ਮੋਬਾਇਲ ਗ੍ਰਾਹਕ ਯੂਪੀਸੀ ਨੂੰ ਕ੍ਰਿਏਟ ਕਰ ਸਕਣਗੇ ਅਤੇ ਮੋਬਾਇਲ ਨੰਬਰ ਪੋਰਟਿੰਗ ਪ੍ਰਕਿਰਿਆ ਦਾ ਲਾਭ ਲੈ ਸਕਣਗੇ। ਨਵੀਂ ਪ੍ਰਕਿਰਿਆ ਦੇ ਨਿਯਮ ਤੈਅ ਕਰਦੇ ਹੋਏ ਟ੍ਰਾਈ ਨੇ ਕਿਹਾ ਕਿ ਅਲੱਗ-ਅਲੱਗ ਸ਼ਰਤਾਂ ਦੀ ਸਕਾਰਾਤਮਕ ਪ੍ਰਵਾਨਗੀ ਨਾਲ ਹੀ ਯੂਪੀਸੀ ਕ੍ਰਿਏਟ ਕੀਤਾ ਜਾ ਸਕੇਗਾ। ਉਦਾਹਰਣ ਲਈ ਪੋਸਟ ਪੇਡ ਮੋਬਾਇਲ ਕਨੈਕਸ਼ਨ ਦੇ ਮਾਮਲੇ ਵਿਚ ਗਾਹਕਾਂ ਨੂੰ ਅਪਣੇ ਬਕਾਇਆ ਬਾਰੇ ਸਬੰਧਤ ਅਪਰੇਟਰ ਤੋਂ ਸਰਟੀਫਿਕੇਟ ਲੈਣਾ ਪਵੇਗਾ।