
ਫੇਸਬੁੱਕ ਹੁਣ ਵੀਡੀਓ ਕਾਲਿੰਗ ਪਲੇਟਫਾਰਮ ਜ਼ੂਮ ਨੂੰ ਟੱਕਰ ਦੇਣ ਲਈ ਨਵੇਂ ਫੀਚਰ ਲੈ ਕੇ ਆ ਰਿਹਾ ਹੈ।
ਨਵੀਂ ਦਿੱਲੀ: ਫੇਸਬੁੱਕ ਹੁਣ ਵੀਡੀਓ ਕਾਲਿੰਗ ਪਲੇਟਫਾਰਮ ਜ਼ੂਮ ਨੂੰ ਟੱਕਰ ਦੇਣ ਲਈ ਨਵੇਂ ਫੀਚਰ ਲੈ ਕੇ ਆ ਰਿਹਾ ਹੈ। ਹੁਣ ਮੈਸੇਂਜਰ ਵਿਚ ਵੀ ਇਕ ਅਜਿਹਾ ਫੀਚਰ ਜੋੜਿਆ ਗਿਆ ਹੈ ਜੋ ਜ਼ੂਮ ਵੀਡੀਓ ਕਾਲਿੰਗ ਪਲੇਟਫਾਰਮ ਨਾਲ ਮਿਲਦਾ-ਜੁਲਦਾ ਹੈ। ਹੁਣ ਮੈਸੇਂਜਰ ਵਿਚ ਵੀ ਵੀਡੀਓ ਕਾਲਿੰਗ ਦੌਰਾਨ ਤੁਸੀਂ ਸਕਰੀਨ ਸ਼ੇਅਰ ਕਰ ਸਕੋਗੇ।
Facebook
ਇਸ ਫੀਚਰ ਨੂੰ ਐਂਡ੍ਰਾਇਡ ਅਤੇ ਆਈਓਐਸ ਦੇ ਮੈਸੇਂਜਰ ਐਪ ਵਿਚ ਦਿੱਤਾ ਜਾਵੇਗਾ। ਇਸ ਦੇ ਤਹਿਤ ਗਰੁੱਪ ਵੀਡੀਓ ਕਾਲ ਜਾਂ ਫਿਰ ਵਨ ਆਨ ਵਨ ਵੀਡੀਓ ਕਾਲ ਦੌਰਾਨ ਇਕ ਦੂਜੇ ਦੇ ਨਾਲ ਸਕਰੀਨ ਸ਼ੇਅਰ ਕੀਤੀ ਜਾ ਸਕੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਸ਼ੁਰੂ ਹੋਏ ਲੌਕਡਾਊਨ ਤੋਂ ਬਾਅਦ ਹੀ ਵੀਡੀਓ ਕਾਲਿੰਗ ਪਲੇਟਫਾਰਮ ਦੀ ਮੰਗ ਤੇਜ਼ੀ ਨਾਲ ਵਧੀ ਹੈ।
Messenger
ਇਸ ਦੇ ਚਲਦਿਆਂ ਫੇਸਬੁੱਕ ਨੇ ਵੀ ਮੈਸੇਂਜਰ ਦੇ ਗਰੁੱਪ ਵੀਡੀਓ ਕਾਲਿੰਗ ਸਰਵਿਸ ਰੂਮ ਦੀ ਸ਼ੁਰੂਆਤ ਕੀਤੀ ਸੀ। ਇਸ ਸਕਰੀਨ ਸ਼ੇਅਰਿੰਗ ਫੀਚਰ ਨੂੰ 8 ਲੋਕਾਂ ਨਾਲ ਵੀਡੀਓ ਕਾਲਿੰਗ ਦੌਰਾਨ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਰੂਮਸ ਦੀ ਗੱਲ਼ ਕਰੀਏ ਤਾਂ ਇੱਥੇ 16 ਲੋਕਾਂ ਦੇ ਨਾਲ ਸਕਰੀਨ ਸ਼ੇਅਰ ਕੀਤੀ ਜਾ ਸਕਦੀ ਹੈ।
Zoom App
ਮੈਸੇਂਜਰ ਵਿਚ ਦਿੱਤੇ ਜਾਣ ਵਾਲੇ ਸਕਰੀਨ ਸ਼ੇਅਰ ਫੀਚਰ ਦੀ ਗੱਲ਼ ਕਰੀਏ ਤਾਂ ਇਸ ਦੇ ਤਹਿਤ ਤੁਸੀਂ ਵੀਡੀਓ ਕਾਲਿੰਗ ਵਿਚ ਹਿੱਸਾ ਲੈ ਰਹੇ ਲੋਕਾਂ ਨੂੰ ਅਪਣੇ ਸਮਾਰਟਫੋਨ ਦੀ ਸਕਰੀਨ ਦਿਖਾ ਸਕੋਗੇ। ਉਦਾਹਰਣ ਦੇ ਤੌਰ ‘ਤੇ ਜੇਕਰ ਤੁਸੀਂ ਕੋਈ ਵੀਡੀਓ ਦੇਖ ਰਹੇ ਹੋ ਜਾਂ ਫਿਰ ਕੋਈ ਪ੍ਰਜੈਕਟ ਦੇਖ ਰਹੇ ਹੋ ਤਾਂ ਤੁਸੀਂ ਸਕਰੀਨ ਸ਼ੇਅਰਿੰਗ ਦੇ ਜ਼ਰੀਏ ਗਰੁੱਪ ਕਾਲਿੰਗ ਨਾਲ ਜੁੜੇ ਲੋਕਾਂ ਦੇ ਨਾਲ ਸਕਰੀਨ ਸ਼ੇਅਰ ਕਰ ਸਕੋਗੇ।
Video calling
ਸਕਰੀਨ ਸ਼ੇਅਰਿੰਗ ਦਾ ਇਹ ਫੀਚਰ ਨਾ ਸਿਰਫ ਮੋਬਾਈਲ ਐਪ ‘ਤੇ ਉਪਲਬਧ ਹੋਵੇਗਾ ਬਲਕਿ ਮੈਸੇਂਜਰ ਰੂਮ ਵੈੱਬ ‘ਤੇ ਵੀ ਇਸ ਦੀ ਵਰਤੋਂ ਕੀਤੀ ਜਾ ਸਕੇਗੀ। ਯਾਨੀ ਅਜਿਹਾ ਕਰ ਕੇ ਤੁਸੀਂ ਅਪਣੇ ਕੰਪਿਊਟਰ ਦੀ ਸਕਰੀਨ ਵੀ ਸ਼ੇਅਰ ਕਰ ਸਕੋਗੇ।