
ਬ੍ਰਿਟੇਨ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ ਟਰਾਇੰਫ਼ ਨੇ ਭਾਰਤ ਵਿਚ ਅਪਣੀ ਨਵੀਂ ਅਡਵੇਂਚਰ ਟੁਅਰਰ, ਟਾਈਗਰ 800 ਬਾਈਕ ਨੂੰ ਲਾਂਚ ਕੀਤਾ ਹੈ।
ਬ੍ਰਿਟੇਨ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ ਟਰਾਇੰਫ਼ ਨੇ ਭਾਰਤ ਵਿਚ ਅਪਣੀ ਨਵੀਂ ਅਡਵੇਂਚਰ ਟੁਅਰਰ, ਟਾਈਗਰ 800 ਬਾਈਕ ਨੂੰ ਲਾਂਚ ਕੀਤਾ ਹੈ। ਇਸ ਬਾਈਕ ਨੂੰ ਕੰਪਨੀ ਨੇ ਤਿੰਨ ਵਰਜੰਸ ਵਿਚ ਪੇਸ਼ ਕੀਤਾ ਹੈ। ਇਹ ਵਰਜਨ ਹਨ ਟਾਈਗਰ 800 XR, ਟਾਈਗਰ 800 XRx ਅਤੇ ਟਾਈਗਰ 800 XCx। 4 ਕਲਰ ਆਪਸ਼ਨਜ਼ ਦੇ ਨਾਲ ਅਵੇਲੇਬਲ ਇਸ ਬਾਈਕ ਵਿਚ 200 ਤੋਂ ਜ਼ਿਆਦਾ ਬਦਲਾਅ ਕੀਤੇ ਗਏ ਹਨ।2018 Triumph Tiger 800ਟਰਾਇੰਫ਼ ਨੇ ਅਪਣੀ ਨਵੀਂ ਜਨਰੇਸ਼ਨ ਟਾਈਗਰ 800 ਬਾਈਕ ਨੂੰ ਭਾਰਤ ‘ਚ ਲਾਂਚ ਕਰ ਦਿਤਾ ਹੈ। ਨਵੀਂ ਟਾਈਗਰ 800 ‘ਚ 4 ਕਲਰਸ ਦਾ ਆਪਸ਼ਨ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਨੇ ਇਸ ਬਾਈਕ ਦੇ ਲਈ 50 ਤੋਂ ਜ਼ਿਆਦਾ ਐਕਸਸਰੀਜ਼ ਵੀ ਆਫ਼ਰ ਕੀਤਾ ਹੈ, ਜਿਨ੍ਹਾਂ ਨੂੰ ਗਾਹਕ ਅਪਣੀ ਜ਼ਰੂਰਤ ਮੁਤਾਬਕ ਚੁਣ ਕੇ ਵਰਤੋਂ ਕਰ ਸਕਦੇ ਹਨ। ਇਸ ਲਾਂਚ ‘ਤੇ ਬਾਲੀਵੁਡ ਐਕਟਰ ਅਮਿਤ ਸਾਧ ਵੀ ਮੌਜੂਦ ਸੀ ਅਤੇ ਅਮਿਤ ਖ਼ੁਦ ਟਰਾਇੰਫ਼ ਦੇ ਫ਼ੈਨ ਹਨ। ਟਰਾਇੰਫ਼ ਟਾਈਗਰ 800 ਬਾਈਕ 3 ਵਰਜਨ ‘ਚ ਪੇਸ਼ ਕੀਤੀ ਗਈ ਹੈ।
2018 Triumph Tiger 800ਨਵੀਂ Street Triple RS ਬਾਈਕ ਦੀ ਹੀ ਤਰ੍ਹਾਂ 2018 Tiger 800 ਵਿਚ 5 ਇੰਚ ਫੁਲ ਕਲਰ ਟੀਐੱਫ਼ਟੀ ਇੰਸਟਰੂਮੈਂਟ ਕਲਸਟਰ ਵੀ ਦਿਤਾ ਗਿਆ ਹੈ। ਇਸ ‘ਚ ਨਵਾਂ ਫਾਇਵ ਵੇ ਵਿੰਡਸਕਰੀਨ ਅਤੇ ਏਇਰੋ ਡਿਫਿਊਜਰਸ ਵੀ ਹਨ। ਭਾਰਤੀ ਬਾਜ਼ਾਰ ਵਿਚ ਇਸ ਨਵੀਂ ਬਾਈਕ ਦਾ ਮੁਕਾਬਲਾ ਹੋਂਡਾ ਮੋਟਰਸਾਈਕਲ ਦੀ ਅਡਵੇਂਚਰ ਮੋਟਰਸਾਇਕਲ, CRF1000L ਅਫ਼ਰੀਕਾ ਟਵਿਨ, BMW F750 GS , F850 GS ਅਤੇ Ducati Multistrada 950 ਆਦਿ ਨਾਲ ਹੈ। ਇਸ ਸਾਰੀਆਂ ਬਾਈਕਸ ਦੀਆਂ ਕੀਮਤਾਂ 10 ਲੱਖ ਰੁਪਏ ਤੋਂ ਜ਼ਿਆਦਾ ਹਨ।
2018 Triumph Tiger 800ਵੇਰੀਐਂਟਸ ਅਤੇ ਕੀਮਤ-
1. ਟਰਾਇੰਫ਼ ਟਾਈਗਰ 800 XR: 11.76 ਲੱਖ ਰੁਪਏ
2. ਟਰਾਇੰਫ਼ ਟਾਈਗਰ 800 XRx:13.13 ਲੱਖ ਰੁਪਏ
3. ਟਰਾਇੰਫ਼ ਟਾਈਗਰ 800 X3x: 13.76 ਲੱਖ ਰੁਪਏ2018 Triumph Tiger 800ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਨ੍ਹਾਂ ਦੋਹਾਂ ਬਾਈਕਸ ਨੂੰ ਅਗਲੇ ਮਹੀਨੇ ਤਕ ਲਾਂਚ ਕਰ ਸਕਦੀ ਹੈ। ਆਸਟ੍ਰੇਲੀਆ ‘ਚ Interceptor 650 ਦੀ ਕੀਮਤ 10 ਹਜ਼ਾਰ ਡਾਲਰ (ਕਰੀਬ 5 ਲੱਖ ਰੁਪਏ) ਹੈ। ਜਦ ਕਿ Continental GT 650 ਬਾਈਕ ਦੀ ਕੀਮਤ 10,400 ਡਾਲਰ (ਕਰੀਬ 5.2 ਲੱਖ ਰੁਪਏ) ਹੈ। ਇਨ੍ਹਾਂ ਬਾਈਕਸ ਦਾ ਨਿਰਮਾਣ ਭਾਰਤ ‘ਚ ਹੁੰਦਾ ਹੈ ਇਸ ਲਈ ਸਾਨੂੰ ਉਮੀਦ ਹੈ ਕਿ ਕੰਪਨੀ ਇਨ੍ਹਾਂ ਨੂੰ 4 ਲੱਖ ਰੁਪਏ ਦੀ ਕੀਮਤ ‘ਚ ਲਾਂਚ ਕਰੇਗੀ। ਦੋਹਾਂ ਹੀ ਬਾਈਕਸ ‘ਚ 648 ਸੀਸੀ ਦਾ ਪੈਰਲਲ ਟਵਿਨ, ਏਅਰਕੂਲਡ ਇੰਜਣ ਦਿਤਾ ਗਿਆ ਹੈ ਜੋ 7100 ਆਰ.ਪੀ.ਐੱਮ. ‘ਤੇ 47 ਬੀ.ਐੱਚ.ਪੀ. ਦੀ ਤਾਕਤ ਅਤੇ 4000 ਆਰ.ਪੀ.ਐੱਮ. ‘ਤੇ 52 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ।