
ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਰੇਵੇਨਿਊ ਵਿਚ ਕਮੀ ਦੇ ਚਲਦਿਆਂ ਪੈਸੇ ਕਮਾਉਣ ਲਈ ਸਬਸਕ੍ਰਿਪਸ਼ਨ ਮਾਡਲ ਦੇ ਆਪਸ਼ਨ ਦੀ ਤਲਾਸ਼ ਕਰ ਰਹੀ ਹੈ।
ਨਵੀਂ ਦਿੱਲੀ: ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਰੇਵੇਨਿਊ ਵਿਚ ਕਮੀ ਦੇ ਚਲਦਿਆਂ ਪੈਸੇ ਕਮਾਉਣ ਲਈ ਸਬਸਕ੍ਰਿਪਸ਼ਨ ਮਾਡਲ ਦੇ ਆਪਸ਼ਨ ਦੀ ਤਲਾਸ਼ ਕਰ ਰਹੀ ਹੈ। ਟਵਿਟਰ ਦੇ ਫਾਂਊਡਰ ਅਤੇ ਸੀਈਓ ਜੈਕ ਡੋਰਸੀ ਨੇ ਵੀਰਵਾਰ ਨੂੰ ਕਿਹਾ ਕਿ ਕੰਪਨੀ ਪੈਸੇ ਕਮਾਉਣ ਲਈ ਸਬਸਕ੍ਰਿਪਸ਼ਨ ਮਾਡਲ ‘ਤੇ ਵਿਚਾਰ ਕਰ ਰਹੀ ਹੈ ਕਿਉਂਕਿ ਟਵਿਟਰ ਦੀ ਆਮਦਨ ਦਾ ਮੁੱਖ ਸਰੋਤ ਵਿਗਿਆਪਨ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਇਸ ਵਿਚ ਕਮੀ ਦਰਜ ਕੀਤੀ ਗਈ ਹੈ।
Twitter
ਇਸ ਲਈ ਕੰਪਨੀ ਆਮਦਨ ਕਮਾਉਣ ਲਈ ਦੂਜੇ ਵਿਕਲਪ ਦੀ ਤਲਾਸ਼ ਕਰ ਰਹੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਜੈਕ ਡੋਰਸੀ ਨੇ ਨਿਸ਼ਚਿਤ ਤੌਰ ‘ਤੇ ਦੂਜੀ ਤਿਮਾਹੀ ਵਿਚ ਆਮਦਨ ਦੇ ਨਤੀਜਿਆਂ ਨੂੰ ਦੇਖਦੇ ਹੋਏ ਰਣਨੀਤੀ ਬਣਾਉਣ ਸਬੰਧੀ ਸੰਕੇਤ ਦਿੱਤੇ ਹਨ।
Twitter
ਮਾਹਿਰਾਂ ਅਨੁਸਾਰ ਡੇਲੀ ਐਕਟਿਵ ਯੂਜ਼ਰ ਵਿਚ 186 ਮਿਲੀਅਨ ਦਾ ਵਾਧਾ ਦਰਜ ਕਰਨ ਦੇ ਬਾਵਜੂਦ ਵਿਗਿਆਪਨ ਆਮਦਨ ਵਿਚ ਗਿਰਾਵਟ ਦਰਜ ਕੀਤੀ ਗਈ। ਇਕ ਮੀਡੀਆ ਰਿਪੋਰਟ ਅਨੁਸਾਰ ਜੈਕ ਡੋਰਸੀ ਨੇ ਵੀਰਵਾਰ ਨੂੰ ਕਿਹਾ ਹੈ ਕਿ, ‘ਕੰਪਨੀ ਸਬਸਕ੍ਰਿਪਸ਼ਨ ਮਾਡਲ ਦਾ ਟੈਸਟ ਕਰ ਸਕਦੀ ਹੈ’। ਹਾਲਾਂਕਿ ਇਹ ਅਪਣੇ ਸ਼ੁਰੂਆਤੀ ਪੜਾਅ ਵਿਚ ਹੈ ਪਰ ਕੰਪਨੀ ਇਸ ਨੂੰ ਕਦੋਂ ਪੇਸ਼ ਕਰੇਗੀ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
Twitter
ਕੁਝ ਸਮਾਂ ਪਹਿਲਾਂ ਟਵਿਟਰ ਨੇ ਜਾਬ ਲਈ ਇਕ ਐਡ ਪੋਸਟ ਕੀਤਾ ਸੀ ਜਿਸ ਦੇ ਵਾਇਰਲ ਹੋਣ ਤੋਂ ਪਤਾ ਚੱਲਿਆ ਸੀ ਕਿ ਟਵਿਟਰ ਸਬਸਕ੍ਰਿਪਸ਼ਨ ਮਾਡਲ ਬਾਰੇ ਯੋਜਨਾ ਬਣਾ ਰਿਹਾ ਹੈ। ਰਿਪੋਰਟ ਅਨੁਸਾਰ ‘ਗ੍ਰਿਫ਼ਾਨ’ ਨਾਮ ਦੀ ਇਕ ਕੰਪਨੀ ਲਈ ਜਾਬ ਪੋਸਟ ਕੀਤੀ ਸੀ।