
ਮਾਈਕ੍ਰੋਸਾਫ਼ਟ ਨੇ ਸਾਲ 2009 ਵਿਚ ਵਿੰਡੋਜ਼ 7 ਨੂੰ ਲਾਂਚ ਕੀਤਾ ਸੀ ਪਰ ਹੁਣ ਕੰਪਨੀ ਇਸ ਦੇ ਲਈ ਕੋਈ ਅੱਪਡੇਟ ਜਾਰੀ ਨਹੀਂ ਕਰੇਗੀ
ਨਵੀਂ ਦਿੱਲੀ : ਜੇਕਰ ਤੁਸੀਂ ਵੀ ਮਾਈਕ੍ਰੋਸਾਫ਼ਟ ਦੀ ਵਿੰਡੋਜ਼ 7 ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। ਕੰਪਨੀ ਨੇ ਅਪਣੀ ਸਭ ਤੋਂ ਵੱਧ ਲੋਕਾਂ ਨੂੰ ਪਿਆਰੀ ਵਿੰਡੋਜ਼ 7 ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਮਾਈਕ੍ਰੋਸਾਫ਼ਟ ਨੇ ਸਾਲ 2009 ਵਿਚ ਵਿੰਡੋਜ਼ 7 ਨੂੰ ਲਾਂਚ ਕੀਤਾ ਸੀ ਪਰ ਹੁਣ ਕੰਪਨੀ ਇਸ ਦੇ ਲਈ ਕੋਈ ਅੱਪਡੇਟ ਜਾਰੀ ਨਹੀਂ ਕਰੇਗੀ। ਅਜਿਹੇ ਵਿਚ ਵਿੰਡੋਜ਼ 7 ਵਿਚ ਕਿਸੇ ਪ੍ਰਕਾਰ ਦੇ 'ਬਗ’ ਨੂੰ ਫਿਕਸ ਕਰਨਾ ਮੁਸ਼ਕਿਲ ਹੋ ਜਾਵੇਗਾ।
ਮਾਈਕ੍ਰੋਸਾਫ਼ਟ ਨੇ ਅਪਣੇ ਬਲਾਗ ਵਿਚ ਕਿਹਾ ਹੈ ਕਿ 14 ਜਨਵਰੀ 2020 ਵਿੰਡੋਜ਼ 7 ਲਈ ਆਖ਼ਰੀ ਦਿਨ ਹੋਵੇਗਾ। ਇਸ ਤੋਂ ਬਾਅਦ ਇਸ ਨੂੰ ਆਪਰੇਟਿੰਗ ਸਿਸਟਮ ਲਈ ਕੋਈ ਅਪਡੇਟ ਜਾਰੀ ਨਹੀਂ ਹੋਵੇਗਾ। ਨਾਲ ਹੀ 14 ਜਨਵਰੀ 2020 ਨੂੰ ਹੀ ਇਸ ਓਐਸ ਲਈ ਆਖ਼ਰੀ ਸਿਕਓਰਿਟੀ ਅਪਡੇਟ ਜਾਰੀ ਹੋਵੇਗਾ ਅਤੇ ਇਸ ਅਪਡੇਟ ਦੇ ਨਾਲ ਯੂਜ਼ਰਸ ਨੂੰ ਵਿੰਡੋਜ਼ 7 ਦੇ ਬੰਦ ਹੋਣ ਦੀ ਨੋਟੀਫਿਕੇਸ਼ਨ ਮਿਲੇਗੀ।
ਅੰਗਰੇਜ਼ੀ ਵੈੱਬਸਾਈਟ 'ਦ ਵਰਜ’ ਦੀ ਇਕ ਰਿਪੋਰਟ ਦੇ ਮੁਤਾਬਕ ਪੂਰੀ ਦੁਨੀਆ ਵਿਚ ਇਸ ਸਮੇਂ ਵਿੰਡੋਜ਼ 10 ਦੇ ਨਾਲ 80 ਕਰੋਡ਼ ਕੰਪਿਊਟਰਸ ਕੰਮ ਕਰ ਰਹੇ ਹਨ। ਅਜਿਹੇ ਵਿਚ ਵਿੰਡੋਜ਼ 7 ਨੂੰ ਬੰਦ ਕਰਕੇ ਕੰਪਨੀ ਵਿੰਡੋਜ਼ 10 ਉਤੇ ਪੂਰੀ ਤਰ੍ਹਾਂ ਨਾਲ ਫੋਕਸ ਕਰੇਗੀ ਅਤੇ ਇਸ ਓਐਸ ਨੂੰ ਪ੍ਰਮੋਟ ਵੀ ਕਰੇਗੀ। ਅਜਿਹੇ ਵਿਚ ਜੇਕਰ ਤੁਹਾਡੇ ਸਿਸਟਮ ਵਿਚ ਵੀ ਵਿੰਡੋਜ਼ 7 ਹੈ ਤਾਂ ਤੁਹਾਡੇ ਲਈ ਬਿਹਤਰ ਹੈ ਕਿ ਤੁਸੀ ਉਸ ਦਾ ਬੈਕਅਪ ਕਿਸੇ ਡਰਾਈਵ ਵਿਚ ਕਲਾਉਡ ਉਤੇ ਲੈ ਲਵੋ।