
ਮਾਈਕ੍ਰੋਸਾਫ਼ਟ ਦਾ ਸਾਲਾਨਾ ਡਿਵੈਲਪਰ ਕਾਨਫ਼ਰੰਸ Build 2018 ਸ਼ੁਰੂ ਹੋ ਗਿਆ ਹੈ ਜੋ ਕਿ 9 ਮਈ 2018 ਤਕ ਚਲੇਗਾ। ਸੋਮਵਾਰ ਦੀ ਰਾਤ 9 ਵਜੇ ਕਾਨਫ਼ਰੰਸ ਦੀ ਸ਼ੁਰੂਆਤ...
ਮਾਈਕ੍ਰੋਸਾਫ਼ਟ ਦਾ ਸਾਲਾਨਾ ਡਿਵੈਲਪਰ ਕਾਨਫ਼ਰੰਸ Build 2018 ਸ਼ੁਰੂ ਹੋ ਗਿਆ ਹੈ ਜੋ ਕਿ 9 ਮਈ 2018 ਤਕ ਚਲੇਗਾ। ਸੋਮਵਾਰ ਦੀ ਰਾਤ 9 ਵਜੇ ਕਾਨਫ਼ਰੰਸ ਦੀ ਸ਼ੁਰੂਆਤ ਮਾਈਕ੍ਰੋਸਾਫ਼ਟ ਦੇ ਸੀਈਓ ਸਤਿਆ ਨਡੇਲਾ ਦੇ ਭਾਸ਼ਣ ਨਾਲ ਹੋਈ। ਅਮਰੀਕਾ ਦੇ ਸੀਟਲ ਸ਼ਹਿਰ 'ਚ ਹੋ ਰਹੇ ਕਾਨਫ਼ਰੰਸ ਦੇ ਪਹਿਲੇ ਦਿਨ ਸਤਿਆ ਨੇ ਕਈ ਘੋਸ਼ਣਾਵਾਂ ਕੀਤੀਆਂ ਸਨ।
Satya Nadella
ਮਾਈਕ੍ਰੋਸਾਫ਼ਟ ਨੇ ਅਪਾਹਿਜਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਆਰਟਿਫਿਸ਼ੀਅਲ ਇੰਟੈਲੀਜੈਂਸ ਤਿਆਰ ਕਰਨ ਦਾ ਐਲਾਨ ਕੀਤਾ। ਇਸ ਪ੍ਰੋਜੈਕਟ 'ਤੇ ਕੰਪਨੀ ਲਗਭੱਗ 25 ਮਿਲਿਅਨ ਅਮਰੀਕੀ ਡਾਲਰ ਖ਼ਰਚ ਕਰੇਗੀ। ਇਸ ਪ੍ਰੋਜੈਕਟ 'ਚ ਭਾਰਤ ਵੀ ਸ਼ਾਮਲ ਹੈ। ਇਸ ਪ੍ਰੋਗ੍ਰਾਮ ਦੇ ਤਹਿਤ ਅਪਾਹਿਜਾਂ ਲਈ AI ਟੂਲਜ਼ ਬਣਾਏ ਜਾਣਗੇ ਜੋਕਿ ਅਪਾਹਿਜਾਂ ਦੀ ਜ਼ਿੰਦਗੀ ਨੂੰ ਸਰਲ ਬਣਾਉਣਗੇ।
Microsoft CEO
ਮਾਈਕ੍ਰੋਸਾਫ਼ਟ ਦੇ Build 2018 ਕਾਨਫ਼ਰੰਸ ਵਿਚ ਮਾਈਕ੍ਰੋਸਾਫ਼ਟ ਦੇ ਸੀਈਓ ਸਤਿਆ ਨਡੇਲਾ ਨੇ ਕਿਹਾ ਕਿ ਸਾਡੇ ਲਈ ਸੱਭ ਤੋਂ ਜ਼ਰੂਰੀ ਇਹ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕਿਵੇਂ ਸ਼ਕਤੀਸ਼ਾਲੀ ਬਣਾਈਏ ? ਅਪਾਹਿਜ ਲੋਕਾਂ ਦੀ ਮਦਦ ਕਰਨਾ ਮੇਰਾ ਜਨੂੰਨ ਹੈ। ਮੈਂ ਹਮੇਸ਼ਾ ਚਾਹੁੰਦਾ ਹਾਂ ਕਿ ਸਰੀਰਕ ਰੂਪ ਤੋਂ ਲਚਾਰ ਲੋਕ ਵੀ ਸਮਰਥਾਵਾਨ ਲੋਕਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲਣ। ਉਨ੍ਹਾਂ ਨੇ ਅੱਗੇ ਕਿਹਾ ਕਿ ਅਪਾਹਿਜਾਂ ਲਈ AI ਆਧਾਰਿਤ ਇਹ ਪ੍ਰੋਗ੍ਰਾਮ ਖੋਜਕਾਰਾਂ, NGO ਅਤੇ ਡਿਵੈਲਪਰਜ਼ ਲਈ ਬਹੁਤ ਵੱਡਾ ਪ੍ਰੋਜੈਕਟ ਹੈ।
Microsoft
ਇਸ ਪ੍ਰੋਜੈਕਟ ਕੋਲ ਹੋਣ 'ਤੇ ਦੁਨਿਆਂ ਭਰ ਦੇ 1 ਅਰਬ ਤੋਂ ਜ਼ਿਆਦਾ ਲੋਕਾਂ ਤਕ ਤਕਨੀਕ ਪਹੁੁੰਚੇਗੀ। ਨਡੇਲਾ ਨੇ ਦੱਸਿਆ ਕਿ ਦੁਨਿਆਂ ਭਰ ਦੇ 10 ਅਪਾਹਿਜ ਲੋਕਾਂ ਵਿਚੋਂ ਸਿਰਫ਼ 1 ਵਿਅਕਤੀ ਤਕ ਹੀ ਤਕਨੀਕ ਪਹੁੰਚੀ ਹੈ।