
ਤੰਗਮਰਗ ਦੇ ਜਹੂਰ ਮੀਰ ਪਿਛਲੇ ਸ਼ੁੱਕਰਵਾਰ ਨੂੰ 38 ਕਿਲੋਮੀਟਰ ਸਫਰ ਕਰ ਕੇ ਦੋਸਤ ਦੇ ਦਫ਼ਤਰ ਸ਼੍ਰੀਨਗਰ ਪਹੁੰਚੇ। ਉਨ੍ਹਾਂ ਨੇ ਆਪਣੇ ਪੁੱਤਰ...
ਸ਼੍ਰੀਨਗਰ : ਤੰਗਮਰਗ ਦੇ ਜਹੂਰ ਮੀਰ ਪਿਛਲੇ ਸ਼ੁੱਕਰਵਾਰ ਨੂੰ 38 ਕਿਲੋਮੀਟਰ ਸਫਰ ਕਰ ਕੇ ਦੋਸਤ ਦੇ ਦਫ਼ਤਰ ਸ਼੍ਰੀਨਗਰ ਪਹੁੰਚੇ। ਉਨ੍ਹਾਂ ਨੇ ਆਪਣੇ ਪੁੱਤਰ ਨੂੰ ਫੋਨ ਕਰਨਾ ਸੀ, ਜੋ ਜੰਮੂ ਦੀ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਹੈ। ਜਹੂਰ ਨੂੰ ਇਕ ਫੋਨ ਕਾਲ ਲਈ ਇੰਨੀ ਦੂਰ ਜਾਣ ਦੀ ਲੋੜ ਇਸ ਲਈ ਪਈ, ਕਿਉਂਕਿ ਪੱਟਨ ਦੇ ਇਕ ਦੁਕਾਨਦਾਰ ਨੇ ਉਨ੍ਹਾਂ ਦਾ ਲੈਂਡਲਾਈਨ ਇਸਤੇਮਾਲ ਕਰਨ ਦੇ ਬਦਲੇ ਜਹੂਰ ਤੋਂ ਇਕ ਮਿੰਟ ਦੇ 50 ਰੁਪਏ ਮੰਗੇ ਸਨ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਹੋਸ਼ ਉਡ ਗਏ।
Landline phone
ਦਰਅਸਲ ਕਸ਼ਮੀਰ ਘਾਟੀ ਪਿਛਲੇ 51 ਦਿਨਾਂ ਤੋਂ ਦੁਨੀਆ ਤੋਂ ਵੱਖਰੀ ਜਿਹੀ ਹੈ। ਜਿਸ ਕਾਰਨ ਅਜਿਹੇ ਕਈ ਲੋਕ ਜਿਨ੍ਹਾਂ ਕੋਲ ਲੈਂਡਲਾਈਨ ਫੋਨ ਕੰਮ ਕਰਦੇ ਹਨ, ਉਹ ਪੈਸੇ ਕਮਾਉਣ ਦਾ ਮੌਕਾ ਨਹੀਂ ਛੱਡ ਰਹੇ। ਕਈ ਥਾਂਵਾਂ 'ਤੇ ਪੀ. ਸੀ. ਓ. ਵੀ ਖੁੱਲ੍ਹਣ ਲੱਗੇ ਹਨ। ਜਹੂਰ ਵਰਗੇ ਕੁਝ ਲੋਕ ਤਾਂ ਜ਼ਿਆਦਾ ਕੀਮਤ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਪਰ ਹੋਰ ਵੀ ਕਈ ਲੋਕਾਂ ਨੂੰ ਲੁੱਟਣਾ ਕੋਈ ਵੱਡੀ ਗੱਲ ਨਹੀਂ ਹੈ।
Landline phone
ਇੱਥੋਂ ਦੇ ਲੋਕ ਚਾਹੁੰਦੇ ਹਨ ਕਿ ਮੋਬਾਇਲ ਫੋਨ ਸੇਵਾ ਚਾਲੂ ਹੋਵੇ ਅਤੇ ਉਹ ਆਮ ਲੋਕਾਂ ਵਾਂਗ ਜ਼ਿੰਦਗੀ ਜੀ ਸਕਣ। ਜਹੂਰ ਨੇ ਫੈਸਲਾ ਕੀਤਾ ਹੈ ਕਿ ਉਹ ਬੀ. ਐੱਸ. ਐੱਨ. ਐੱਲ. ਦਾ ਲੈਂਡਲਾਈਨ ਕਨੈਕਸ਼ਨ ਲੈਣਗੇ, ਤਾਂ ਕਿ ਉਸ ਨੂੰ ਹਰ ਵਾਰ ਆਪਣੇ ਪੁੱਤਰ ਨਾਲ ਗੱਲ ਕਰਨ ਲਈ ਸ਼੍ਰੀਨਗਰ ਨਾ ਦੌੜਨਾ ਪਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੋਬਾਇਲ ਸੇਵਾ ਬਹਾਲ ਕਰ ਵੀ ਦਿੱਤੀ ਗਈ ਤਾਂ ਕੋਈ ਗਰੰਟੀ ਨਹੀਂ ਹੈ ਕਿ ਕਾਨੂੰਨ ਵਿਵਸਥਾ ਵਿਗੜਨ ਦੀ ਸਥਿਤੀ 'ਚ ਮੁੜ ਸਭ ਬੰਦ ਨਹੀਂ ਹੋਵੇਗਾ।
Landline phone
ਇਸ ਲਈ ਲੈਂਡਲਾਈਨ ਫੋਨ ਹੋਣਾ ਸਭ ਤੋਂ ਜ਼ਰੂਰੀ ਹੈ। ਬੀ. ਐੱਸ. ਐੱਨ. ਐੱਲ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ 76 ਐਕਸਚੇਂਜ 'ਚ 43,400 ਲੈਂਡਲਾਈਨ ਫੋਨਸ ਕੰਮ ਕਰ ਰਹੇ ਹਨ। ਇਹਨਾਂ ਵਿਚੋਂ 4000 ਨਵੇਂ ਕਨੈਕਸ਼ਨ ਹਨ ਜੋ ਲੈਂਡਲਾਇਨ ਫੋਨ ਤੋਂ ਰੋਕ ਹਟਾਏ ਜਾਣ ਦੇ ਬਾਅਦ ਦਿੱਤੇ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ