
IRCTC Down Today: ਆਈਆਰਸੀਟੀਸੀ ਸਾਈਟ ਅਤੇ ਐਪ ਇੱਕ ਮਹੀਨੇ ਵਿੱਚ ਦੂਜੀ ਵਾਰ ਡਾਊਨ ਹੋਏ ਹਨ।
IRCTC Down Today: Users report problems with IRCTC App and Website: ਆਈਆਰਸੀਟੀਸੀ ਦੀ ਐਪ ਅਤੇ ਵੈੱਬਸਾਈਟ ਵੀਰਵਾਰ ਨੂੰ ਫਿਰ ਤੋਂ ਡਾਊਨ ਹੋ ਗਈ। ਇਸ ਕਾਰਨ ਯਾਤਰੀਆਂ ਨੂੰ ਟਿਕਟਾਂ ਬੁੱਕ ਕਰਵਾਉਣ ਵਿੱਚ ਦਿੱਕਤ ਆ ਰਹੀ ਹੈ।
ਆਈਆਰਸੀਟੀਸੀ ਸਾਈਟ ਅਤੇ ਐਪ ਇੱਕ ਮਹੀਨੇ ਵਿੱਚ ਦੂਜੀ ਵਾਰ ਡਾਊਨ ਹੋਏ ਹਨ। ਆਈਆਰਸੀਟੀਸੀ ਐਪ ਅਤੇ ਵੈੱਬਸਾਈਟ ਖੋਲ੍ਹਣ 'ਤੇ ਯੂਜ਼ਰਸ ਨੂੰ ਇੱਕ ਮੈਸੇਜ ਦਿਖਾਈ ਦੇ ਰਿਹਾ ਹੈ।
ਇਸ ਵਿਚ ਇਹ ਲਿਖਿਆ ਗਿਆ ਕਿ ਰੱਖ-ਰਖਾਅ ਦੀ ਗਤੀਵਿਧੀ ਕਾਰਨ, ਈ-ਟਿਕਟਿੰਗ ਸੇਵਾ ਉਪਲਬਧ ਨਹੀਂ ਹੋਵੇਗੀ। ਕਿਰਪਾ ਕਰਕੇ ਬਾਅਦ ਵਿਚ ਕੋਸ਼ਿਸ਼ ਕਰੋ। ਇਸ ਤੋਂ ਪਹਿਲਾਂ 9 ਦਸੰਬਰ ਨੂੰ ਵੀ ਆਈਆਰਸੀਟੀਸੀ ਐਪ ਅਤੇ ਵੈੱਬਸਾਈਟ ਕਰੀਬ ਢਾਈ ਘੰਟੇ ਲਈ ਠੱਪ ਰਹੀ ਸੀ। ਆਈਆਰਸੀਟੀਸੀ ਰਾਹੀਂ ਰੋਜ਼ਾਨਾ ਲਗਭਗ 12.5 ਲੱਖ ਟਿਕਟਾਂ ਵੇਚੀਆਂ ਜਾਂਦੀਆਂ ਹਨ।
ਕੁੱਲ ਰੇਲਵੇ ਟਿਕਟਾਂ ਦਾ ਲਗਭਗ 84% IRCTC ਵੈੱਬਸਾਈਟ ਅਤੇ ਐਪ ਰਾਹੀਂ ਬੁੱਕ ਕੀਤਾ ਜਾਂਦਾ ਹੈ। AC ਤਤਕਾਲ ਲਈ ਟਿਕਟ ਬੁਕਿੰਗ IRCTC ਦੀ ਵੈੱਬਸਾਈਟ 'ਤੇ ਸਵੇਰੇ 10 ਵਜੇ ਸ਼ੁਰੂ ਹੁੰਦੀ ਹੈ।
ਨਾਨ-ਏਸੀ ਦੀ ਬੁਕਿੰਗ ਇਸ ਤੋਂ ਇਕ ਘੰਟੇ ਬਾਅਦ ਯਾਨੀ ਸਵੇਰੇ 11 ਵਜੇ ਤੋਂ ਸ਼ੁਰੂ ਹੁੰਦੀ ਹੈ, IRCTC ਐਪ ਅਤੇ ਵੈੱਬਸਾਈਟ ਡਾਊਨ ਹੋਣ ਕਾਰਨ ਕਈ ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।