ਕਿਤੇ ਤੁਹਾਡਾ ਮੋਬਾਇਲ ਕੋਈ ਟ੍ਰੈਕ ਤਾਂ ਨਹੀਂ ਕਰ ਰਿਹਾ, ਜਾਣੋ ਇਨ੍ਹਾਂ ਕੋਡ ਰਾਹੀਂ
Published : May 29, 2018, 1:03 pm IST
Updated : May 29, 2018, 1:03 pm IST
SHARE ARTICLE
mobile dial pad
mobile dial pad

ਸਾਡੇ ਨਾਲ ਅਕਸਰ ਅਜਿਹਾ ਹੁੰਦਾ ਹੈ ਦੀ ਦੋਸਤ ਦਾ ਫ਼ੋਨ ਆਉਂਦਾ ਹੈ ਅਤੇ ਉਸ ਨੂੰ ਹਮੇਸ਼ਾ ਤੁਹਾਡਾ ਫ਼ੋਨ ਵਿਅਸਤ ਹੀ ਮਿਲਦਾ ਹੈ ਜਾਂ ਕਦੇ ਲਗਦਾ ਹੀ ਨਹੀਂ। ਕਈ ਵਾਰ ਸਾਡੇ ਨਾਲ...

ਸਾਡੇ ਨਾਲ ਅਕਸਰ ਅਜਿਹਾ ਹੁੰਦਾ ਹੈ ਦੀ ਦੋਸਤ ਦਾ ਫ਼ੋਨ ਆਉਂਦਾ ਹੈ ਅਤੇ ਉਸ ਨੂੰ ਹਮੇਸ਼ਾ ਤੁਹਾਡਾ ਫ਼ੋਨ ਵਿਅਸਤ ਹੀ ਮਿਲਦਾ ਹੈ ਜਾਂ ਕਦੇ ਲਗਦਾ ਹੀ ਨਹੀਂ। ਕਈ ਵਾਰ ਸਾਡੇ ਨਾਲ ਅਜਿਹਾ ਵੀ ਹੁੰਦਾ ਹੈ ਦੀ ਕੋਈ ਦੋਸਤ ਸਾਨੂੰ ਫ਼ੋਨ ਲਗਾਉਂਦਾ ਹੈ ਅਤੇ ਸਾਡਾ ਫੋਨ ਪਹੁੰਚ ਤੋਂ ਬਾਹਰ ਦਿਖਾਉਂਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਦੀ ਤੁਹਾਡੇ ਨੰਬਰ ਨੂੰ ਕੋਈ ਕਿਸੇ ਦੂਜੇ ਨੰਬਰ 'ਤੇ ਡਾਇਰੈਕਟ ਕਰ ਦਿੰਦਾ ਹੈ ਜਾਂ ਤੁਹਾਡੇ ਤੋਂ ਹੀ ਭੁੱਲ ਨਾਲ ਹੋ ਜਾਂਦਾ ਹੈ, ਅੱਜ ਅਸੀਂ ਤੁਹਾਨੂੰ ਇਥੇ 4 ਕੋਡ ਬਾਰੇ ਦੱਸਣ ਵਾਲੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਪਤਾ ਕਰ ਸਕੋਗੇ ਕਿ ਤੁਹਾਡਾ ਫ਼ੋਨ ਕੋਈ ਟ੍ਰੈਕ ਤਾਂ ਨਹੀਂ ਕਰ ਰਿਹਾ। 

Dial *#21#Dial *#21#

ਕੋਡ *#21# : ਇਸ ਕੋਡ ਦੀ ਮਦਦ ਨਾਲ ਤੁਸੀਂ ਅਪਣੇ ਕਾਲ ਦੇ ਨਾਲ - ਨਾਲ ਮੈਸੇਜ ਅਤੇ ਡੇਟਾ ਬਾਰੇ ਵੀ ਪਤਾ ਲਗਾ ਸਕਦੇ ਹੋ ਅਤੇ ਜਾਣ ਸਕਦੇ ਹੋ ਕਿ ਤੁਹਾਡਾ ਡੇਟਾ ਜਾਂ ਮੈਸੇਜ ਕਿਸੇ ਹੋਰ ਥਾਂ 'ਤੇ ਡਾਇਵਰਟ ਹੋ ਰਿਹਾ ਹੈ ਕਿ ਨਹੀਂ। ਜੇਕਰ ਤੁਹਾਡੇ ਫ਼ੋਨ 'ਚ ਅਜਿਹਾ ਹੋ ਰਿਹਾ ਹੋਵੇ ਤਾਂ ਇਸ ਨੰਬਰ ਨੂੰ ਡਾਇਲ ਕਰਨ ਨਾਲ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ। 

Dial ##002#Dial ##002#

ਕੋਡ -:  ##002# : ਇਸ ਨੰਬਰ ਨੂੰ ਡਾਇਲ ਕਰਨ ਨਾਲ ਤੁਸੀਂ ਤੁਹਾਡੇ ਫ਼ੋਨ ਵਿਚੋਂ ਸਾਰੇ ਫਾਰਵਰਡਿੰਗ ਕਾਲ ਨੂੰ ਬਹੁਤ ਹੀ ਅਸਾਨੀ ਨਾਲ ਡੀ - ਐਕਟਿਵੇਟ ਕਰ ਸਕਦੇ ਹੋ। ਤੁਹਾਨੂੰ ਜਾਣਨਾ ਹੈ ਕਿ ਤੁਹਾਡਾ ਫ਼ੋਨ ਕਿਸੇ ਹੋਰ ਜਗ੍ਹਾ 'ਤੇ ਫਾਰਵਰਡ ਹੋ ਰਿਹਾ ਹੈ ਕਿ ਨਹੀਂ ਤਾਂ ਤੁਸੀਂ ਇਹ ਨੰਬਰ ਡਾਇਲ ਕਰ ਸਕਦੇ ਹੋ। 

*#62#*#62#

ਕੋਡ -:  *#62# : ਸਾਨੂੰ ਜਦੋਂ ਵੀ ਕੋਈ ਫ਼ੋਨ ਲਗਾਉਂਦਾ ਹੈ ਤਾਂ ਨੋ ਸਰਵਿਸ ਜਾਂ ਨੋ ਆਂਸਰ ਦਸਦਾ ਹੈ ਅਜਿਹੇ 'ਚ ਤੁਹਾਨੂੰ ਅਪਣੇ ਫ਼ੋਨ 'ਚੋਂ ਇਹ ਨੰਬਰ ਡਾਇਲ ਕਰਨਾ ਹੋਵੇਗਾ। ਇਸ ਨਾਲ ਤੁਸੀਂ ਅਸਾਨੀ ਨਾਲ ਪਤਾ ਕਰ ਸਕਦੇ ਹੋ ਕਿ ਤੁਹਾਡਾ ਨੰਬਰ ਕਿਸੇ ਦੂਜੇ ਦੇ ਨੰਬਰ ਜਾਂ ਫ਼ੋਨ 'ਤੇ ਰੀ - ਡਾਇਰੈਕਟ ਤਾਂ ਨਹੀਂ ਹੋ ਰਿਹਾ। 

*#*#4636#*#**#*#4636#*#*

ਕੋਡ -:  *#*#4636#*#* : ਇਸ ਕੋਡ ਦੀ ਮਦਦ ਨਾਲ ਤੁਸੀਂ ਅਸਾਨੀ ਨਾਲ ਤੁਹਾਡੇ ਪੁਰੇ ਫ਼ੋਨ ਬਾਰੇ ਜਾਣ ਸਕਦੇ ਹੈ ਅਤੇ ਇਸ 'ਚ ਤੁਸੀਂ ਸਾਰੇ ਸਟੇਟਸ ਅਤੇ ਫ਼ੋਨ ਦੀ ਸਾਰੀ ਜ਼ਰੂਰੀ ਜਾਣਕਾਰੀ ਨੂੰ ਚੈੱਕ ਕਰ ਸਕਦੇ ਹੋ ਜਿਵੇਂ ਕਿ ਬੈਟਰੀ ਕਿੰਨੀ ਹੈ, ਵਾਈ - ਫ਼ਾਈ ਕਨੈਕਸ਼ਨ ਕਿਵੇਂ ਹੈ, ਫ਼ੋਨ ਦਾ ਮਾਡਲ ਕਿੰਨਵਾਂ ਹੈ, ਰੈਮ ਕੀ ਹੈ ਆਦਿ। ਇਹ ਸਾਰੇ ਕੋਡ ਨੂੰ ਡਾਇਲ ਕਰਨ ਨਾਲ ਕੋਈ ਵੀ ਪੈਸੇ ਨਹੀਂ ਕਟਦੇ ਹਨ ਅਤੇ ਤੁਸੀਂ ਆਰਾਮ ਨਾਲ ਚੈੱਕ ਕਰੋ ਅਤੇ ਅਪਣੇ ਫ਼ੋਨ ਨੂੰ ਸੁਰੱਖਿਅਤ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement