ਭਾਸ਼ਾ ਵਿਭਾਗ ਵੱਲੋਂ 18 ਵੱਖ-ਵੱਖ ਵਰਗਾਂ ਲਈ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ
Published : Dec 3, 2020, 5:47 pm IST
Updated : Dec 3, 2020, 5:47 pm IST
SHARE ARTICLE
Language Department announces Sahitya Ratna and Shiromani Awards
Language Department announces Sahitya Ratna and Shiromani Awards

ਸਾਲ 2015, 2016, 2017, 2018, 2019 ਤੇ 2020 ਲਈ ਦਿੱਤੇ ਜਾਣਗੇ ਪੁਰਸਕਾਰ

ਚੰਡੀਗੜ: ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਹਿਤ ਅਤੇ ਕਲਾ ਦੇ 18 ਵੱਖ-ਵੱਖ ਵਰਗਾਂ ਲਈ ਸਾਹਿਤ ਰਤਨ ਅਤੇ ਸ਼ੋ੍ਰਮਣੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ’ਚ ਅੱਜ ਪੰਜਾਬ ਭਵਨ ਚੰਡੀਗੜ ਵਿਖੇ ਹੋਈ ਰਾਜ ਸਲਾਹਕਾਰ ਬੋਰਡ ਦੀ ਮੀਟਿੰਗ ’ਚ ਇਨਾਂ ਪੁਰਸਕਾਰਾਂ ਦਾ ਫੈਸਲਾ ਕੀਤਾ ਗਿਆ।

Language Department announces Sahitya Ratna and Shiromani AwardsLanguage Department announces Sahitya Ratna and Shiromani Awards

ਉਚੇਰੀ ਸਿੱਖਿਆ ਮੰਤਰੀ ਸ. ਤਿ੍ਪਤ ਬਾਜਵਾ ਨੇ ਮੀਟਿੱਗ ਦੇ ਸ਼ੁਰੂ ’ਚ ਬੋਰਡ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਨਾਂ ਪਰਸਕਾਰਾਂ ਦੀ ਚੋਣ ਨਿਰਪੱਖਤਾ ਤੇ ਇਮਾਨਦਾਰੀ ਨਾਲ ਕੀਤੀ ਜਾਵੇ ਤਾਂ ਕਿ ਇਨਾਂ ਪੁਰਸਕਾਰਾਂ ਦਾ ਵਕਾਰ ਅਤੇ ਸ਼ਾਨ ਕਾਇਮ ਰਹੇ। ਉਨਾਂ ਨੇ ਸਮੂਹ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਹਿਤਕਾਰ ਤੇ ਲੇਖਕ ਸਾਡੇ ਸਮਾਜ ਦਾ ਸਰਮਾਇਆ ਹਨ। ਉਨਾਂ ਆਸ ਪ੍ਰਗਟਾਈ ਕਿ ਸਾਹਿਤਕਾਰ ਸਮਾਜ ਨੂੰ ਸੇਧ ਦੇਣ ਅਤੇ ਨਰੋਏ ਸਮਾਜ ਦੀ ਉਸਾਰੀ ਲਈ ਆਪਣਾ ਵਡਮੁੱਲਾ ਯੋਗਦਾਨ ਨਿਰੰਤਰ ਜਾਰੀ ਰੱਖਣਗੇ।

ਪੰਜਾਬੀ ਸਾਹਿਤ ਰਤਨ ਸਾਲ 2015 ਲਈ ਓਮ ਪ੍ਰਕਾਸ਼ ਗਾਸ਼ੋ, 2016 ਲਈ ਗੁਰਭਜਨ ਭੁੱਲਰ, 2017 ਲਈ ਗੁਲਜ਼ਾਰ ਸਿੰਘ ਸੰਧੂ, 2018 ਲਈ ਫ਼ਖ਼ਰ ਜ਼ਮਾਨ, 2019 ਲਈ ਡਾ. ਤੇਜਵੰਤ ਮਾਨ ਅਤੇ 2020 ਲਈ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਚੁਣਿਆ ਗਿਆ ਹੈ। ਸ਼ੋਮਣੀ ਪੰਜਾਬੀ ਸਾਹਿਤਕਾਰ ਸਾਲ 2015 ਲਈ ਜੋਗਿੰਦਰ ਸਿੰਘ ਕੈਰੋਂ, 2016 ਲਈ ਤਾਰਨ ਗੁਲਜ਼ਾਰ, 2017 ਲਈ ਕੇ ਐਲ ਗਰਗ, 2018 ਲਈ ਅਤਰਜੀਤ ਸਿੰਘ, 2019 ਲਈ ਕਿਰਪਾਲ ਕਜ਼ਾਕ ਅਤੇ 2020 ਲਈ ਡਾ. ਮਨਮੋਹਨ ਨੂੰ ਚੁਣਿਆ ਗਿਆ ਹੈ।

Language Department announces Sahitya Ratna and Shiromani AwardsLanguage Department announces Sahitya Ratna and Shiromani Awards

ਸ਼੍ਰੋਮਣੀ ਹਿੰਦੀ ਸਾਹਿਤਕਾਰ ਸਾਲ 2015 ਲਈ ਵਿਨੋਦ ਸ਼ਾਹੀ, 2016 ਲਈ ਸੁਖਵਿੰਦਰ ਕੌਰ ਬਾਠ, 2017 ਲਈ ਰਾਜੀ ਸੇਠ, 2018 ਲਈ ਬਲੀ ਸਿੰਘ ਚੀਮਾ, 2019 ਲਈ ਅਜੈ ਸ਼ਰਮਾ ਅਤੇ 2020 ਲਈ ਡਾ. ਕੀਰਤੀ ਕੇਸਰ ਨੂੰ ਚੁਣਿਆ ਗਿਆ ਹੈ। ਸ਼ੋਮਣੀ ਉਰਦੂ ਸਾਹਿਤਕਾਰ ਸਾਲ 2015 ਲਈ ਮੁਹੰਮਦ ਫਯਾਜ਼ ਫਾਰੂਕੀ, 2016 ਲਈ ਨਦੀਮ ਅਹਿਮਦ ਨਦੀਮ, 2017 ਲਈ ਟੀ ਐਨ ਰਾਜ, 2018 ਲਈ ਬੀ. ਡੀ. ਕਾਲੀਆ ਹਮਦਮ, 2019 ਲਈ ਮੁਹੰਮਦ ਬਸ਼ੀਰ ਅਤੇ 2020 ਲਈ ਰਹਿਮਾਨ ਅਖ਼ਤਰ ਨੂੰ ਚੁਣਿਆ ਗਿਆ ਹੈ।

ਸ਼ੋ੍ਰਮਣੀ ਸੰਸਕਿ੍ਰਤ ਸਾਹਿਤਕਾਰ ਸਾਲ 2015 ਲਈ ਰਮਾ ਕਾਂਤ ਅੰਗਰੀਸ਼, 2016 ਲਈ ਵੇਦ ਪ੍ਰਕਾਸ਼  ਉਪਾਧਿਆ, 2017 ਲਈ ਦਾਮੋਦਰ ਝਾਅ, 2018 ਲਈ ਕਨਹੀਆ ਲਾਲ ਪਰਾਸ਼ਰ, 2019 ਲਈ ਵਰਿੰਦਰ ਅਲੰਕਾਰ ਅਤੇ 2020 ਲਈ  ਡਾ. ਸ਼ਰਨ ਕੌਰ ਨੂੰ ਚੁਣਿਆ ਗਿਆ ਹੈ। ਸ਼ੋ੍ਰਮਣੀ ਪੰਜਾਬੀ ਕਵੀ ਸਾਲ 2015 ਲਈ ਸੰਤੋਖ ਸਿੰਘ ਸ਼ਹਰਯਾਰ, 2016 ਲਈ ਮਨਜੀਤ ਇੰਦਰਾ, 2017 ਲਈ ਡਾ. ਰਵਿੰਦਰ ਬਟਾਲਾ, 2018 ਲਈ ਜਸਵੰਤ ਜਫ਼ਰ, 2019 ਲਈ ਬਲਵਿੰਦਰ ਸਿੰਘ ਸੰਧੂ ਅਤੇ 2020 ਲਈ ਸ਼ਿਰੀ ਰਾਮ ਅਰਸ਼ ਨੂੰ ਚੁਣਿਆ ਗਿਆ ਹੈ।

ਸ਼ੋ੍ਰਮਣੀ ਪੰਜਾਬੀ ਆਲੋਚਕ/ਖੋਜ ਸਾਹਿਤਕਾਰ ਸਾਲ 2015 ਲਈ ਡਾ. ਸਤਿੰਦਰ ਸਿੰਘ, 2016 ਲਈ ਬਲਦੇਵ ਸਿੰਘ ਚੀਮਾ, 2017 ਲਈ ਅਮਰਜੀਤ ਗਰੇਵਾਲ, 2018 ਲਈ ਡਾ ਧਨਵੰਤ ਕੌਰ, 2019 ਲਈ ਡਾ. ਸੁਖਦੇਵ ਸਿੰਘ ਸਿਰਸਾ ਅਤੇ 2020 ਲਈ  ਸੁਰਿੰਦਰ ਕੁਮਾਰ ਦਵੇਸ਼ਵਰ ਨੂੰ ਚੁਣਿਆ ਗਿਆ ਹੈ। ਸ਼ੋ੍ਰਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ ਸਾਲ 2015 ਲਈ ਡਾ. ਮਦਨ ਲਾਲ ਹਸੀਜਾ, 2016 ਲਈ ਹਰਪਾਲ ਸਿੰਘ ਪੰਨੂੰ, 2017 ਲਈ ਡਾ. ਅਨੂਪ ਸਿੰਘ, 2018 ਲਈ  ਡਾ. ਗਿਆਨ ਸਿੰਘ, 2019 ਲਈ ਡਾ. ਗੁਰਸ਼ਰਨ ਕੌਰ ਜੱਗੀ ਅਤੇ 2020 ਲਈ ਨਿੰਦਰ ਘੁਗਿਆਣਵੀ ਨੂੰ ਚੁਣਿਆ ਗਿਆ ਹੈ।

Language Department announces Sahitya Ratna and Shiromani AwardsLanguage Department announces Sahitya Ratna and Shiromani Awards

ਸ਼ੋ੍ਰਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ) ਸਾਲ 2015 ਲਈ ਸਾਧੂ ਸਿੰਘ ਬਿਗ, 2016 ਲਈ ਇਕਬਾਲ ਮਾਹਿਲ, 2017 ਲਈ ਹਰਜੀਤ ਅਟਵਾਲ, 2018 ਲਈ ਰਵਿੰਦਰ ਸਹਿਰਾਅ, 2019 ਲਈ ਸੁਖਵਿੰਦਰ ਕੰਬੋਜ ਅਤੇ 2020 ਲਈ ਐਸ. ਬਲਵੰਤ ਨੂੰ ਚੁਣਿਆ ਗਿਆ ਹੈ। ਸ਼ੋ੍ਰਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) ਸਾਲ 2015 ਲਈ ਡਾ. ਜਸਪਾਲ ਸਿੰਘ , 2016 ਲਈ ਡਾ. ਜਗਬੀਰ ਸਿੰਘ, 2017 ਲਈ ਜੀ ਡੀ ਚੌਧਰੀ, 2018 ਲਈ ਸਵਰਨ ਸਿੰਘ ਵਿਰਕ, 2019 ਲਈ ਬਰਜਿੰਦਰ ਚੌਹਾਨ ਅਤੇ 2020 ਲਈ  ਡਾ. ਰਵੀ ਰਵਿੰਦਰ ਨੂੰ ਚੁਣਿਆ ਗਿਆ ਹੈ।

ਸ਼ੋ੍ਰਮਣੀ ਪੰਜਾਬੀ ਬਾਲ ਸਾਹਿਤ ਲੇਖਕ ਸਾਲ 2015 ਲਈ ਅਵਤਾਰ ਸਿੰਘ ਦੀਪਕ, 2016 ਲਈ ਹਰਬੰਸ ਸਿੰਘ ਚਾਵਲਾ, 2017 ਲਈ ਕਰਨੈਲ ਸਿੰਘ ਸੋਮਲ, 2018 ਲਈ ਕੁਲਬੀਰ ਸਿੰਘ ਸੂਰੀ, 2019 ਲਈ ਤੇਜਿੰਦਰ ਹਰਜੀਤ ਅਤੇ 2020 ਲਈ ਬਲਜਿੰਦਰ ਮਾਨ ਨੂੰ ਚੁਣਿਆ ਗਿਆ ਹੈ। ਸ਼੍ਰੋਮਣੀ ਪੰਜਾਬੀ ਪੱਤਰਕਾਰ ਸਾਲ 2015 ਲਈ ਕੁਲਦੀਪ ਸਿੰਘ ਬੇਦੀ, 2016 ਲਈ ਹਰਬੀਰ ਸਿੰਘ ਭੰਵਰ, 2017 ਲਈ ਸੁਰਿੰਦਰ ਸਿੰਘ ਤੇਜ, 2018 ਲਈ ਚਰਨਜੀਤ ਸਿੰਘ ਭੁੱਲਰ, 2019 ਲਈ ਦਵਿੰਦਰ ਪਾਲ ਅਤੇ 2020 ਲਈ ਜਗੀਰ ਸਿੰਘ ਜਗਤਾਰ ਨੂੰ ਚੁਣਿਆ ਗਿਆ ਹੈ।

ਸ਼ੋ੍ਰਮਣੀ ਪੰਜਾਬੀ ਸਾਹਿਤਕ ਪੱਤਰਕਾਰ ਸਾਲ 2015 ਲਈ ਗੁਰਬਚਨ (ਫਿਲਹਾਲ), 2016 ਲਈ ਬਲਬੀਰ ਪਰਵਾਨਾ, 2017 ਲਈ ਪੂਨਮ ਪ੍ਰੀਤਲੜੀ, 2018 ਲਈ ਡਾ. ਹਰਜਿੰਦਰ ਵਾਲੀਆ, 2019 ਲਈ ਕੰਵਰਜੀਤ ਭੱਠਲ ਅਤੇ 2020 ਲਈ ਦਰਸ਼ਨ ਢਿੱਲੋਂ ਨੂੰ ਚੁਣਿਆ ਗਿਆ ਹੈ। ਸ਼ੋ੍ਰਮਣੀ ਰਾਗੀ ਸਾਲ 2015 ਲਈ ਭਾਈ ਰਣਧੀਰ ਸਿੰਘ, 2016 ਲਈ ਭਾਈ ਨਰਿੰਦਰ ਸਿੰਘ, 2017 ਲਈ ਭਾਈ ਰਵਿੰਦਰ ਸਿੰਘ, 2018 ਲਈ ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲੇ, 2019 ਲਈ ਡਾ. ਜਸਬੀਰ ਕੌਰ ਅਤੇ 2020 ਲਈ  ਭਾਈ ਗੁਰਮੇਲ ਸਿੰਘ ਨੂੰ ਚੁਣਿਆ ਗਿਆ ਹੈ।

Language Department announces Sahitya Ratna and Shiromani AwardsLanguage Department announces Sahitya Ratna and Shiromani Awards

ਸ਼ੋ੍ਰਮਣੀ ਢਾਡੀ/ਕਵੀਸ਼ਰ ਸਾਲ 2015 ਲਈ ਹੰਸ ਸਿੰਘ ਮਾਨੀਖੇੜਾ, 2016 ਲਈ ਜਗਦੇਵ ਸਿੰਘ ਛਾਜਲੀ, 2017 ਲਈ ਮੁਖਤਿਆਰ ਸਿੰਘ ਜਫ਼ਰ, 2018 ਲਈ ਫਜ਼ਲਦੀਨ ਲੋਹਟਬੱਧੀ, 2019 ਲਈ ਭਾਈ ਬਲਬੀਰ ਸਿੰਘ ਬੀਹਲਾ ਅਤੇ 2020 ਲਈ  ਦਲਬਾਰਾ ਸਿੰਘ ਉੱਭਾ ਨੂੰ ਚੁਣਿਆ ਗਿਆ ਹੈ। ਸ਼ੋ੍ਰਮਣੀ ਪੰਜਾਬੀ ਟੈਲੀਵਿਜ਼ਨ/ਰੇਡੀਓ/ਫਿਲਮ ਪੁਰਸਕਾਰ ਸਾਲ 2015 ਲਈ ਵਿਜੈ ਟੰਡਨ, 2016 ਲਈ ਕੁਲਵਿੰਦਰ ਬੁੱਟਰ, 2017 ਲਈ ਗਿਰਜਾ ਸ਼ੰਕਰ, 2018 ਲਈ ਸੁਰੇਸ਼ ਪੰਡਿਤ, 2019 ਲਈ ਬੀ ਐਨ ਸ਼ਰਮਾ ਅਤੇ 2020 ਲਈ  ਪੁਨੀਤ ਸਹਿਗਲ ਨੂੰ ਚੁਣਿਆ ਗਿਆ ਹੈ।

ਸ਼ੋ੍ਰਮਣੀ ਪੰਜਾਬੀ ਨਾਟਕ/ਥੀਟੇਟਰ ਪੁਰਸਕਾਰ ਸਾਲ 2015 ਲਈ ਪ੍ਰਾਣ ਸੱਭਰਵਾਲ, 2016 ਲਈ ਕੈਲਾਸ਼ ਕੌਰ, 2017 ਲਈ ਨਵਨਿੰਦਰਾ ਬਹਿਲ, 2018 ਲਈ ਜਸਵੰਤ ਕੌਰ ਦਮਨ, 2019 ਲਈ ਡਾ. ਸਤੀਸ਼ ਕੁਮਾਰ ਵਰਮਾ ਅਤੇ 2020 ਲਈ ਡਾ. ਸਾਹਿਬ ਸਿੰਘ ਨੂੰ ਚੁਣਿਆ ਗਿਆ ਹੈ। ਸ਼ੋ੍ਰਮਣੀ ਪੰਜਾਬੀ ਗਾਇਕ/ਸੰਗੀਤਕਾਰ ਸਾਲ 2015 ਲਈ ਚਰਨਜੀਤ ਆਹੂਜਾ, 2016 ਲਈ ਰਣਜੀਤ ਕੌਰ, 2017 ਲਈ ਸਰਦੂਲ ਸਿਕੰਦਰ, 2018 ਲਈ  ਹਰਭਜਨ ਮਾਨ, 2019 ਲਈ ਪਾਲੀ ਦੇਤਵਾਲੀਆ ਅਤੇ 2020 ਲਈ ਮੇਜਰ ਸਿੰਘ ਨੂੰ ਚੁਣਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement