
ਈਡੀ ਨੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੂੰ ਦੱਸਿਆ ਕਿ ਵਿਜੇ ਮਾਲਿਆ ਤੇ ਨੀਰਵ ਮੋਦੀ ਸਮੇਤ ਕੁੱਲ 36 ਕਾਰੋਬਾਰੀ ਦੇਸ਼ ਵਿੱਚੋਂ ਫਰਾਰ ਹੋ ਚੁੱਕੇ ਹਨ
ਨਵੀਂ ਦਿੱਲੀ: ਦੇਸ਼ ਦੇ ਬੈਂਕਾਂ ਤੋਂ ਕਰੋੜਾਂ ਦਾ ਕਰਜ਼ ਲੈ ਕੇ ਫਰਾਰ ਹੋਏ ਕਾਰੋਬਾਰੀਆਂ ਵਿਚ ਵਿਜੇ ਮਾਲਿਆ ਤੇ ਨੀਰਵ ਮੋਦੀ ਦੀ ਹੀ ਚਰਚਾ ਹੁੰਦੀ ਹੈ ਪਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਖੁਲਾਸਾ ਕੀਤਾ ਹੈ ਕਿ ਅਜਿਹੇ ਲੋਕਾਂ ਦੀ ਗਿਣਤੀ 36 ਹੈ। ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਮਾਮਲੇ ‘ਚ ਗ੍ਰਿਫ਼ਤਾਰ ਕਥਿਤ ਰੱਖਿਆ ਏਜੰਟ ਸੁਸ਼ੇਨ ਮੋਹਨ ਗੁਪਤਾ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਦੇ ਵੀ 36 ਕਾਰੋਬਾਰੀਆਂ ਦੀ ਤਰ੍ਹਾਂ ਦੇਸ਼ ਤੋਂ ਫਰਾਰ ਹੋਣ ਦੀ ਉਮੀਦ ਹੈ।
AgustaWestland VVIP helicopter
ਈਡੀ ਨੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੂੰ ਦੱਸਿਆ ਕਿ ਵਿਜੇ ਮਾਲਿਆ ਤੇ ਨੀਰਵ ਮੋਦੀ ਸਮੇਤ ਕੁੱਲ 36 ਕਾਰੋਬਾਰੀ ਦੇਸ਼ ਵਿੱਚੋਂ ਫਰਾਰ ਹੋ ਚੁੱਕੇ ਹਨ। ਜਾਂਚ ਏਜੰਸੀ ਦੇ ਵਿਸ਼ੇਸ ਵਕੀਲ ਡੀਪੀ ਸਿੰਘ ਤੇ ਐਨਕੇ ਮੱਟਾ ਨੇ ਸੁਸ਼ੇਨ ਦੇ ਉਨ੍ਹਾਂ ਦਾਅਵਿਆਂ ਦਾ ਵਿਰੋਧ ਕੀਤਾ ਕਿ ਉਸ ਦੀਆਂ ਸਮਾਜ ‘ਚ ਡੂੰਘੀਆਂ ਜੜ੍ਹਾਂ ਹਨ। ਏਜੰਸੀ ਨੇ ਕਿਹਾ, “ਮਾਲਿਆ, ਲਲਿਤ ਮੋਦੀ, ਨੀਰਵ ਮੋਦੀ, ਮੇਹੁਲ ਚੌਕਸੀ ਦੀਆਂ ਵੀ ਸਮਾਜ ‘ਚ ਡੂੰਘੀਆਂ ਜੜ੍ਹਾਂ ਸਨ ਪਰ ਸਭ ਦੇਸ਼ ਛੱਡ ਕੇ ਭੱਜ ਗਏ। ਅਜਿਹੇ 36 ਕਾਰੋਬਾਰੀ ਹਨ।”
Enforcement Directorate
ਜਿਨ੍ਹਾਂ ਦੌਰਾਨ ਈਡੀ ਦੀ ਵਕੀਲ ਸੰਵੇਦਨਾ ਵਰਮਾ ਨੇ ਅਦਾਲਤ ਨੂੰ ਕਿਹਾ ਕਿ ਮਾਮਲੇ ਦੀ ਜਾਂਚ ਅਹਿਮ ਪੜਾਅ ‘ਚ ਹੈ ਤੇ ਏਜੰਸੀ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਰਜ਼ੀ ਕੌਣ ਹੈ ਜਿਸ ਦਾ ਜ਼ਿਕਰ ਸੁਸ਼ੇਨ ਦੀ ਡਾਈਰੀ ‘ਚ ਹੈ। ਵਰਮਾ ਨੇ ਗੁਪਤਾ ‘ਤੇ ਮਾਮਲੇ ਦੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਤੇ ਸਬੂਤਾਂ ਨੂੰ ਤਬਾਹ ਕਰਨ ਦੇ ਇਲਾਜ਼ਮ ਵੀ ਲਗਾਏ ਹਨ। ਅਦਾਲਤ ਨੇ ਗੁਪਤਾ ਦੀ ਜ਼ਮਾਨਤ ਅਰਜ਼ੀ ‘ਤੇ ਫੈਸਲਾ 20 ਅਪ੍ਰੈਲ ਤਕ ਸੁਰੱਖਿਅਤ ਰੱਖ ਲਿਆ ਹੈ।