
ਦੇਸ਼ ਦੇ ਸੱਭ ਤੋਂ ਵੱਡੀ ਸਰਕਾਰੀ ਬੈਂਕ ਐਸਬੀਆਈ ਤੋਂ ਬਾਅਦ ਨਿੱਜੀ ਖੇਤਰ ਦੇ ਆਈਸੀਆਈਸੀਆਈ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਨੇ ਵੀ ਮਾਰਜੀਨਲ ਕਾਸਟ ਲੇਂਡਿੰਗ ਰੇਟ..........
ਨਵੀਂ ਦਿੱਲੀ : ਦੇਸ਼ ਦੇ ਸੱਭ ਤੋਂ ਵੱਡੀ ਸਰਕਾਰੀ ਬੈਂਕ ਐਸਬੀਆਈ ਤੋਂ ਬਾਅਦ ਨਿੱਜੀ ਖੇਤਰ ਦੇ ਆਈਸੀਆਈਸੀਆਈ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਨੇ ਵੀ ਮਾਰਜੀਨਲ ਕਾਸਟ ਲੇਂਡਿੰਗ ਰੇਟ (ਐਮਸੀਐਲਆਰ) ਵਧਾ ਦਿਤੇ। ਇਸ ਕਾਰਨ ਐਮਸੀਐਲਆਰ ਨਾਲ ਜੁੜੇ ਇਨ੍ਹਾਂ ਦੇ ਹੋਮ ਲੋਨ, ਆਟੋ ਲੋਨ ਅਤੇ ਪਰਸਨਲ ਲੋਨ ਮਹਿੰਗੇ ਹੋ ਗਏ ਹਨ।
Kotak Mahindra
ਐਮਸੀਐਲਆਰ ਇਕ ਤਰ੍ਹਾਂ ਨਾਲ ਬੈਂਕਾਂ ਦੇ ਲੋਨ ਦੇਣ ਦੀ ਵਿਆਜ ਦਰ ਦਾ ਬੈਂਚਮਾਰਕ ਹੁੰਦਾ ਹੈ। ਜਦੋਂ ਐਮਸੀਐਲਆਰ ਵਧਦਾ ਹੈ ਤਾਂ ਉਸ ਨਾਲ ਜੁੜੇ ਸੱਭ ਲੋਨਾਂ ਦੀ ਵਿਆਜ ਦਰ ਵਧ ਜਾਂਦੀ ਹੈ। ਆਈਸੀਆਈਸੀਆਈ ਬੈਂਕ ਦਾ ਐਮਸੀਐਲਆਰ 0.25 ਫ਼ੀ ਸਦੀ ਵਧਣ ਨਾਲ ਇਸ ਨਾਲ ਸਬੰਧਤ ਲੋਨ ਦੀ ਵਿਆਜ ਦਰ 8.3 ਫ਼ੀ ਸਦੀ ਤੋਂ ਵਧ ਕੇ 8.55 ਫ਼ੀ ਸਦੀ ਹੋ ਗਈ ਹੈ। ਕੋਟਕ ਮਹਿੰਦਰਾ ਬੈਂਕ ਨੇ ਐਮਸਸੀਐਲਆਰ 0.05 ਫ਼ੀ ਸਦੀ ਵਧਾਇਆ ਹੈ। (ਏਜੰਸੀ)