
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੇਵਾ ਮੁਕਤ ਮੁਲਾਜ਼ਮਾਂ ਦੇ ਪੈਨਸ਼ਨ ਕੇਸਾਂ ਸਬੰਧੀ "ਈ-ਪੰਜਾਬ ਪੋਰਟਲ" 'ਤੇ ਇੱਕ ਆਨਲਾਈਨ ਸਾਫਟਵੇਅਰ ਤਿਆਰ ਕਰ ਦਿੱਤਾ ਹੈ।
ਚੰਡੀਗੜ੍ਹ: ਅੱਜ ਦੇ ਸਮੇਂ 'ਚ ਹਰ ਕੰਮ ਆਨਲਾਈਨ ਕੀਤਾ ਜਾਂਦਾ ਹੈ ਤੇ ਲੋਕਾਂ ਨੂੰ ਕਈ ਤਰ੍ਹਾਂ ਦੇ ਫਾਰਮ ਭਰਨ ਵੇਲੇ ਕਈ ਸਮੱਸਿਆਵਾਂ ਆਉਂਦੀਆਂ ਹਨ। ਇਸ ਦੇ ਤਹਿਤ ਅੱਜ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਨਵੀਂ ਪਹਿਲ ਕੀਤੀ ਹੈ। ਪੈਨਸ਼ਨ ਫਾਰਮ ਭਰਨ ਲਈ ਵਾਰ ਵਾਰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੇਵਾ ਮੁਕਤ ਮੁਲਾਜ਼ਮਾਂ ਦੇ ਪੈਨਸ਼ਨ ਕੇਸਾਂ ਸਬੰਧੀ "ਈ-ਪੰਜਾਬ ਪੋਰਟਲ" 'ਤੇ ਇੱਕ ਆਨਲਾਈਨ ਸਾਫਟਵੇਅਰ ਤਿਆਰ ਕਰ ਦਿੱਤਾ ਹੈ।
pensionਇਸ ਪੋਰਟਲ ਦੀ ਜਾਣਕਾਰੀ ਸਾਂਝਾ ਕਰਦਿਆਂ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹੁਣ ਤਕ ਪੈਨਸ਼ਨਰਾਂ ਸਬੰਧੀ ਸੂਚਨਾ ਵੱਖ-ਵੱਖ ਪ੍ਰਫਾਰਮਿਆਂ ਵਿੱਚ ਭਰ ਕੇ ਮੁੱਖ ਦਫਤਰ ਨੂੰ ਭੇਜੀ ਜਾਂਦੀ ਹੈ ਜਿਸ ਨਾਲ ਡੀਡੀਓਜ਼ ਦਾ ਬਹੁਤ ਸਮਾਂ ਖਰਾਬ ਹੁੰਦਾ ਹੈ। ਇਸ ਪ੍ਰੇਸ਼ਾਨੀ ਤੋਂ ਬਚਣ ਲਈ ਹੁਣ ਵਿਭਾਗ ਵੱਲੋਂ ਇੱਕ ਆਨਲਾਈਨ ਸਾਫਟਵੇਅਰ ਤਿਆਰ ਕੀਤਾ ਗਿਆ ਹੈ।
ਜਾਣੋ ਇਸ ਪੋਰਟਲ ਬਾਰੇ
ਈ-ਪੰਜਾਬ ਪੋਰਟਲ" 'ਤੇ ਇੱਕ ਆਨਲਾਈਨ ਸਾਫਟਵੇਅਰ ਤਿਆਰ ਕਰ ਦਿੱਤਾ ਹੈ। ਇਸ ਪੋਰਟਲ ਅਧੀਨ ਦਿੱਤੇ ਗਏ ਨਵੇਂ ਇਖ ÒRetire Benefits' ਦੀ ਮਦਦ ਨਾਲ ਇਹ ਜਾਣਕਾਰੀ ਸਬੰਧਿਤ ਸਕੂਲ ਮੁਖੀ ਵੱਲੋਂ ਆਪਣੇ ਪੱਧਰ ’ਤੇ ਹੀ ਇੱਕ ਵਾਰ ਭਰੀ ਜਾ ਸਕਦੀ ਹੈ। ਇਸ ਪੋਰਟਲ ਦੇ ਬਨਣ ਨਾਲ ਸਕੂਲ ਮੁਖੀਆਂ/ਦਫਤਰਾਂ ਨੂੰ ਵਾਰ-ਵਾਰ ਪੈਨਸ਼ਨ ਸਬੰਧੀ ਸੂਚਨਾ ਦੀਆਂ ਹਾਰਡ ਕਾਪੀਆਂ ਮੁੱਖ ਦਫਤਰ ਨੂੰ ਨਹੀਂ ਭੇਜਣੀਆਂ ਪੈਣਗੀਆਂ।