ਨੌਂ ਬੈਂਕ ਯੂਨੀਅਨਾਂ ਨੇ ਕੀਤਾ 26 ਦਸੰਬਰ ਨੂੰ ਹੜਤਾਲ ਦਾ ਐਲਾਨ
Published : Dec 23, 2018, 5:43 pm IST
Updated : Dec 23, 2018, 5:43 pm IST
SHARE ARTICLE
9 bank unions call for one-day strike
9 bank unions call for one-day strike

ਵਿਜਯਾ ਬੈਂਕ ਅਤੇ ਦੇਨਾ ਬੈਂਕ ਦੇ ਬੈਂਕ ਔਫ਼ ਬੜੌਦਾ ਵਿਚ ਪ੍ਰਸਤਾਵਿਤ ਰਲੇਵੇ ਵਿਰੁਧ ਜਨਤਕ ਅਤੇ ਨਿਜੀ ਖੇਤਰ ਦੇ ਬੈਂਕਾਂ ਦੇ ਲਗਭੱਗ 10 ਲੱਖ ਕਰਮਚਾਰੀਆਂ ਨੇ 26 ਦਸੰਬਰ...

ਨਵੀਂ ਦਿੱਲੀ : (ਭਾਸ਼ਾ) ਵਿਜਯਾ ਬੈਂਕ ਅਤੇ ਦੇਨਾ ਬੈਂਕ ਦੇ ਬੈਂਕ ਔਫ਼ ਬੜੌਦਾ ਵਿਚ ਪ੍ਰਸਤਾਵਿਤ ਰਲੇਵੇ ਵਿਰੁਧ ਜਨਤਕ ਅਤੇ ਨਿਜੀ ਖੇਤਰ ਦੇ ਬੈਂਕਾਂ ਦੇ ਲਗਭੱਗ 10 ਲੱਖ ਕਰਮਚਾਰੀਆਂ ਨੇ 26 ਦਸੰਬਰ ਨੂੰ ਇਕ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਜਨਤਕ ਖੇਤਰ ਦੇ ਬੈਂਕਾਂ ਦੇ ਅਧਿਕਾਰੀਆਂ ਦੀ ਯੂਨੀਅਨ ਨੇ ਇਨ੍ਹਾਂ ਮੰਗਾਂ ਅਤੇ ਤਨਖਾਹ - ਗੱਲ ਬਾਤ ਨੂੰ ਜਲਦੀ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਹੜਤਾਲ ਕੀਤੀ ਸੀ। ਸਰਕਾਰ ਨੇ ਸਤੰਬਰ ਵਿਚ ਜਕਨਤ ਖੇਤਰ ਦੇ ਵਿਜਯਾ ਬੈਂਕ ਅਤੇ ਦੇਨਾ ਬੈਂਕ ਦਾ ਬੈਂਕ ਔਫ਼ ਬੜੌਦਾ ਵਿਚ ਰਲੇਵਾਂ ਕਰਨ ਦਾ ਐਲਾਨ ਕੀਤਾ ਸੀ।

Bank StrikeBank Strike

ਇਸ ਨਾਲ ਦੇਸ਼ ਦਾ ਤੀਜਾ ਸੱਭ ਤੋਂ ਵੱਡਾ ਬੈਂਕ ਅਸਤੀਤਵ ਵਿਚ ਆਵੇਗਾ। ਵਿਜਯਾ ਬੈਂਕ ਅਤੇ ਦੇਨਾ ਬੈਂਕ ਕਮਜ਼ੋਰ ਬੈਂਕਾਂ ਲਈ ਰਿਜ਼ਰਵ ਬੈਂਕ ਦੀ ਤੁਰਤ ਸੁਧਾਰਾਤਮਕ ਕਾਰਵਾਈ (ਪੀਸੀਏ) ਨਿਯਮਾਂ ਦੇ ਤਹਿਤ ਕੁੱਝ ਰੋਕ ਵਿਚ ਰੱਖੇ ਗਏ ਹਨ। ਯੂਨਾਈਟਿਡ ਫੋਰਮ ਔਫ਼ ਬੈਂਕ ਯੂਨਿਅਨਸ (ਯੂਐਫ਼ਬੀਯੂ) ਨੇ ਕਿਹਾ ਕਿ ਇਹ ਰਲੇਵਾਂ ਬੈਂਕ ਜਾਂ ਬੈਂਕ ਗਾਹਕਾਂ ਦੇ ਹਿੱਤ ਵਿਚ ਨਹੀਂ ਹੈ। ਅਸਲੀਅਤ ਵਿਚ ਇਸ ਨਾਲ ਦੋਨਾਂ ਨੂੰ ਨੁਕਸਾਨ ਹੋਵੇਗਾ। ਯੂਐਫ਼ਬੀਯੂ ਨੌਂ ਬੈਂਕ ਯੂਨੀਅਨਾਂ ਦਾ ਸੰਗਠਨ ਹੈ।

Dena BankDena Bank

ਇਸ ਵਿਚ ਆਲ ਇੰਡੀਆ ਬੈਂਕ ਆਫਿਸਰਸ ਕੰਫੇਡਰੇਸ਼ਨ, ਆਲ ਇੰਡੀਆ ਬੈਂਕ ਐਂਪਲਾਇਜ਼ ਐਸੋਸਿਏਸ਼ਨ ਅਤੇ ਨੈਸ਼ਨਲ ਆਰਗਨਾਈਜ਼ੇਸ਼ਨ ਔਫ਼ ਬੈਂਕ ਵਰਕਰਸ ਆਦਿ ਯੂਨਿਅਨਾਂ ਸ਼ਾਮਲ ਹਨ। ਨੈਸ਼ਨਲ ਆਰਗਨਾਈਦਜ਼ੇਸ਼ਨ ਔਫ਼ ਬੈਂਕ ਵਰਕਰਸ ਦੇ ਉਪ-ਪ੍ਰਧਾਨ ਅਸ਼ਵਿਨੀ ਰਾਣਾ ਨੇ ਕਿਹਾ ਕਿ 26 ਦਸੰਬਰ ਦੀ ਹੜਤਾਲ ਤੈਅ ਪ੍ਰੋਗਰਾਮ ਦੇ ਮੁਤਾਬਕ ਹੋਵੇਗੀ। 

Bank of Baroda Bank of Baroda

ਯੂਨੀਅਨਾਂ ਦਾ ਦਾਅਵਾ ਹੈ ਕਿ ਸਰਕਾਰ ਰਲੇਵਿਆਂ ਦੇ ਜ਼ਰੀਏ ਬੈਂਕਾਂ ਦਾ ਸਰੂਪ ਵਧਾਉਣਾ ਚਾਹੁੰਦੀ ਹੈ ਪਰ ਜੇਕਰ ਦੇਸ਼ ਦੇ ਸਾਰੇ ਜਨਤਕ ਖੇਤਰ ਦੇ ਬੈਂਕਾਂ ਨੂੰ ਵੀ ਮਿਲਾ ਕੇ ਇਕ ਕਰ ਦਿਤਾ ਜਾਵੇ ਤਾਂ ਵੀ ਰਲੇਵੇ ਤੋਂ ਬਾਅਦ ਅਸਤੀਤਵ ਵਿਚ ਆਈ ਇਕਾਈ ਨੂੰ ਦੁਨੀਆਂ ਦੇ ਸਿਖਰ ਦਸ ਬੈਂਕਾਂ ਵਿਚ ਸਥਾਨ ਨਹੀਂ ਮਿਲੇਗਾ। ਬੈਂਕ ਯੂਨੀਅਨਾਂ ਵਲੋਂ 26 ਦਸੰਬਰ ਨੂੰ ਰੈਲੀ ਕੱਢੀ ਜਾਵੇਗੀ ਅਤੇ ਦੱਖਣ ਮੁੰਬਈ ਦੇ ਆਜ਼ਾਦ ਮੈਦਾਨ ਵਿਚ ਵਿਰੋਧ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement