
2019 ‘ਚ ਰੋਜ਼ਾਨਾ 10.12 ਮਿਲੀਅਨ ਬੈਰਲ ਤੇਲ ਦਰਾਮਦ ਕਰਨ ਤੋਂ...
ਜਲੰਧਰ: ਪੈਟਰੋਲ ਅਤੇ ਡੀਜ਼ਲ ਕੀਮਤਾਂ ‘ਚ ਅੱਜ ਫਿਰ ਕਟੌਤੀ ਕੀਤੀ ਗਈ ਹੈ। ਤੇਲ ਕੀਮਤਾਂ ‘ਚ ਪਿਛਲੇ 15 ਦਿਨਾਂ ਤੋਂ ਕਟੌਤੀ ਜਾਰੀ ਹੈ। ਪੈਟਰੋਲ ਦੀ ਕੀਮਤ ‘ਚ 30 ਪੈਸੇ ਅਤੇ ਡੀਜ਼ਲ ਕੀਮਤਾਂ ਅੱਜ 35 ਪੈਸੇ ਦੀ ਕਟੌਤੀ ਕੀਤੀ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਹਰ ਰੋਜ਼ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ।
Petrol and diesel
ਦਿੱਲੀ ‘ਚ ਅੱਜ ਪੈਟਰੋਲ ਦੀ ਕੀਮਤ ਤੀਹ ਪੈਸੇ ਘੱਟ ਕੇ 73.86 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 35 ਪੈਸੇ ਦੀ ਗਿਰਾਵਟ ਨਾਲ। ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ‘ਚ 26 ਜਨਵਰੀ ਨੂੰ ਪੈਟਰੋਲ ਦੀ ਕੀਮਤ 73.86 ਤੇ ਡੀਜ਼ਲ ਦੀ 66.96 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਮੁੰਬਈ ‘ਚ ਪੈਟਰੋਲ ਦੀ ਕੀਮਤ 79.47 ਲੀਟਰ ਤੇ ਡੀਜ਼ਲ ਦੀ 70.19 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
Petrol diesel price
ਪੰਦਰਾਂ ਦਿਨਾਂ ‘ਚ ਪੈਟਰੋਲ ਦੀ ਕੀਮਤ 2 ਰੁਪਏ 15 ਪੈਸੇ, ਜਦੋਂ ਕਿ ਡੀਜ਼ਲ ਦੀ ਕੀਮਤ 2 ਰੁਪਏ 21 ਪੈਸੇ ਘੱਟ ਚੁੱਕੀ ਹੈ। ਕੱਚਾ ਤੇਲ ਸਸਤਾ ਹੋਣ ਨਾਲ ਪੈਟਰੋਲ ਤੇ ਡੀਜ਼ਲ ਕੀਮਤਾਂ ‘ਚ ਹੋਰ ਕਮੀ ਹੋ ਸਕਦੀ ਹੈ। ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਕਾਰਨ ਚੀਨ ‘ਚ 4 ਕਰੋੜ ਤੋਂ ਵੱਧ ਲੋਕਾਂ ਨੂੰ ਯਾਤਰਾ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ, ਜਿਸ ਨਾਲ ਈਂਧਣ ਦੀ ਮੰਗ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।
petrol
2019 ‘ਚ ਰੋਜ਼ਾਨਾ 10.12 ਮਿਲੀਅਨ ਬੈਰਲ ਤੇਲ ਦਰਾਮਦ ਕਰਨ ਤੋਂ ਬਾਅਦ ਚੀਨ ਵਿਸ਼ਵ ਦਾ ਸਭ ਤੋਂ ਵੱਡਾ ਕੱਚਾ ਤੇਲ ਦਰਾਮਦਕਾਰ ਹੈ। ਕੌਮਾਂਤਰੀ ਬਾਜ਼ਾਰ ‘ਚ ਭਾਰੀ ਸਪਲਾਈ ਵਿਚਕਾਰ ਜੇਕਰ ਚੀਨ ਤੋਂ ਤੇਲ ਦੀ ਮੰਗ ਘੱਟ ਹੁੰਦੀ ਹੈ ਤਾਂ ਕੱਚੇ ਤੇਲ ਦੀ ਕੀਮਤ ‘ਚ ਹੋਰ ਗਿਰਾਵਟ ਹੋਵੇਗੀ। ਪਿਛਲੇ ਸੱਤ ਦਿਨਾਂ ‘ਚ ਬ੍ਰੈਂਟ ਕੱਚੇ ਤੇਲ ਦੀ ਕੀਮਤ 6.4 ਫੀਸਦੀ ਡਿੱਗ ਕੇ ਹੁਣ 60.69 ਡਾਲਰ ਪ੍ਰਤੀ ਬੈਰਲ ਹੋ ਗਈ ਹੈ।
Petrol diesel prices
ਇਹ ਗਲੋਬਲ ਬੈਂਚਮਾਰਕ ਹੈ, ਜਿਸ ਦੀ ਕੀਮਤ ਟੁੱਟਣ ਨਾਲ ਸਾਰੇ ਤਰ੍ਹਾਂ ਦੇ ਕੱਚੇ ਤੇਲ ਸਸਤੇ ਹੋ ਜਾਂਦੇ ਹਨ। ਭਾਰਤ ‘ਚ ਪੈਟਰੋਲ-ਡੀਜ਼ਲ ਕੀਮਤਾਂ ਕੌਮਾਂਤਰੀ ਕੱਚੇ ਤੇਲ ਦੇ ਮੁੱਲ ਅਤੇ ਰੁਪਏ-ਅਮਰੀਕੀ ਡਾਲਰ ਦੀ ਐਕਸਚੇਂਜ ਦਰ ‘ਤੇ ਨਿਰਭਰ ਹਨ। ਭਾਰਤ ਲਗਭਗ 80 ਫੀਸਦੀ ਤੇਲ ਬਾਹਰੋਂ ਦਰਾਮਦ ਕਰਦਾ ਹੈ, ਯਾਨੀ ਕੱਚਾ ਤੇਲ ਸਸਤਾ ਹੋਣ ਨਾਲ ਪੈਟਰੋਲ-ਡੀਜ਼ਲ ਵੀ ਸਸਤਾ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।