ਇੱਕੋ ਪਰਿਵਾਰ ਦੇ ਚਾਰ ਜੀਆਂ ਨੂੰ ਦਿੱਤੀ ਦਰਦਨਾਕ ਮੌਤ
Published : Jun 1, 2018, 1:48 pm IST
Updated : Jun 1, 2018, 1:48 pm IST
SHARE ARTICLE
Four Family Members murdered by Strangers
Four Family Members murdered by Strangers

ਛੱਤੀਸਗੜ੍ਹ ਦੇ ਇਲਾਕਾ ਪਿਥੌਰਾ ਥਾਣਾ ਵਿਚ 4 ਲੋਕਾਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ।

ਮਹਾਸਮੁੰਦ, (ਛੱਤੀਸਗੜ੍ਹ), ਛੱਤੀਸਗੜ੍ਹ ਦੇ ਇਲਾਕਾ ਪਿਥੌਰਾ ਥਾਣਾ ਵਿਚ 4 ਲੋਕਾਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਯੋਗਮਾਇਆ, ਪਤੀ ਅਤੇ ਦੋ ਬੱਚਿਆਂ ਨਾਲ ਸਿਹਤ ਕੇਂਦਰ ਵਿਚ ਹੀ ਰਹਿੰਦੀ ਸੀ। ਅਣਪਛਾਤੇ ਲੋਕਾਂ ਨੇ ਬੁੱਧਵਾਰ ਦੇਰ ਰਾਤ ਨੂੰ ਪਰਿਵਾਰ ਦੇ ਚਾਰੋ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਿੰਡ ਵਾਲਿਆਂ ਅਨੁਸਾਰ ਰਾਤ ਨੂੰ ਹਸਪਤਾਲ ਦੇ ਕੁਆਰਟਰ ਤੋਂ ਕਿਸੇ ਦੇ ਚੀਕਣ ਦੀ ਆਵਾਜ਼ ਆ ਰਹੀ ਸੀ। ਉਨ੍ਹਾਂ ਨੂੰ ਲੱਗਿਆ ਕਿ ਕਿ ਡਿਲੀਵਰੀ ਕੇਸ ਆਇਆ ਹੋਵੇਗਾ ਜਿਸ ਕਾਰਨ ਉਨ੍ਹਾਂ ਵਲੋਂ ਕੋਈ ਕਾਰਵਾਈ ਨਾ ਕੀਤੀ ਗਈ।

MurderMurderਇੰਨਾ ਹੀ ਨਹੀਂ, ਪੁਲਿਸ ਨੂੰ ਗੁੰਮਰਾਹ ਕਰਨ ਲਈ ਕਾਤਲਾਂ ਨੇ ਬੈਡਰੂਮ ਵਿਚ ਰੱਖੀ ਅਲਮਾਰੀ ਨੂੰ ਫਰੋਲਿਆ ਅਤੇ ਲੌਕਰ ਵੀ ਤੋੜਨ ਦੀ ਕੋਸ਼ਿਸ਼ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਿਹਤ ਕੇਂਦਰ ਦੇ ਚੈਨਲ ਗੇਟ ਉੱਤੇ ਬਾਹਰੋਂ ਤਾਲਾ ਲਾਕੇ ਦੌੜ ਗਏ। ਹਤਿਆਰਿਆਂ ਨੇ ਘਟਨਾ ਨੂੰ ਅੰਜਾਮ ਦੇਣ ਲਈ ਫੌੜੇ ਅਤੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਸੀ। ਘਟਨਾ ਨੂੰ ਅੰਜਾਮ ਦੇਕੇ ਕਾਤਲ ਹਥਿਆਰਾਂ ਨੂੰ ਉਥੇ ਹੀ ਛੱਡ ਗਏ।

MurderMurderਰਾਏਪੁਰ ਤੋਂ ਫੋਰੇਂਸਿਕ ਅਤੇ ਡਾਗ ਸਕਵਾਇਡ ਟੀਮ ਵੀ ਘਟਨਾ ਸਥਾਨ ਉੱਤੇ ਪੁੱਜੀ। ਨੌਕਰਾਣੀ ਜਦੋਂ ਕੰਮ ਕਰਨ ਘਰ ਵਿਚ ਪਹੁੰਚੀ ਤਾਂ ਮਾਮਲੇ ਦਾ ਖੁਲਾਸਾ ਹੋਇਆ। ਪੁਲਿਸ ਮੁਤਾਬਕ, ਕਿਸ਼ਨਪੁਰ ਉਪ ਸਿਹਤ ਕੇਂਦਰ ਵਿਚ ਯੋਗਮਾਇਆ ਸਾਹੂ, ਪਤੀ ਗਿਆਨ ਅਤੇ ਉਨ੍ਹਾਂ ਦੇ ਬੱਚੇ ਤਨਮਏ ਅਤੇ ਕੁਨਾਲ ਬੀਤੀ ਰਾਤ ਖਾਣਾ ਖਾਕੇ ਹਸਪਤਾਲ ਵਿਚ ਬਣੇ ਸਰਕਾਰੀ ਕੁਆਟਰ ਵਿਚ ਸੁੱਤੇ ਸਨ।

MurderMurderਦੇਰ ਰਾਤ ਕੁਝ ਅਣਪਛਾਤੇ ਲੋਕ ਉਨ੍ਹਾਂ ਦੇ ਕੁਆਟਰ ਪੁੱਜੇ। ਧਾਰਦਾਰ ਹਥਿਆਰ ਨਾਲ ਹਮਲਾ ਕਰ ਕਿ ਉਨ੍ਹਾਂ ਨੇ ਚਾਰਾਂ ਦਾ ਕਤਲ ਕਰ ਦਿੱਤਾ। ਨੌਕਰਾਣੀ ਤਿਆਗੀ ਜਦੋਂ ਸਵੇਰੇ ਸਾਫ਼-ਸਫਾਈ ਲਈ ਪਹੁੰਚੀ ਤਾਂ ਗੇਟ ਦੇ ਬਾਹਰ ਤਾਲਾ ਲੱਗਿਆ ਹੋਇਆ ਸੀ। ਕੰਮ ਵਾਲੀ  ਕੋਲ ਵੀ ਇੱਕ ਚਾਬੀ ਹੋਣ ਕਾਰਨ, ਜਦੋਂ ਉਹ ਤਾਲਾ ਖੋਲਕੇ ਅੰਦਰ ਵੜੀ ਤਾਂ ਅੰਦਰ ਦਾ ਖੌਫਨਾਕ ਮੰਜ਼ਰ ਵੇਖ ਉਹ ਚੀਕਣ ਲੱਗੀ। ਵੇਹੜੇ ਵਿਚ ਤਿੰਨਾਂ ਦੀਆਂ ਲਾਸ਼ਾਂ ਖੂਨ ਨਾਲ ਲਥਪਥ ਪਈਆਂ ਸਨ, ਜਦੋਂ ਕਿ ਇੱਕ ਬੱਚੇ ਦੀ ਲਾਸ਼ ਬੈਡ ਉੱਤੇ ਸੀ। ਉਸਨੇ ਤੁਰੰਤ ਇਸਦੀ ਸੂਚਨਾ ਸਰਪੰਚ ਅਤੇ ਪਿੰਡ ਵਾਲਿਆਂ ਨੂੰ ਦਿੱਤੀ। 

MurderMurderਮ੍ਰਿਤਕਾ ਦੇ ਘਰ ਵਿਚ ਦੋ ਸੀਸੀਟੀਵੀ ਲੱਗੇ ਹੋਏ ਸਨ। ਇੱਕ ਹਸਪਤਾਲ ਦੇ ਬਾਹਰ ਅਤੇ ਦੂਜਾ ਘਰ ਦੇ ਅੰਦਰ ਬਰਾਂਡੇ ਵਿੱਚ, ਪਰ ਘਟਨਾ ਸਮੇਂ ਦੋਵੇਂ ਬੰਦ ਸਨ ਕਿਉਂਕਿ ਰਾਤ ਹਨ੍ਹੇਰੀ ਦੇ ਚਲਦੇ ਬਿਜਲੀ ਨਹੀਂ ਸੀ। ਪੁਲਿਸ ਪ੍ਰਧਾਨ ਸੰਤੋਸ਼ ਕੁਮਾਰ ਸਿੰਘ ਨੇ ਕਿਹਾ, ਵਾਰਦਾਤ ਦੀ ਜਗ੍ਹਾ ਵੇਖਕੇ ਲੱਗ ਰਿਹਾ ਹੈ ਹੱਤਿਆ ਦੇ ਪਿੱਛੇ ਕੋਈ ਜਾਣਕਾਰ ਹੀ ਹੈ। ਹੱਤਿਆ ਦਾ ਕਾਰਨ ਕੋਈ ਦੁਸ਼ਮਣੀ ਲੱਗਦੀ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕਿ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Location: India, Chhatisgarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement