
ਦਿੱਲੀ ਦੀ ਆਬੋ ਹਵਾ ਪਿਛਲੇ ਕੁੱਝ ਦਹਾਕਿਆਂ ਦੌਰਾਨ ਇੰਨੀ ਖ਼ਰਾਬ ਹੋਈ ਕਿ ਇੱਥੇ ਸਦੀਆਂ ਤੋਂ ਰਹਿ ਰਹੇ ਦੁਰਲਭ ਕਿਸਮ ਦੇ ਉੱਲੂਆਂ ਦੀ ਪ੍ਰਜਾਤੀ ਗਾਇਬ ਜਿਹੀ ਹੋ ਗਈ ਸੀ ...
ਨਵੀਂ ਦਿੱਲੀ : ਦਿੱਲੀ ਦੀ ਆਬੋ ਹਵਾ ਪਿਛਲੇ ਕੁੱਝ ਦਹਾਕਿਆਂ ਦੌਰਾਨ ਇੰਨੀ ਖ਼ਰਾਬ ਹੋਈ ਕਿ ਇੱਥੇ ਸਦੀਆਂ ਤੋਂ ਰਹਿ ਰਹੇ ਦੁਰਲਭ ਕਿਸਮ ਦੇ ਉੱਲੂਆਂ ਦੀ ਪ੍ਰਜਾਤੀ ਗਾਇਬ ਜਿਹੀ ਹੋ ਗਈ ਸੀ ਪਰ ਹੁਣ ਇੱਥੋਂ ਰੁਖ਼ਸਤ ਹੋਏ ਇਨ੍ਹਾਂ ਦੁਰਲਭ ਪ੍ਰਜਾਤੀ ਦੇ ਉੱਲੂਆਂ ਨੇ ਫਿਰ ਤੋਂ ਦਿੱਲੀ ਦਾ ਰੁਖ਼ ਕੀਤਾ ਹੈ। ਜਿਸ ਤੋਂ ਇੰਝ ਜਾਪਦਾ ਹੈ ਕਿ ਦਿੱਲੀ ਦੀ ਆਬੋ ਹਵਾ ਵਿਚ ਕੁੱਝ ਅਜਿਹੀ ਤਬਦੀਲੀ ਜ਼ਰੂਰ ਆਈ ਹੈ ਜੋ ਇਨ੍ਹਾਂ ਦੁਰਲਭ ਪੰਛੀਆਂ ਲਈ ਅਨੁਕੂਲ ਹੈ।
owlਪ੍ਰਦੂਸ਼ਣ ਅਤੇ ਰੈਣ ਬਸੇਰੇ ਦੇ ਸੰਕਟ ਕਾਰਨ ਨਵੇਂ ਟਿਕਾਣੇ ਭਾਲ ਰਹੇ ਪੰਛੀਆਂ ਦੀ ਵਾਪਸੀ ਦੇ ਲਈ ਵਣ ਵਿਭਾਗ ਦੁਆਰਾ ਚਲਾਈ ਜਾ ਰਹੀ ਮੁਹਿੰਮ ਦੇ ਸਿੱਟੇ ਵਜੋਂ ਦਿੱਲੀ ਐਨਸੀਆਰ ਖੇਤਰ ਵਿਚ ਵੱਖ-ਵੱਖ ਕਿਸਮ ਦੇ ਉੱਲੂਆਂ ਨੇ ਵਣ ਖੇਤਰਾਂ ਵਿਚ ਵਾਪਸ ਕੀਤੀ ਹੈ। ਪੰਛੀਆਂ ਦੇ ਰੈਣ ਬਸੇਰਿਆਂ ਨਾਲ ਜੁੜੇ ਮਾਹਰਾਂ ਦੇ ਮੋਹਰੀ ਸੰਗਠਨ ਬਾਂਬੇ ਨੈਚੁਰਲ ਹਿਸਟਰੀ ਸੁਸਾਇਟੀ (ਬੀਐਨਐਚਐਸ) ਦੀ ਖੋਜ ਟੀਮ ਇਸ ਮੁਹਿੰਮ ਵਿਚ ਬਤੌਰ ਭਾਗੀਦਾਰ ਅਸੋਲਾ ਭਾਟੀ ਵਣ ਖੇਤਰ ਵਿਚ ਦੁਰਲਭ ਪ੍ਰਜਾਤੀ ਦੇ ਉੱਲੂਆਂ ਦੀ ਵਾਪਸੀ 'ਤੇ ਅਧਿਐਨ ਰਿਪੋਰਟ ਤਿਆਰ ਕਰ ਰਹੀ ਹੈ।
owlsਟੀਮ ਦੇ ਮੁਖੀ ਸੁਹੇਲ ਮਦਨ ਨੇ ਦਸਿਆ ਕਿ ਦਿੱਲੀ, ਦੇਸ਼ ਦੇ ਉਨ੍ਹਾਂ ਚੋਣਵੇਂ ਇਲਾਕਿਆਂ ਵਿਚ ਸ਼ਾਮਲ ਹੈ, ਜਿਸ ਦੇ ਦਰੱਖਤਾਂ ਦੀਆਂ ਖੁੱਡਾਂ ਦਸ ਕਿਸਮ ਦੇ ਉੱਲੂਆਂ ਦਾ ਬਸੇਰਾ ਹੁੰਦੀਆਂ ਸਨ। ਇਨ੍ਹਾਂ ਵਿਚ ਦੁਰਲਭ ਤਿੰਨ ਪ੍ਰਜਾਤੀਆਂ ਬ੍ਰਾਊਨ ਹਾਕ, ਓਰੀਐਂਟਲ ਸਕੋਪਸ ਅਤੇ ਪੋਲਿਡ ਸਕੋਪਸ ਦੇ ਉੱਲੂਆਂ ਦੀ ਲਗਭਗ 70 ਸਾਲ ਬਾਅਦ ਇਸ ਵਣ ਖੇਤਰ ਵਿਚ ਵਾਪਸੀ ਹੋਣਾ ਉਤਸ਼ਾਹਜਨਕ ਹੈ। ਮਦਨ ਨੇ ਸੰਨ 1883 ਵਿਚ ਸਥਾਪਿਤ ਬੀਐਨਐਚਐਸ ਦੇ ਉਤਰ ਭਾਰਤ ਵਿਚ ਪੰਛੀਆਂ ਦੇ ਪ੍ਰਵਾਸ ਸਬੰਧੀ ਰਿਪੋਰਟ ਦੇ ਹਵਾਲੇ ਨਾਲ ਦਸਿਆ ਕਿ 1940 ਦੇ ਦਹਾਕੇ ਤਕ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਇਨ੍ਹਾਂ ਪ੍ਰਜਾਤੀਆਂ ਦੇ ਉੱਲੂ ਦੇਖੇ ਜਾਂਦੇ ਹਨ।
owlਇਸ ਤੋਂ ਬਾਅਦ ਸ਼ਹਿਰੀਕਰਨ ਅਤੇ ਜੰਗਲਾਂ ਦੇ ਸਿਮਟਣ ਦਾ ਦੌਰ ਸ਼ੁਰੂ ਹੋਣ ਦੇ ਨਾਲ ਹੀ ਦੁਰਲਭ ਕਿਸਮ ਦੀਆਂ ਪ੍ਰਜਾਤੀਆਂ ਦੇ ਉੱਲੂ ਨਹੀਂ ਦੇਖੇ ਗਏ। ਉਨ੍ਹਾਂ ਦਸਿਆ ਕਿ ਦੇਸ਼ ਦੇ ਪਹਿਲੇ ਮਨੁੱਖ ਵਲੋਂ ਤਿਆਰ ਕੀਤੀ ਵਣ ਜੀਵ ਰੱਖ ਵਿਚ ਉੱਲੂਆਂ ਦੀ ਮੌਜੂਦਗੀ ਪੰਜ ਸਾਲ ਤੋਂ ਚੱਲ ਰਹੇ ਅਧਿਐਨ ਦੌਰਾਨ ਸਭ ਤੋਂ ਪਹਿਲੇ ਸਾਲ 2016 ਵਿਚ ਪੇਲਿਡ ਸਕੋਪਸ ਪ੍ਰਜਾਤੀ ਦਾ ਉੱਲੂ ਦਿਸਿਆ ਸੀ। ਇਸ ਤੋਂ ਬਾਅਦ ਬ੍ਰਾਊਨ ਹਾਕ ਦਸੰਬਰ 2017 ਅਤੇ ਓਰੀਐਂਟਲ ਸਕੋਪਸ ਪ੍ਰਜਾਤੀ ਦਾ ਉੱਲੂ ਇਸ ਸਾਲ ਫਰਵਰੀ ਵਿਚ ਦੇਖਿਆ ਗਿਆ।
owlਮਦਨ ਨੇ ਦਸਿਆ ਕਿ ਲਗਭਗ 7000 ਏਕੜ ਖੇਤਰਫ਼ਲ ਵਿਚ ਫੈਲੇ ਅਸੋਲਾ ਵਣ ਖੇਤਰ ਵਿਚ ਦਿੱਲੀ ਸਰਕਾਰ ਦੀ ਪਹਿਲ 'ਤੇ ਬੀਐਨਐਚਐਸ ਨੇ ਸਾਲ 2005 ਵਿਚ ਵਣ ਜੀਵਾਂ, ਪੰਛੀਆਂ ਅਤੇ ਬਨਸਪਤੀਆਂ ਦੇ ਗੁੰਮਨਾਮ ਸੰਸਾਰ ਨੂੰ ਵਿਵਸਥਤ ਅਧਿਐਨ ਦੇ ਨਾਲ ਦੁਨੀਆ ਦੇ ਸਾਹਮਣੇ ਉਜਾਗਰ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਭਾਰਤ ਵਿਚ ਬਹੁਤ ਘੱਟ ਗਿਣਤੀ ਵਿਚ ਬਚੇ ਡਸਕੀ ਈਗਲ ਪ੍ਰਜਾਤੀ ਦੇ ਉੱਲੂ ਪਹਿਲੀ ਵਾਰ ਇਸ ਵਣ ਖੇਤਰ ਵਿਚ ਸਾਲ 2014 ਵਿਚ ਦਿਸਣ ਤੋਂ ਬਾਅਦ ਦਿੱਲੀ ਵਿਚ ਪਾਏ ਜਾਣ ਵਾਲੇ ਉੱਲੂਆਂ ਦੀ ਪੜਤਾਲ ਅਤੇ ਵਾਪਸੀ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ।
owlsਇਸ ਦੇ ਤਹਿਤ ਇਨ੍ਹਾਂ ਦਾ ਅਸਲ ਰੈਣ ਬਸੇਰਾ ਤਿਆਰ ਕਰ ਕੇ ਇਨ੍ਹਾਂ ਦੀ ਵਾਪਸੀ ਦੇ ਅਨੁਕੂਲ ਹਾਲਾਤ ਬਣਾਏ ਗਏ। ਜਿਸ ਦੇ ਨਤੀਜੇ ਵਜੋਂ ਸਾਲ 2015 ਵਿਚ ਦੁਰਲਭ ਕਿਸਮ ਦੇ ਇੰਡੀਅਨ ਈਗਲ ਉੱਲੂ ਨੂੰ ਵੀ ਅਸੋਲਾ ਵਣ ਖੇਤਰ ਵਿਚ ਦੇਖਿਆ ਗਿਆ। ਉਦੋਂ ਤੋਂ ਹੁਣ ਤਕ ਦਿੱਲੀ ਵਿਚ ਪਾਏ ਜਾਣ ਵਾਲੇ ਸਾਰੇ ਦਸ ਪ੍ਰਜਾਤੀਆਂ ਦੇ ਉੱਲੂਆਂ ਦੀ ਆਮਦ ਦਰਜ ਕਰ ਲਈ ਗਈ ਹੈ। ਇਨ੍ਹਾਂ ਵਿਚੋਂ ਸਭ ਤੋਂ ਆਮ ਅਤੇ ਬਹੁਤਾਤ ਵਿਚ ਪਾਏ ਜਾਣ ਵਾਲੇ ਇੰਡੀਅਨ ਸਕੋਪਸ ਤੋਂ ਇਲਾਵਾ ਨੌਂ ਪ੍ਰਜਾਤੀਆਂ ਦੇ ਉੱਲੂਆਂ ਦੀ ਵਾਪਸੀ ਦਰਜ ਹੋ ਗਈ ਹੈ।
owls in delhiਉਨ੍ਹਾਂ ਦਸਿਆ ਕਿ ਉੱਲੂ ਆਮ ਤੌਰ 'ਤੇ ਸਿਰਫ਼ ਸਰਦ ਮੌਸਮ ਵਿਚ ਹੀ ਦਿਸਦੇ ਹਨ। ਗਰਮੀ ਦੇ ਇਸ ਮੌਸਮ ਵਿਚ ਜੰਗਲ ਵਿਚ ਉੱਲੂਆਂ ਦਾ ਰਾਤ ਨੂੰ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਮਕਸਦ ਇਹ ਪਤਾ ਲਗਾਉਣਾ ਹੈ ਕਿ ਬੇਹੱਦ ਤੇਜ਼ ਤਰਾਰ ਸੁਭਾਅ ਅਤੇ ਗੁਪਤ ਪ੍ਰਵਿਰਤੀ ਵਾਲਾ ਇਹ ਪੰਛੀ ਕੀ ਗਰਮੀਆਂ ਵਿਚ ਹੋਰ ਕੁੱਝ ਜੀਵਾਂ ਵਾਂਗ ਸੁਸਤ ਅਵਸਥਾ ਵਿਚ ਚਲਾ ਜਾਂਦਾ ਹੈ। ਜੇਕਰ ਇਹ ਅਨੁਮਾਨ ਸਹੀ ਪਾਇਆ ਜਾਂਦਾ ਹੈ ਤਾਂ ਪੰਛੀ ਮਾਹਰਾਂ ਦੇ ਲਈ ਉੱਲੂਆਂ ਦੀ ਪ੍ਰਵਿਰਤੀ ਨਾਲ ਜੁੜੀ ਇਹ ਵੱਡੀ ਖੋਜ ਸਾਬਤ ਹੋਵੇਗੀ।
owls in delhiਮਦਨ ਨੇ ਦਸਿਆ ਕਿ ਬਹੁਤ ਘੱਟ ਗਿਣਤੀ ਵਿਚ ਬਚੇ ਚਾਰ ਪ੍ਰਜਾਤੀਆਂ ਇੰਡੀਅਨ ਈਗਲ, ਡਸਕੀ ਈਗਲ, ਬ੍ਰਾਊਨ ਫਿਸ਼ ਅਤੇ ਛੋਟੇ ਕੰਨ ਵਾਲੇ ਸ਼ਾਰਟ ਈਅਰ ਆਊਲ ਕਿਸਮ ਦੇ ਉੱਲੂ ਦੀ ਦੇਖੇ ਗਏ। ਜ਼ਿਕਰਯੋਗ ਹੈ ਕਿ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਤਿੰਨ ਪ੍ਰਜਾਤੀਆਂ ਬ੍ਰਾਊਨ ਆਊਲ, ਇੰਡੀਅਨ ਸਕੋਪਸ ਅਤੇ ਸਪਾਟਿਡ ਆਲੇਟ ਦੇ ਉੱਲੂ ਹੀ ਬਚੇ ਸਨ ਜੋ ਕਿ ਯਮਨਾ ਦੇ ਆਸਪਾਸ ਹਰਿਆਲੇ ਖੇਤਰ ਵਿਚ ਹੋਰ ਪਾਰਕਾਂ ਅਤੇ ਪੁਰਾਣੇ ਖੰਡਰਾਂ ਵਿਚ ਆਮ ਤੌਰ 'ਤੇ ਮਿਲਦੇ ਸਨ।ਮਦਨ ਨੇ ਦਸਿਆ ਕਿ ਪ੍ਰਦੂਸ਼ਣ ਵਧਣ ਅਤੇ ਇਨ੍ਹਾਂ ਦੇ ਰੈਣ ਬਸੇਰੇ ਵਿਚ ਬਦਲਾਅ ਦੇ ਕਾਰਨ ਏਕਾਂਤ ਵਿਚ ਰਹਿਣ ਦੇ ਸੁਭਾਅ ਦੇ ਸੱਤ ਕਿਸਮ ਦੇ ਉੱਲੂਆਂ ਨੇ ਦਿੱਲੀ ਤੋਂ ਦੂਰੀ ਬਣਾ ਲਈ ਸੀ।
owlਉਨ੍ਹਾਂ ਦਸਿਆ ਕਿ ਤਿੰਨ ਦੁਰਲਭ ਕਿਸਮ ਦੇ ਜੋ ਉੱਲੂ ਦਿੱਲੀ ਛੱਡ ਗਏ ਸਨ, ਉਹ ਸੰਘਣੇ ਛਾਂਦਾਰ ਦਰੱਖਤਾਂ ਨੂੰ ਅਪਣਾ ਟਿਕਾਣਾ ਬਣਾਉਂਦੇ ਹਨ। ਦਿੱਲੀ ਐਨਸੀਆਰ ਖੇਤਰ ਵਿਚ ਵਿਕਾਸ ਯੋਜਨਾਵਾਂ ਦੇ ਕਾਰਨ ਉਚੇ ਅਤੇ ਵੱਡੇ ਦਰੱਖਤਾਂ ਦੀ ਕਟਾਈ ਅਤੇ ਇਨ੍ਹ੍ਹਾਂ ਦੀ ਜਗ੍ਹਾ ਘੱਟ ਉਚਾਈ ਵਾਲੇ ਅਤੇ ਜਲਦ ਵਿਕਸਤ ਹੋਣ ਵਾਲੇ ਦਰੱਖਤਾਂ ਨੂੰ ਬੜ੍ਹਾਵਾ ਦੇਣ ਨਾਲ ਦਿੱਲੀ ਦੇ ਵਾਤਾਵਰਣ ਵਿਚ ਹੋਇਆ ਬਦਲਾਅ ਉੱਲੂਆਂ ਸਮੇਤ ਹੋਰ ਰਾਤ ਦੇ ਪੰਛੀਆਂ ਨੂੰ ਰਾਸ ਨਹੀਂ ਆਇਆ। ਇਸ ਕਰਕੇ ਦਹਾਕਿਆਂ ਵਿਚ ਦਿੱਲੀ ਤੋਂ ਮੁਫ਼ੀਦ ਟਿਕਾਣਿਆਂ ਦੀ ਖੋਜ ਵਿਚ ਇਹ ਕਿਤੇ ਹੋਰ ਚਲੇ ਗਏ ਸਨ।
owlsਉਨ੍ਹਾਂ ਦਸਿਆ ਕਿ ਪਿਛਲੇ ਕੁੱਝ ਸਾਲਾਂ ਵਿਚ ਵਣ ਵਿਭਾਗ ਵਲੋਂ ਦਿੱਲੀ ਦੇ ਸਥਾਨਕ ਦਰੱਖਤਾਂ ਨੂੰ ਬੜ੍ਹਾਵਾ ਦੇਣ ਦੀ ਯੋਜਨਾ ਤਹਿਤ ਅਸੋਲਾ ਭਾਟੀ ਸਮੇਤ ਰਾਜਧਾਨੀ ਦੇ ਹੋਰ ਵਣ ਖੇਤਰਾਂ ਵਿਚ ਉੱਚੇ ਅਤੇ ਸੰਘਣੀ ਛਾਂ ਵਾਲੇ ਦਰੱਖਤਾਂ ਦੀ ਗਿਣਤੀ ਵਧੀ ਹੈ। ਖ਼ਾਸ ਕਰ ਕੇ ਅਰਜੁਨ, ਪਲਾਸ਼, ਅਮਲਤਾਸ਼, ਪਾਕਰ, ਜਾਮਣ, ਇਮਲੀ, ਨਿੰਮ, ਪਿੱਪਲ ਆਦਿ ਦੀ ਗਿਣਤੀ ਵਿਚ ਵਾਧਾ ਹੋਣ ਦੇ ਕਾਰਨ ਇਨ੍ਹਾਂ ਦਰੱਖਤਾਂ ਦੀਆਂ ਖੁੱਡਾਂ ਵਿਚ ਆਲ੍ਹਣਾ ਬਣਾਉਣ ਵਾਲੇ ਨਾ ਸਿਰਫ਼ ਉੱਲੂ ਬਲਕਿ ਬਾਜ, ਚੀਲ, ਕੋਇਲ ਅਤੇ ਕਠਫੋੜਾ ਸਮੇਤ ਕੁੱਝ ਹੋਰ ਪ੍ਰਜਾਤੀਆਂ ਦੇ ਪੰਛੀਆਂ ਨੇ ਦਿੱਲੀ ਦਾ ਰੁਖ਼ ਕਰਨਾ ਸ਼ੁਰੂ ਕਰ ਦਿਤਾ ਹੈ ਜੋ ਕਿ ਇਕ ਚੰਗਾ ਸੰਕੇਤ ਹੈ।