
ਵੀਡੀਓ ਨੂੰ ਟਵਿੱਟਰ ਯੂਜ਼ਰ @colomental ਦੁਆਰਾ 28 ਅਕਤੂਬਰ ਨੂੰ ਸਾਂਝਾ ਕੀਤਾ ਗਿਆ ਸੀ। ਉਹ ਇਸਦੇ ਕੈਪਸ਼ਨ ਵਿਚ ਲਿਖਦੇ ਹਨ, ਵੇਹਲੇ ਅਤੇ ਬੇਰੁਜ਼ਗਾਰ ਆਪਣੀ ਸਭ ਤੋ...
ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਹੁਣ ਦੋ ਬੱਚਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦੁਨੀਆਂ 'ਚ ਜਿਸ ਵੀ ਵਿਅਕਤੀ ਕੋਲ ਕੰਮਕਾਰ ਹੈ, ਉਹ ਵੀ ਪ੍ਰੇਸ਼ਾਨ ਹੈ ਤੇ ਜਿਹੜਾ ਬੇਰੁਜ਼ਗਾਰ ਹੈ, ਉਸ ਨੂੰ ਨੌਕਰੀ ਪ੍ਰਾਪਤ ਕਰਨ ਲਈ ਤਣਾਅ ਹੈ। ਅਜਿਹੀ ਸਥਿਤੀ 'ਚ ਅਸੀਂ ਆਪਣਾ ਬਹੁਤ ਸਾਰਾ ਸਮਾਂ ਮੁਸੀਬਤ 'ਚ ਲੰਘਾਉਂਦੇ ਹਾਂ। ਬਹੁਤ ਘੱਟ ਸਮਾਂ ਹੁੰਦਾ ਹੈ ਜਦੋਂ ਅਸੀਂ ਮੁਸਕਰਾਉਂਦੇ ਹਾਂ।
ਜੇਕਰ ਤੁਸੀਂ ਵੀ ਛੋਟੀਆਂ ਛੋਟੀਆਂ ਚੀਜ਼ਾਂ ਲਈ ਤਣਾਅ 'ਚ ਚਲੇ ਜਾਂਦੇ ਹੋ ਤਾਂ ਅਸੀਂ ਤੁਹਾਨੂੰ ਦੋ ਛੋਟੇ ਬੇਰੁਜ਼ਗਾਰ ਬੱਚਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਕੋਲ ਨਾ ਤਾਂ ਵੱਡਾ ਅਹੁਦਾ ਹੈ ਤੇ ਨਾ ਹੀ ਬਹੁਤ ਸਾਰਾ ਪੈਸਾ। ਫਿਰ ਵੀ ਉਹ ਦੋਵੇਂ ਜ਼ਿੰਦਗੀ ਵਿਚ ਬਹੁਤ ਖੁਸ਼ ਹਨ। ਇਨ੍ਹੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਦੋ ਬੱਚੇ ਜ਼ਿੰਦਗੀ ਦਾ ਮਜ਼ਾ ਲੈਂਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਹੁਣ ਤਕ ਲੱਖਾਂ ਵਾਰ ਵੇਖਿਆ ਜਾ ਚੁੱਕਾ ਹੈ।
Jobless and unemployed people living their best lifes ??pic.twitter.com/JlfRPWfF3h
— Four-eyed edo boy's assistant (@colomental_) October 28, 2019
ਵੀਡੀਓ ਨੂੰ ਟਵਿੱਟਰ ਯੂਜ਼ਰ @colomental ਦੁਆਰਾ 28 ਅਕਤੂਬਰ ਨੂੰ ਸਾਂਝਾ ਕੀਤਾ ਗਿਆ ਸੀ। ਉਹ ਇਸਦੇ ਕੈਪਸ਼ਨ ਵਿਚ ਲਿਖਦੇ ਹਨ, ਵੇਹਲੇ ਅਤੇ ਬੇਰੁਜ਼ਗਾਰ ਆਪਣੀ ਸਭ ਤੋਂ ਖੂਬਸੂਰਤ ਜ਼ਿੰਦਗੀ ਜੀ ਰਹੇ ਹਨ। ਵੀਡੀਓ ਕੁਝ ਘੰਟਿਆਂ 'ਚ ਇੰਨੀ ਵਾਇਰਲ ਹੋ ਗਈ ਕਿ ਵੀਡੀਓ 'ਤੇ ਮਜ਼ਾਕੀਆ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਇਹ ਦੋਨੋਂ ਬੱਚੇ ਹੱਸਦੇ ਹੋਏ ਬਹੁਤ ਹੀ ਸੁੰਦਰ ਲੱਗ ਰਹੇ ਹਨ।