
ਅਦਾਕਾਰ ਗੁਰਸ਼ਬਦ ਨੇ ਕਿਹਾ ਕਿ ਕਿਸਾਨੀ ਲਹਿਰਾਂ ਦਾ ਇਤਿਹਾਸ ਅਸੀਂ ਕਿਤਾਬਾਂ ਵਿੱਚ ਪੜ੍ਹਿਆ ਸੀ, ਚਾਚਾ ਅਜੀਤ ਸਿੰਘ ਦੀ ਕਿਸਾਨੀ ਲਹਿਰ ਸਾਡਾ ਰਾਹ ਦਰਸਾਵਾ ਹੈ
ਨਵੀਂ ਦਿੱਲੀ, ( ਮਨੀਸ਼ਾ ) : ਵਾਰੇ ਜਾਈਏ ਪੰਜਾਬੀਆਂ ਦੀ ਜਿਨ੍ਹਾਂ ਨੇ ਇੱਕੋ ਵਾਰ ‘ਚ ਸਾਰੇ ਉਲਾਭੇ ਉਤਾਰ ਦਿੱਤੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਦਾਕਾਰ ਅੰਬਰਦੀਪ ਅਤੇ ਗੁਰਸ਼ਬਦ ਨੇ ਸਿੰਘੂ ਬਾਰਡਰ ‘ਤੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਵਾਰੇ ਜਾਈਏ ਉਨ੍ਹਾਂ ਪੰਜਾਬੀਆਂ ਦੇ ਜਿਨ੍ਹਾਂ ਨੂੰ ਹੁਣ ਤੱਕ ਨਸ਼ੇੜੀ, ਉੱਡਦਾ ਪੰਜਾਬ, ਗੈਂਗਸਟਰ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਸੀ ਅੱਜ ਇਸ ਕਿਸਾਨੀ ਸੰਘਰਸ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਵੀ ਲੜਨਾ ਜਾਣਦੇ ਹਨ ।
photoਅੰਬਰਦੀਪ ਨੇ ਕਿਹਾ ਕਿ ਇਸ ਕਿਸਾਨੀ ਸੰਘਰਸ਼ ਨੇ ਪੰਜਾਬੀਆਂ ਦੀ ਵੱਖਰੀ ਪਹਿਚਾਣ ਦੁਨੀਆਂ ਵਿਚ ਦਿੱਤੀ ਹੈ, ਉਨ੍ਹਾਂ ਕਿਹਾ ਕਿ ਪੰਜਾਬੀ ਸ਼ੁਰੂ ਤੋਂ ਹੀ ਕ੍ਰਾਂਤੀਕਾਰੀ ਰਹੇ ਹਨ , ਹਰ ਸੰਘਰਸ਼ ਵਿੱਚ ਪੰਜਾਬੀ ਅੱਗੇ ਹੋ ਕੇ ਲੜੇ ਹਨ ਅਤੇ ਇਸ ਸੰਘਰਸ਼ ਦੇ ਵਿੱਚ ਵੀ ਅੱਗੇ ਹੋ ਕੇ ਲੜ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਸਾਰੇ ਉਲਾਂਭੇ ਦੂਰ ਕਰ ਦਿੱਤੇ ਹਨ।
photoਅਦਾਕਾਰ ਗੁਰਸ਼ਬਦ ਨੇ ਕਿਹਾ ਕਿ ਕਿਸਾਨੀ ਲਹਿਰਾਂ ਦਾ ਇਤਿਹਾਸ ਅਸੀਂ ਕਿਤਾਬਾਂ ਵਿੱਚ ਪੜ੍ਹਿਆ ਸੀ, ਚਾਚਾ ਅਜੀਤ ਸਿੰਘ ਦੀ ਕਿਸਾਨੀ ਲਹਿਰ ਸਾਡਾ ਰਾਹ ਦਰਸਾਵਾ ਹੈ, ਉਨ੍ਹਾਂ ਕਿਹਾ ਕਿ ਅਸੀਂ ਕਰਮਾਂ ਵਾਲੇ ਹਾਂ ਜੋ ਇਸ ਸੰਘਰਸ਼ ਨੂੰ ਆਪਣੀ ਅੱਖਾਂ ਸਾਹਮਣੇ ਹੁੰਦਾ ਦੇਖ ਰਹੇ ਹਾਂ । ਉਨ੍ਹਾਂ ਕਿਹਾ ਕਿ ਇਸ ਲਹਿਰਾਂ ਦਾ ਤਜਰਬਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਹ ਸਾਲ ਤੱਕ ਨਹੀਂ ਭੁੱਲੇਗਾ , ਇਹ ਪੰਜਾਬ ਲਈ ਬਹੁਤ ਵੱਡੀ ਗੱਲ ਹੈ ।
photoਅੰਬਰਦੀਪ ਨੇ ਕਿਹਾ ਕਿ ਕਲਾਕਾਰ ਵੀ ਇਨਸਾਨ ਹੈ, ਕਲਾਕਾਰ ਇੱਕ ਕਿਸਾਨ ਹੈ ਜਾਂ ਕਿਸਾਨ ਦਾ ਪੁੱਤਰ ਹੈ, ਇਸ ਲਈ ਕਲਾਕਾਰਾਂ ਨੂੰ ਵੀ ਇਸ ਸੰਘਰਸ਼ ਵਿਚ ਲੜ ਕੇ ਖੁਸ਼ੀ ਮਹਿਸੂਸ ਹੁੰਦੀ ਹੈ । ਉਨ੍ਹਾਂ ਕਿਹਾ ਕਿ ਕਲਾਕਾਰ ਜੋ ਇਸ ਸੰਘਰਸ਼ ਵਿਚ ਰੋਲ ਅਦਾ ਕਰ ਰਹੇ ਹਨ, ਉਹ ਸ਼ਲਾਘਾਯੋਗ ਕੰਮ ਹੈ । ਉਨ੍ਹਾਂ ਕਿਹਾ ਕਿ ਜੇ ਪੰਜਾਬ ਜਿਉਂਦਾ ਹੈ ਤਾਂ ਕਲਾਕਾਰ ਜਿਉਂਦਾ ਹੈ ਇਸ ਲਈ ਇਹ ਸੰਘਰਸ਼ ਕਿਸਾਨੀ ਅਤੇ ਕਲਾਕਾਰਾਂ ਦਾ ਵੀ ਹੈ। ਉਨ੍ਹਾਂ ਕਿਹਾ ਕਿ ਇਸ ਕਿਸਾਨੀ ਸੰਘਰਸ਼ ਦਾ ਇਤਿਹਾਸ ਲਿਖਿਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਲੋਕ ਦੇਖਣਗੇ ਕਿ ਕਲਾਕਾਰਾਂ ਨੇ ਕਿੱਡਾ ਵੱਡਾ ਯੋਗਦਾਨ ਪਾਇਆ ਹੈ ।