
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਚਾਰ ਸ਼ਖ਼ਸੀਅਤਾਂ ਨੂੰ ਰਾਜ ਸਭਾ ਲਈ ਮਨੋਨੀਤ ਕੀਤਾ ਹੈ। ਇਨ੍ਹਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਲੋਕ ਸਭਾ ਮੈਂਬਰ........
ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਚਾਰ ਸ਼ਖ਼ਸੀਅਤਾਂ ਨੂੰ ਰਾਜ ਸਭਾ ਲਈ ਮਨੋਨੀਤ ਕੀਤਾ ਹੈ। ਇਨ੍ਹਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਲੋਕ ਸਭਾ ਮੈਂਬਰ ਰਾਮ ਸਕਲ, ਆਰ.ਐਸ.ਐਸ. ਦੇ ਵਿਚਾਰਕ ਰਾਕੇਸ਼ ਸਿਨਹਾ, ਮਸ਼ਹੂਰ ਨ੍ਰਤਕੀ ਸੋਨਲ ਮਾਨਸਿੰਘ ਅਤੇ ਪੱਥਰਸਾਜ਼ ਰਘੂਨਾਥ ਮਹਾਪਾਤਰ ਸ਼ਾਮਲ ਹਨ। ਧਾਰਾ 80 ਹੇਠ ਪ੍ਰਾਪਤ ਤਾਕਤਾਂ ਦਾ ਪ੍ਰਯੋਗ ਕਰਦਿਆਂ ਪ੍ਰਧਾਨ ਮੰਤਰੀ ਦੀ ਸਲਾਹ 'ਤੇ ਰਾਸ਼ਟਰਪਤੀ ਨੇ ਇਨ੍ਹਾਂ ਚਾਰ ਜਣਿਆਂ ਨੂੰ ਰਾਜ ਸਭਾ ਲਈ ਮਨੋਨੀਤ ਕੀਤਾ।
Ram Shakal
ਉੱਤਰ ਪ੍ਰਦੇਸ਼ ਦੇ ਰਾਮ ਸਕਲ ਸਿੰਘ ਨੇ ਦਲਿਤਾਂ ਦੀ ਭਲਾਈ ਲਈ ਕੰਮ ਕੀਤਾ ਹੈ। ਇਕ ਕਿਸਾਨ ਆਗੂ ਵਜੋਂ ਉਨ੍ਹਾਂ ਕਿਸਾਨਾਂ, ਮਜ਼ਦੂਰਾਂ ਦੀ ਭਲਾਈ ਲਈ ਕੰਮ ਕੀਤਾ। ਉਹ ਤਿੰਨ ਵਾਰੀ ਸੰਸਦ ਮੈਂਬਰ ਰਹੇ ਅਤੇ ਉੱਤਰ ਪ੍ਰਦੇਸ਼ ਦੇ ਰਾਬਰਟਗੰਜ ਦੀ ਪ੍ਰਤੀਨਿਧਗੀ ਕੀਤੀ ਸੀ। ਰਾਕੇਸ਼ ਸਿਨਹਾ ਦਿੱਲੀ ਸਥਿਤੀ ਵਿਚਾਰ ਸਮੂਹ 'ਇੰਡੀਆ ਪਾਲਿਸੀ ਫ਼ਾਊਂਡੇਸ਼ਨ' ਦੇ ਸੰਸਥਾਪਕ ਹਨ।
Rakesh Sinha
ਉਹ ਦਿੱਲੀ 'ਵਰਸਟੀ 'ਚ ਮੋਤੀ ਲਾਲ ਨਹਿਰੂ ਕਾਲਜ 'ਚ ਪ੍ਰੋਫ਼ੈਸਰ ਅਤੇ ਭਾਰਤੀ ਸਮਾਜਕ ਵਿਗਿਆਨ ਖੋਜ ਇੰਸਟੀਚਿਊਟ ਦੇ ਮੈਂਬਰ ਹਨ। ਉਹ ਨਿਯਮਤ ਤੌਰ 'ਤੇ ਅਖ਼ਬਾਰਾਂ 'ਚ ਲੇਖ ਲਿਖਦੇ ਰਹਿੰਦੇ ਹਨ। ਰਘੂਨਾਥ ਮਹਾਪਾਤਰ ਦਾ ਰਵਾਇਤੀ ਧਰੋਹਰਾਂ ਦੀ ਰਾਖੀ 'ਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨ੍ਹਾਂ ਸ੍ਰੀ ਜਗਨਨਾਥ ਮੰਦਰ, ਪੁਰੀ ਦੇ ਸੁੰਦਰੀਕਰਨ ਕਾਰਜਾਂ 'ਚ ਹਿੱਸਾ ਲਿਆ।
Raghunath Mohapatra
ਉਨ੍ਹਾਂ ਪ੍ਰਸਿੱਧ ਕੰਮਾਂ 'ਚ ਛੇ ਫ਼ੁੱਟ ਲੰਮੇ ਭਗਵਾਨ ਸੂਰਜ ਦੀ ਸੰਸਦ ਦੇ ਕੇਂਦਰੀ ਹਾਲ 'ਚ ਸਥਿਤ ਮੂਰਤੀ ਅਤੇ ਪੈਰਿਸ 'ਚ ਬੁੱਧ ਮੰਦਰ 'ਚ ਲਕੜੀ ਨਾਲ ਬਣੇ ਬੁੱਧ ਹਨ। ਜਦਕਿ ਸੋਨਲ ਮਾਨ ਸਿੰਘ ਪ੍ਰਸਿੱਧ ਭਰਤਨਾਇਟਮ ਅਤੇ ਉਡੀਸੀ ਨ੍ਰਿਤਕੀ ਹਨ ਅਤੇ ਛੇ ਦਹਾਕਿਆਂ ਤੋਂ ਇਸ ਖੇਤਰ 'ਚ ਯੋਗਦਾਨ ਦਿਤਾ ਹੈ। (ਪੀਟੀਆਈ)