
ਉਤਰ ਪ੍ਰਦੇਸ਼ ਦੇ ਕੁੱਝ ਜ਼ਿਲ੍ਹਿਆਂ ਵਿਚ ਇੰਫੈਕਸ਼ਨ ਵਾਲਾ ਬੁਖ਼ਾਰ ਵਿਰਾਟ ਰੂਪ ਧਾਰਨ ਕਰ ਚੁੱਕਿਆ ਹੈ। ਬਦਾਯੂੰ ਵਿਚ ਇਸ ਬੁਖ਼ਾਰ ਨਾਲ 11 ਲੋਕਾਂ ਦੀ ਮੌਤ ਹੋ ਗਈ ਹੈ। ਆਸਪਾਸ...
ਬਦਾਯੂੰ : ਉਤਰ ਪ੍ਰਦੇਸ਼ ਦੇ ਕੁੱਝ ਜ਼ਿਲ੍ਹਿਆਂ ਵਿਚ ਇੰਫੈਕਸ਼ਨ ਵਾਲਾ ਬੁਖ਼ਾਰ ਵਿਰਾਟ ਰੂਪ ਧਾਰਨ ਕਰ ਚੁੱਕਿਆ ਹੈ। ਬਦਾਯੂੰ ਵਿਚ ਇਸ ਬੁਖ਼ਾਰ ਨਾਲ 11 ਲੋਕਾਂ ਦੀ ਮੌਤ ਹੋ ਗਈ ਹੈ। ਆਸਪਾਸ ਦੇ ਖੇਤਰਾਂ ਵਿਚ ਬੁਖ਼ਾਰ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 17 ਹੋ ਗਈ ਹੈ। ਜ਼ਿਲ੍ਹੇ ਵੱਖ-ਵੱਖ ਖੇਤਰਾਂ ਵਿਚ ਸਨਿਚਰਵਾਰ ਨੂੰ 11 ਹੋਰ ਲੋਕਾਂ ਦੀ ਮੌਤ ਬੁਖ਼ਾਰ ਕਾਰਨ ਹੋ ਗਈ ਹੈ। ਇਸ ਦੇ ਨਾਲ ਹੀ ਦਸ ਦਿਨ ਵਿਚ ਇਸ ਬੁਖ਼ਾਰ ਨਾਲ ਮਰਨ ਵਾਲਿਆਂ ਦੀ ਗਿਣਤੀ 36 'ਤੇ ਪਹੁੰਚ ਗਈ ਹੈ।
Fever Child Uttar Pradesh Hospital
ਬਦਾਯੂੰ ਜ਼ਿਲ੍ਹੇ ਵਿਚ ਇੰਫੈਕਸ਼ਨ ਵਾਲੀ ਇਸ ਬਿਮਾਰੀ ਨੂੰ ਫੈਲਿਆਂ ਦਸ ਦਿਨ ਬੀਤ ਚੁੱਕੇ ਹਨ। ਸਭ ਤੋਂ ਜ਼ਿਆਦਾ ਮੌਤਾਂ ਜ਼ਿਲ੍ਹੇ ਦੇ ਪੰਜ ਬਲਾਕ ਜਗਤ, ਸਮਰੇਰ, ਸਾਲਾਰਪੁਰ, ਦਾਤਾਗੰਜ, ਵਜੀਰਗੰਜ ਵਿਚ ਹੋਈਆਂ ਹਨ।
Fever Child Uttar Pradesh Hospital
ਸਨਿਚਰਵਾਰ ਨੂੰ ਹੋਈਆਂ ਮੌਤਾਂ ਵਿਚ ਜਗਤ ਬਲਾਕ ਦੇ ਰਸੂਲਪੁਰ ਹਾਜੀਪੁਰ ਨਿਵਾਸੀ ਘਾਸੀਰਾਮ (70), ਭਿਖਾਰੀ (55), ਹਰੀ (60) ਅਤੇ ਜਗੁਆਸੋਈ ਪਿੰਡ ਵਿਚ 10 ਸਾਲਾਂ ਦੀ ਪ੍ਰਿਯੰਕਾ, ਪਿੰਡ ਪਰਸੁਰਾ ਦੇ ਰਹਿਣ ਵਾਲੇ ਪ੍ਰਮੋਦ ਦੀ 9 ਸਾਲਾਂ ਦੀ ਬੱਚੀ ਰੁਚੀ, ਮੌਜਮਪੁਰ ਦੇ ਰਹਿਣ ਵਾਲ ਨੇਤਰਪਾਲ ਦਾ 8 ਸਾਲ ਦੇ ਬੱਚੇ ਆਦਿਤਿਆ ਦੀ ਮੌਤ ਹੋ ਗਈ।
Fever Child Uttar Pradesh Hospital
ਵਜ਼ੀਰਗੰਜ ਬਲਾਕ ਦੇ ਗ੍ਰਾਮ ਪੰਚਾਇਤ ਰੋਟਾ ਮਜਰਾ ਨਗਰੀਆ ਨਿਵਾਸੀ ਕੇਸ਼ਵ, ਪਿੰਡ ਸ਼ੇਰੰਦਾਜਪੁਰ ਦੀ 15 ਸਾਲਾਂ ਦੀ ਸਾਜ਼ੀਆ ਦੀ ਵੀ ਬੁਖ਼ਾਰ ਨਾਲ ਮੌਤ ਹੋ ਗਈ। ਉਥੇ ਉਝਾਨੀ ਦੇ ਪਿੰਡ ਗਠੌਨਾ ਦੇ ਰਹਿਣ ਵਾਲੇ ਓਮ ਪ੍ਰਕਾਸ਼ ਦੇ 16 ਸਾਲਾ ਪੁੱਤਰ ਧਾਰਾ, ਇਸੇ ਪਿੰਡ ਦੇ ਅਸ਼ੀਸ਼ ਦੀ ਇਕ ਸਾਲਾ ਬੱਚੀ ਅਨੰਨਿਆ ਦੀ ਸਵੇਰੇ ਮੌਤ ਹੋ ਗਈ। ਇਸ ਤੋਂ ਇਲਾਵਾ ਸਾਲਾਰਪੁਰ ਦੇ ਆਜ਼ਮਗੰਜ ਮੜੀਆ ਦੇ ਕਿਸ਼ਨਪਾਲ ਦੇ ਪੰਜ ਸਾਲਾ ਬੇਟੇ ਉਦਿਤ ਦੀ ਵੀ ਬੁਖ਼ਾਰ ਨਾਲ ਮੌਤ ਹੋ ਗਈ।