
ਨਵੇਂ ਪਲਾਂਟ ਵਿਚ ਪ੍ਰਤੀ ਦਿਨ 550 ਮੀਟ੍ਰਿਕ ਟਨ ਕੂੜਾ ਖਾਦ ਬਣਾਉਣ ਦੀ ਹੋਵੇਗੀ ਸਮਰੱਥਾ
ਚੰਡੀਗੜ੍ਹ: ਗਿੱਲੇ ਕੂੜੇ ਨੂੰ ਪ੍ਰੋਸੈਸ ਕਰਨ ਲਈ ਚੰਡੀਗੜ੍ਹ ਵਿਚ ਇਕ ਅਸਥਾਈ ਕੰਪੋਸਟਿੰਗ ਪਲਾਂਟ ਅੱਜ ਤੋਂ ਸ਼ੁਰੂ ਹੋਵੇਗਾ। ਇਸ ਦੀ ਸ਼ੁਰੂਆਤ ਡੱਡੂ ਮਾਜਰਾ ਦੇ ਡੰਪਿੰਗ ਗਰਾਊਂਡ ਵਿਚ ਹੀ ਕੀਤੀ ਗਈ ਹੈ। ਇਹ ਪਲਾਂਟ 2 ਸਾਲ ਤਕ ਕੰਮ ਕਰੇਗਾ। 2 ਸਾਲਾਂ ਦੇ ਅੰਦਰ ਸ਼ਹਿਰ ਦੇ ਗਿੱਲੇ ਕੂੜੇ ਨੂੰ ਖਾਦ ਬਣਾਉਣ ਲਈ ਦੂਜਾ ਪਲਾਂਟ ਲਗਾਇਆ ਜਾ ਰਿਹਾ ਹੈ। ਉਸ ਦੇ ਸ਼ੁਰੂ ਹੁੰਦਿਆਂ ਹੀ ਇਸ ਨੂੰ ਬੰਦ ਕਰ ਦਿਤਾ ਜਾਵੇਗਾ।
ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ: ਸਪੀਡ ਸਕੇਟਿੰਗ ਵਿਚ ਭਾਰਤੀ ਮਹਿਲਾ ਅਤੇ ਪੁਰਸ਼ ਟੀਮਾਂ ਨੇ ਜਿੱਤਿਆ ਕਾਂਸੀ ਦਾ ਤਮਗ਼ਾ
ਦਸੰਬਰ ਮਹੀਨੇ ਤੋਂ ਹਰ ਰੋਜ਼ ਪੈਦਾ ਹੋਣ ਵਾਲੇ 374 ਮੀਟ੍ਰਿਕ ਟਨ ਕੂੜੇ ਨੂੰ ਇਸ ਪਲਾਂਟ ਵਿਚ ਪ੍ਰੋਸੈਸ ਕੀਤਾ ਜਾਵੇਗਾ। ਇਸ ਵੇਲੇ ਚੰਡੀਗੜ੍ਹ ਵਿਚ ਸਿਰਫ਼ 200 ਮੀਟ੍ਰਿਕ ਟਨ ਪ੍ਰੋਸੈਸ ਕਰਨ ਦੀ ਸਮਰੱਥਾ ਹੈ। ਬਾਕੀ ਬਚਦਾ ਕੂੜਾ ਡੰਪਿੰਗ ਗਰਾਊਂਡ ਵਿਚ ਹੀ ਛੱਡ ਦਿੱਤਾ ਜਾਂਦਾ ਹੈ। ਇਸ ਕਾਰਨ ਉਥੇ ਕੂੜੇ ਦਾ ਪਹਾੜ ਬਣ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਹੈੱਡ ਕਾਂਸਟੇਬਲ ਨੇ ਮਾਡਲਿੰਗ ਮੁਕਾਬਲੇ 'ਚ ਜਿੱਤਿਆ Mrs. Punjab ਦਾ ਖਿਤਾਬ
ਚੰਡੀਗੜ੍ਹ ਨਗਰ ਨਿਗਮ ਨੇ ਨਵਾਂ ਪਲਾਂਟ ਲਗਾਉਣ ਦੀ ਮਨਜ਼ੂਰੀ ਦੇ ਦਿਤੀ ਹੈ। ਇਸ ਪਲਾਂਟ ਵਿਚ ਪ੍ਰਤੀ ਦਿਨ 550 ਮੀਟ੍ਰਿਕ ਟਨ ਕੂੜਾ ਖਾਦ ਬਣਾਉਣ ਦੀ ਸਮਰੱਥਾ ਹੋਵੇਗੀ। ਇਹ 17 ਸਾਲਾਂ ਲਈ ਲਗਾਇਆ ਜਾ ਰਿਹਾ ਹੈ। ਇਸ ਨੂੰ ਬਣਾਉਣ 'ਚ 2 ਸਾਲ ਦਾ ਸਮਾਂ ਲੱਗੇਗਾ ਅਤੇ ਜੋ ਵੀ ਕੰਪਨੀ ਇਸ ਪਲਾਂਟ ਨੂੰ ਸਥਾਪਤ ਕਰੇਗੀ ਉਹ 15 ਸਾਲ ਤਕ ਇਸ ਦੀ ਸਾਂਭ-ਸੰਭਾਲ ਕਰੇਗੀ।
ਇਹ ਵੀ ਪੜ੍ਹੋ: ਸਾਊਦੀ ਅਰਬ ਜਾ ਰਹੇ ਹਵਾਈ ਜਹਾਜ਼ ’ਚੋਂ 16 ਪਾਕਿਸਤਾਨੀ ਭਿਖਾਰੀ ਗ੍ਰਿਫ਼ਤਾਰ
2022 ਵਿਚ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਡੱਡੂ ਮਾਜਰਾ ਡੰਪਿੰਗ ਸਾਈਟ ਤੋਂ 7.7 ਲੱਖ ਮੀਟ੍ਰਿਕ ਟਨ ਕੂੜਾ ਕੰਪੋਸਟ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ 28.5 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਸੀ। ਉਦੋਂ ਤੋਂ ਇਥੇ ਡੰਪ ਕੀਤੇ ਕੂੜੇ ਨੂੰ ਖਾਦ ਬਣਾਉਣ ਦਾ ਕੰਮ ਚੱਲ ਰਿਹਾ ਹੈ।