ਹਿੰਦੂ ਵੀ ਅਪਨਾਉਣ ਮੁਸਲਮਾਨਾਂ ਵਾਲਾ ਫ਼ਾਰਮੂਲਾ, 18-20 ਸਾਲ ਦੀ ਉਮਰ 'ਚ ਵਿਆਹੁਣ ਧੀਆਂ - AIDUF ਮੁਖੀ ਬਦਰੂਦੀਨ ਅਜਮਲ
Published : Dec 2, 2022, 8:35 pm IST
Updated : Dec 2, 2022, 8:35 pm IST
SHARE ARTICLE
Image
Image

ਕਿਹਾ, "ਤੁਸੀਂ ਵੀ ਚਾਰ-ਪੰਜ 'ਲਵ ਜਿਹਾਦ' ਕਰੋ ਅਤੇ ਸਾਡੀਆਂ ਮੁਸਲਿਮ ਕੁੜੀਆਂ ਨੂੰ ਲੈ ਜਾਓ"

 

ਅਸਾਮ - ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫ਼ਰੰਟ (ਏ.ਆਈ.ਡੀ.ਯੂ.ਐੱਫ.) ਦੇ ਮੁਖੀ ਬਦਰੂਦੀਨ ਅਜਮਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਿੰਦੂਆਂ ਨੂੰ ਮੁਸਲਿਮ ਫਾਰਮੂਲਾ ਅਪਣਾਉਣਾ ਚਾਹੀਦਾ ਹੈ, ਅਤੇ ਆਪਣੇ ਬੱਚਿਆਂ ਦਾ ਛੋਟੀ ਉਮਰ ਵਿੱਚ ਵਿਆਹ ਕਰ ਦੇਣਾ ਚਾਹੀਦਾ ਹੈ।

"ਮੁਸਲਿਮ ਮਰਦ 20-22 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਲੈਂਦੇ ਹਨ, ਅਤੇ ਮੁਸਲਿਮ ਔਰਤਾਂ ਵੀ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਉਮਰ ਤੋਂ ਬਾਅਦ 18 ਸਾਲ ਵਿੱਚ ਵਿਆਹ ਕਰਵਾ ਲੈਂਦੀਆਂ ਹਨ। ਦੂਜੇ ਪਾਸੇ, (ਹਿੰਦੂ) ਵਿਆਹ ਤੋਂ ਪਹਿਲਾਂ ਇੱਕ ਦੋ ਜਾਂ ਤਿੰਨ ਗ਼ੈਰ-ਕਨੂੰਨੀ ਪਤਨੀਆਂ ਰੱਖਦੇ ਹਨ, ਬੱਚਿਆਂ ਨੂੰ ਜਨਮ ਨਹੀਂ ਦਿੰਦੇ। ਉਹ ਸਿਰਫ਼ ਅਨੰਦ ਮਾਣਦੇ ਹਨ ਤੇ ਪੈਸੇ ਦੀ ਬਚਤ ਕਰਦੇ ਹਨ...," ਫ਼ਰੰਟ ਮੁਖੀ ਨੇ ਕਿਹਾ।

ਜਦੋਂ ਮੁਸਲਿਮ ਆਬਾਦੀ ਵਧਣ ਦੇ ਦਾਅਵਿਆਂ ਬਾਰੇ ਪੁੱਛਿਆ ਗਿਆ ਤਾਂ ਫ਼ਰੰਟ ਦੇ ਮੁਖੀ ਨੇ ਕਿਹਾ, "40 ਸਾਲ ਦੀ ਉਮਰ ਤੋਂ ਬਾਅਦ ਉਹ ਮਾਪਿਆਂ ਦੇ ਦਬਾਅ ਹੇਠ ਵਿਆਹ ਕਰਵਾਉਂਦੇ ਹਨ... ਇਸ ਕਰਕੇ ਕੋਈ ਕਿਵੇਂ ਉਮੀਦ ਕਰ ਸਕਦਾ ਹੈ ਕਿ ਉਹ 40 ਸਾਲ ਦੀ ਉਮਰ ਤੋਂ ਬਾਅਦ ਬੱਚੇ ਪੈਦਾ ਕਰਨਗੇ? ਜੇ ਤੁਸੀਂ ਉਪਜਾਊ ਜ਼ਮੀਨ ਵਿੱਚ ਬੀਜਦੇ ਹੋ, ਤਾਂ ਹੀ ਤੁਸੀਂ ਚੰਗੀਆਂ ਫ਼ਸਲਾਂ ਲੈ ਸਕਦੇ ਹੋ। ਤਦ ਹੀ ਵਾਧਾ ਹੋਵੇਗਾ।"

ਅਜਮਲ ਨੇ ਕਿਹਾ, ''ਉਨ੍ਹਾਂ (ਹਿੰਦੂਆਂ) ਨੂੰ ਵੀ ਮੁਸਲਮਾਨਾਂ ਦਾ ਫ਼ਾਰਮੂਲਾ ਅਪਨਾਉਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਦੇ ਵਿਆਹ ਛੋਟੀ ਉਮਰ ਵਿਚ ਕਰ ਦੇਣੇ ਚਾਹੀਦੇ ਹਨ, 20-22 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਵਿਆਹ ਕਰੋ, 18-20 ਸਾਲ ਦੀ ਉਮਰ ਵਿਚ ਲੜਕੀਆਂ ਦੇ ਵਿਆਹ ਕਰੋ ਅਤੇ ਫਿਰ ਦੇਖੋ ਕਿਵੇਂ ਬਹੁਤ ਸਾਰੇ ਬੱਚੇ ਪੈਦਾ ਹੁੰਦੇ ਹਨ ..."

ਏ.ਆਈ.ਡੀ.ਯੂ.ਐੱਫ. ਦੇ ਮੁਖੀ ਅਜਮਲ ਨੇ ਹਾਲ ਹੀ ਵਿੱਚ ਰਾਸ਼ਟਰੀ ਰਾਜਧਾਨੀ 'ਚ ਉੱਥੇ ਸ਼ਰਧਾ ਵਾਲਕਰ ਕਤਲ ਕੇਸ ਦੇ ਸੰਦਰਭ ਵਿੱਚ 'ਲਵ ਜਿਹਾਦ' ਬਾਰੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਵੱਲੋਂ ਕੀਤੀਆਂ ਟਿੱਪਣੀਆਂ ਦਾ ਵੀ ਜਵਾਬ ਦਿੱਤਾ।

"ਮੁੱਖ ਮੰਤਰੀ ਅੱਜ ਦੇਸ਼ ਦੇ ਸਭ ਤੋਂ ਵੱਡੇ ਆਗੂਆਂ ਵਿੱਚੋਂ ਇੱਕ ਹਨ, ਇਸ ਲਈ ਉਨ੍ਹਾਂ ਨੂੰ ਕੌਣ ਰੋਕ ਰਿਹਾ ਹੈ, ਤੁਸੀਂ ਵੀ ਚਾਰ-ਪੰਜ 'ਲਵ ਜਿਹਾਦ' ਕਰੋ ਅਤੇ ਸਾਡੀਆਂ ਮੁਸਲਿਮ ਕੁੜੀਆਂ ਨੂੰ ਲੈ ਜਾਓ, ਅਸੀਂ ਇਸ ਦਾ ਸਵਾਗਤ ਕਰਾਂਗੇ ਅਤੇ ਲੜਾਈ ਵੀ ਨਹੀਂ ਕਰਾਂਗੇ। ਦੇਖਿਆ ਜਾਵੇਗਾ ਕਿ ਤੁਹਾਡੇ ਕੋਲ ਕਿੰਨੀ ਤਾਕਤ ਹੈ,” ਅਜਮਲ ਨੇ ਕਿਹਾ।

ਅਸਾਮ ਦੇ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਸ਼ਰਧਾ ਵਾਲਕਰ ਮਾਮਲਾ ‘ਲਵ ਜਿਹਾਦ’ ਦਾ ਹਿੱਸਾ ਸੀ। ਸਰਮਾ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰਤ ਨੂੰ ਸਾਂਝੇ ਨਾਗਰਿਕ  ਜ਼ਾਬਤੇ ਅਤੇ 'ਲਵ ਜਿਹਾਦ' ਵਿਰੁੱਧ ਕਨੂੰਨ ਦੀ ਲੋੜ ਹੈ। ਦਿੱਲੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਦਿੱਲੀ ਵਿੱਚ ਰੋਡ ਸ਼ੋਅ ਦੌਰਾਨ ਅਸਾਮ ਦੇ ਮੁੱਖ ਮੰਤਰੀ ਨੇ ਕਿਹਾ, "ਭਾਰਤ ਨੂੰ ਆਫ਼ਤਾਬ (ਸ਼ਰਧਾ ਕਤਲ ਕਾਂਡ ਦੇ ਮੁਲਜ਼ਮ) ਵਰਗੇ ਵਿਅਕਤੀ ਦੀ ਨਹੀਂ, ਸਗੋਂ ਭਗਵਾਨ ਰਾਮ ਵਰਗੇ ਵਿਅਕਤੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਆਗੂ ਦੀ ਲੋੜ ਹੈ।"

ਇਸ ਦੌਰਾਨ, ਏ.ਆਈ.ਯੂ.ਡੀ.ਐਫ. ਦੇ ਮੁਖੀ ਅਜਮਲ ਨੇ ਅੱਜ ਕਿਹਾ ਕਿ ਵਕਫ਼ ਬੋਰਡ ਨੂੰ ਵੀ ਹਿੰਦੂ ਕੁੜੀਆਂ ਨੂੰ ਸਿਰਫ਼ ਮੁਸਲਿਮ ਕੁੜੀਆਂ ਲਈ ਖੋਲ੍ਹੇ ਜਾ ਰਹੇ ਕਾਲਜਾਂ ਵਿੱਚ ਪੜ੍ਹਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਗਈ ਹੈ।

ਏ.ਆਈ.ਯੂ.ਡੀ.ਐਫ. ਮੁਖੀ ਨੇ ਕਿਹਾ, "ਕਰਨਾਟਕ ਵਕਫ਼ ਬੋਰਡ ਨੇ ਕਿਹਾ ਹੈ ਕਿ ਉਹ ਮੁਸਲਿਮ ਲੜਕੀਆਂ ਲਈ 10 ਕਾਲਜ ਖੋਲ੍ਹੇਗਾ। ਮੈਂ ਉਨ੍ਹਾਂ ਨੂੰ ਅਪੀਲ ਕਰਾਂਗਾ ਕਿ ਉਹ ਆਪਣੇ ਕਾਲਜਾਂ ਵਿੱਚ ਹਿੰਦੂ ਲੜਕੀਆਂ ਨੂੰ ਦਾਖਲਾ ਦੇਣ ਦੀ ਇਜਾਜ਼ਤ ਦੇਣ। ਅਸੀਂ ਸਾਰੀਆਂ ਲੜਕੀਆਂ ਨੂੰ ਸਿੱਖਿਆ ਦੇਣਾ ਚਾਹੁੰਦੇ ਹਾਂ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement