IISc bricks News: ਆਈ.ਆਈ.ਐਸ.ਸੀ. ਟੀਮ ਨੇ ਬਣਾਈਆਂ ਚੰਦਰਮਾ ’ਤੇ ਵੀ ਨਾ ਟੁੱਟਣ ਵਾਲੀਆਂ ਇੱਟਾਂ
Published : Apr 3, 2025, 9:17 am IST
Updated : Apr 3, 2025, 1:33 pm IST
SHARE ARTICLE
IISc bricks News
IISc bricks News

IISc bricks News: ਚੰਦਰਮਾ ਦੀ ਸਤਹ ’ਤੇ ਵਾਰ-ਵਾਰ ਬਦਲਦੇ ਤਾਪਮਾਨ ਕਾਰਨ ਆਮ ਇੱਟਾਂ ’ਚ ਤਰੇੜਾਂ ਪੈ ਸਕਦੀਆਂ ਹਨ।

ਨਵੀਂ ਦਿੱਲੀ : ਖੋਜਕਰਤਾਵਾਂ ਨੇ ਚੰਦਰਮਾ ’ਤੇ ਢਾਂਚੇ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਇੱਟਾਂ ਦੀ ਮੁਰੰਮਤ ਲਈ ਬੈਕਟੀਰੀਆ ਦੀ ਵਰਤੋਂ ਕਰਨ ਦਾ ਇਕ ਤਰੀਕਾ ਵਿਕਸਿਤ ਕੀਤਾ ਹੈ। ਚੰਦਰਮਾ ਦੀ ਸਤਹ ’ਤੇ ਵਾਰ-ਵਾਰ ਬਦਲਦੇ ਤਾਪਮਾਨ ਕਾਰਨ ਆਮ ਇੱਟਾਂ ’ਚ ਤਰੇੜਾਂ ਪੈ ਸਕਦੀਆਂ ਹਨ।

ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈ.ਆਈ.ਐੱਸ.ਸੀ.) ਬੈਂਗਲੁਰੂ ਦੇ ਖੋਜਕਰਤਾਵਾਂ ਦੀ ਇਕ ਟੀਮ ਨੇ ਕਿਹਾ ਕਿ ਚੰਦਰਮਾ ’ਤੇ ਹੁਣ ਭਵਿੱਖ ਦੀਆਂ ਯੋਜਨਾਵਾਂ ਸਿਰਫ਼ ਉਥੇ ਜਾ ਕੇ ਵਾਪਸ ਆਉਣ ਦੀਆਂ ਨਹੀਂ ਰਹਿ ਗਈਆਂ ਹਨ। ਇਨ੍ਹਾਂ ਯੋਜਨਾਵਾਂ ’ਚ ਇਕ ਸਥਾਈ ਰਿਹਾਇਸ਼ ਸਥਾਪਤ ਕਰਨਾ ਸ਼ਾਮਲ ਹੈ।

ਹਾਲਾਂਕਿ ਚੰਦਰਮਾ ਦਾ ਵਾਤਾਵਰਣ ਬਹੁਤ ਸਖਤ ਹੈ। ਅਧਿਕਾਰੀਆਂ ਨੇ ਦਸਿਆ ਕਿ ਇਕ ਦਿਨ ’ਚ ਤਾਪਮਾਨ 121 ਡਿਗਰੀ ਸੈਲਸੀਅਸ ਤੋਂ -133 ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ ਅਤੇ ਚੰਦਰਮਾ ਵੀ ਲਗਾਤਾਰ ਸੂਰਜੀ ਹਵਾਵਾਂ ਅਤੇ ਉਲਕਾਪਿੰਡਾਂ ਦੀ ਲਪੇਟ ’ਚ ਆ ਰਿਹਾ ਹੈ। ਟੀਮ ਨੇ ਕਿਹਾ ਕਿ ਅਜਿਹੇ ਵਾਤਾਵਰਣ ਦੇ ਸੰਪਰਕ ’ਚ ਆਉਣ ਵਾਲੀਆਂ ਇੱਟਾਂ ’ਚ ਤਰੇੜਾਂ ਪੈ ਸਕਦੀਆਂ ਹਨ ਜਿਨ੍ਹਾਂ ਦੀ ਵਰਤੋਂ ਕਰ ਕੇ ਬਣਾਏ ਗਏ ਢਾਂਚੇ ਕਮਜ਼ੋਰ ਪੈ ਸਕਦੇ ਹਨ।                (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement